ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ, ਲਿਆ ਗਿਆ ਇਹ ਫ਼ੈਸਲਾ

Thursday, Mar 02, 2023 - 01:49 PM (IST)

ਸ਼ਰਾਬ ਪੀਣ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ, ਲਿਆ ਗਿਆ ਇਹ ਫ਼ੈਸਲਾ

ਚੰਡੀਗੜ੍ਹ (ਰਜਿੰਦਰ ਸ਼ਰਮਾ) : ਚੰਡੀਗੜ੍ਹ ਪ੍ਰਸ਼ਾਸਨ ਨੇ ਯੂ. ਟੀ. ਪ੍ਰਸ਼ਾਸਕ ਦੀ ਮਨਜ਼ੂਰੀ ਤੋਂ ਬਾਅਦ ਬੁੱਧਵਾਰ 2023-24 ਲਈ ਆਬਕਾਰੀ ਨੀਤੀ ਜਾਰੀ ਕਰ ਦਿੱਤੀ ਹੈ। ਇਸ ਵਾਰ ਐਕਸਾਈਜ਼ ਡਿਊਟੀ ਨਹੀਂ ਵਧਾਈ ਗਈ ਹੈ। ਇਸ ਦੇ ਨਾਲ ਹੀ ਫ਼ੈਸਲਾ ਕੀਤਾ ਗਿਆ ਹੈ ਕਿ ਹੁਣ ਸ਼ਰਾਬ ਦੇ ਠੇਕੇ ਸਵੇਰੇ 9 ਤੋਂ ਅੱਧੀ ਰਾਤ 12 ਵਜੇ ਤੱਕ ਖੁੱਲ੍ਹੇ ਰਹਿਣਗੇ, ਜਦੋਂ ਕਿ ਪਹਿਲਾਂ ਇਹ ਸਮਾਂ ਰਾਤ 11 ਵਜੇ ਤੱਕ ਸੀ। ਇਹ ਫ਼ੈਸਲਾ ਮੋਹਾਲੀ ਅਤੇ ਪੰਚਕੂਲਾ ਨੂੰ ਧਿਆਨ 'ਚ ਰੱਖਦਿਆਂ ਲਿਆ ਗਿਆ ਹੈ। ਨੀਤੀ ਤਹਿਤ ਕਾਊ ਸੈੱਸ ਘਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਲੀਨ ਏਅਰ ਅਤੇ ਈ-ਵਾਹਨ ਸੈੱਸ ਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਈ-ਵ੍ਹੀਕਲ ਸੈੱਸ ਪ੍ਰਤੀ ਬੋਤਲ 2 ਰੁਪਏ ਤੋਂ 40 ਰੁਪਏ ਤੱਕ ਹੋਵੇਗਾ, ਜਿਸ ਤੋਂ ਬਾਅਦ ਹੀ ਦਰਾਂ ਵਧਣਗੀਆਂ। ਪ੍ਰਸ਼ਾਸਨ ਅਨੁਸਾਰ ਵੱਖ-ਵੱਖ ਧਿਰਾਂ ਤੋਂ ਮਿਲੇ ਸੁਝਾਵਾਂ ਨੂੰ ਧਿਆਨ 'ਚ ਰੱਖਦਿਆਂ ਹਰ ਤਰ੍ਹਾਂ ਦੀ ਸ਼ਰਾਬ ’ਤੇ ਐਕਸਾਈਜ਼ ਡਿਊਟੀ ਮੌਜੂਦਾ ਨੀਤੀ ਵਾਂਗ ਹੀ ਰੱਖੀ ਗਈ ਹੈ। ਭਾਰਤੀ ਮੇਡ ਵਿਦੇਸ਼ੀ, ਦੇਸੀ ਅਤੇ ਦਰਾਮਦ ਵਿਦੇਸ਼ੀ ਸ਼ਰਾਬ ਦੇ ਕੋਟੇ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸੁਝਾਵਾਂ ਦੇ ਆਧਾਰ ’ਤੇ ਤਿਮਾਹੀ ਕੋਟੇ ਨੂੰ ਚੁੱਕਣ ਦੀ ਮਾਤਰਾ ਨੂੰ ਸਰਲ ਬਣਾਇਆ ਗਿਆ ਹੈ। ਬਾਜ਼ਾਰ 'ਚ ਨਿਰਪੱਖ ਮੁਕਾਬਲੇਬਾਜ਼ੀ ਅਤੇ ਕਾਰੋਬਾਰ ਕਰਨ 'ਚ ਆਸਾਨੀ ਨੂੰ ਉਤਸ਼ਾਹਿਤ ਕਰਨ ਲਈ ਦੇਸੀ ਸ਼ਰਾਬ ਦਾ ਮੁੱਢਲਾ ਕੋਟਾ ਖੁੱਲ੍ਹਾ ਰੱਖਿਆ ਗਿਆ ਹੈ। ਵਿਕ੍ਰੇਤਾਵਾਂ ਨੂੰ ਬੋਟਲਿੰਗ ਪਲਾਂਟ ਅਤੇ ਪਸੰਦ ਦੇ ਬ੍ਰਾਂਡ ਅਨੁਸਾਰ ਸਪਲਾਈ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਸ਼ੱਕੀ ਤੇ ਖ਼ਰਾਬ ਪਿਛੋਕੜ ਵਾਲਿਆਂ ਦੀ ਖ਼ੈਰ ਨਹੀਂ, DGP ਨੇ ਜਾਰੀ ਕਰ ਦਿੱਤੇ ਹੁਕਮ

ਹੁਣ ਬ੍ਰਾਂਡ ਦੀ ਮਾਲਕੀ ਵਾਲੀਆਂ ਕੰਪਨੀਆਂ ਕਿਸੇ ਵੀ ਗਿਣਤੀ ਦੇ ਲਾਇਸੈਂਸ ਧਾਰਕਾਂ ਨੂੰ ਅਧਿਕਾਰ ਪੱਤਰ ਜਾਰੀ ਕਰ ਸਕਦੀਆਂ ਹਨ। ਨਾਲ ਹੀ ਸਿਰਫ਼ ਕਸਟਮ ਬ੍ਰਾਂਡਿਡ ਵੇਅਰਹਾਊਸ ਹੋਣ ਦੀ ਸ਼ਰਤ ਵੀ ਹਟਾ ਦਿੱਤੀ ਗਈ ਹੈ। ਹੁਣ ਇਹ ਗੋਦਾਮ ਦੇਸ਼ ਤੋਂ ਬਾਹਰ ਕਿਤੇ ਵੀ ਹੋ ਸਕਦੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਕੋਲ ਸਿਰਫ਼ ਪੰਜ ਲਾਇਸੈਂਸ ਧਾਰਕਾਂ ਨੂੰ ਪੱਤਰ ਜਾਰੀ ਕਰਨ ਦਾ ਅਧਿਕਾਰ ਸੀ। ਈਜ਼ ਆਫ਼ ਡੂਇੰਗ ਬਿਜ਼ਨੈੱਸ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਬਾਰ ਲਾਇਸੈਂਸ ਧਾਰਕਾਂ (ਐੱਲ-ਸੀ/ਐੱਲ-ਈ/ਐੱਲ-ਡੀ) ਨੂੰ 30 ਸਤੰਬਰ ਤੋਂ ਬਾਅਦ ਲਾਇਸੈਂਸ ਦਿੱਤੇ ਜਾਣ ਦੀ ਸੂਰਤ ਵਿਚ ਸਲਾਨਾ ਲਾਇਸੈਂਸ ਫ਼ੀਸ ਦਾ ਸਿਰਫ਼ 50 ਫ਼ੀਸਦੀ ਭੁਗਤਾਨ ਕਰਨਾ ਪਵੇਗਾ। ਇਸ ਆਬਕਾਰੀ ਨੀਤੀ 'ਚ ਵੀ ਚੰਗਾ ਹੁੰਗਾਰਾ ਦੇਖਦੇ ਹੋਏ ਬਾਰ ਅਤੇ ਰੈਸਟੋਰੈਂਟ ਸਵੇਰੇ 3 ਵਜੇ ਤੱਕ ਖੁੱਲ੍ਹੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ।
ਨਿਯਮਾਂ ਦੀ ਉਲੰਘਣਾ : ਐੱਮ. ਆਰ. ਪੀ. ਤੋਂ ਘੱਟ ਵਿਕਰੀ ’ਤੇ 3 ਦਿਨਾਂ ਲਈ ਠੇਕਾ ਕਰਨਾ ਪਵੇਗਾ ਬੰਦ
ਨੀਤੀ ਤਹਿਤ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਵੀ ਸਖ਼ਤੀ ਕੀਤੀ ਗਈ ਹੈ। ਇਕਰਾਰਨਾਮੇ ’ਤੇ ਘੱਟੋ-ਘੱਟ ਪ੍ਰਚੂਨ ਕੀਮਤ ਐੱਮ. ਆਰ. ਪੀ. ਜੇਕਰ 10,000 ਰੁਪਏ ਤੋਂ ਘੱਟ ’ਚ ਸ਼ਰਾਬ ਵਿਕਦੀ ਹੈ ਤਾਂ ਠੇਕਾ ਤਿੰਨ ਦਿਨਾਂ ਲਈ ਬੰਦ ਕਰਨਾ ਪਵੇਗਾ। ਵਿਭਾਗ ਨੇ ਤਸਕਰੀ ਨੂੰ ਰੋਕਣ ਲਈ ਨਵੀਂ ਤਕਨੀਕ ਲਿਆਉਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਬੋਤਲ ’ਤੇ ਯੂਨੀਕ ਕੋਡ, ਹੋਲੋਗ੍ਰਾਮ ਅਤੇ ਕਿਊ. ਆਰ. ਕੋਡ ਲਾਇਆ ਜਾਵੇਗਾ, ਜਿਸ ਰਾਹੀਂ ਟਰੈਕ ਅਤੇ ਟਰੇਸ ਦਾ ਕੰਮ ਕੀਤਾ ਜਾ ਸਕੇਗਾ।

ਇਹ ਵੀ ਪੜ੍ਹੋ : ਕੇਂਦਰ ਨੇ ਪੰਜਾਬ ਦਾ 3200 ਕਰੋੜ ਰੁਪਿਆ ਰੋਕਿਆ, ਪੰਜਾਬ ਮੰਡੀ ਬੋਰਡ ਨਹੀਂ ਮੋੜ ਸਕਿਆ ਬੈਂਕਾਂ ਦੀ ਕਿਸ਼ਤ
ਲੇਬਲ ਰਜਿਸਟ੍ਰੇਸ਼ਨ ਲਈ ਆਨਲਾਈਨ ਸਹੂਲਤ
ਹਿੱਸੇਦਾਰਾਂ ਦੀ ਸਹੂਲਤ ਲਈ ਲੇਬਲ ਅਤੇ ਬ੍ਰਾਂਡ ਰਜਿਸਟ੍ਰੇਸ਼ਨ ਦੀ ਪ੍ਰਵਾਨਗੀ ਲਈ ਲੱਗਣ ਵਾਲੇ ਸਮੇਂ ਨੂੰ ਘਟਾਉਣ ਲਈ ਲੇਬਲ ਰਜਿਸਟ੍ਰੇ੍ਸ਼ਨ ਲਈ ਆਨਲਾਈਨ ਸਹੂਲਤ ਸ਼ੁਰੂ ਕੀਤੀ ਗਈ ਹੈ। ਇਸ ਨੂੰ ਹੁਣ ਕੁਲੈਕਟਰ (ਆਬਕਾਰੀ) ਵਲੋਂ ਮਨਜ਼ੂਰੀ ਦਿੱਤੀ ਜਾਵੇਗੀ। ਪਹਿਲਾਂ ਤੋਂ ਰਜਿਸਟਰਡ ਬ੍ਰਾਂਡਾਂ, ਲੇਬਲਾਂ ਦੀ ਰਜਿਸਟ੍ਰੇਸ਼ਨ ਦੇ ਨਵੀਨੀਕਰਨ ਦੀ ਪ੍ਰਕਿਰਿਆ ਨੂੰ ਆਨਲਾਈਨ ਪੋਰਟਲ 'ਚ ਸ਼ਾਮਲ ਕੀਤਾ ਗਿਆ ਹੈ। ਠੇਕਿਆਂ ਦੀ ਅਲਾਟਮੈਂਟ 'ਚ ਪਾਰਦਰਸ਼ਤਾ ਲਿਆਉਣ ਲਈ ਈ-ਟੈਂਡਰਿੰਗ ਰਾਹੀਂ ਅਲਾਟ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਵੱਖਰਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਠੇਕਿਆਂ ਦੀ ਅਲਾਟਮੈਂਟ 'ਚ ਬਿਹਤਰ ਜਵਾਬ ਦੇਣ ਲਈ ਈ. ਐੱਮ. ਡੀ. (ਬਿਆਨਾ ਰਕਮ) ਨੂੰ ਅੱਧਾ ਕਰ ਦਿੱਤਾ ਗਿਆ ਹੈ।
ਬੋਟਲਿੰਗ ਪਲਾਂਟਾਂ ਦੇ ਕੰਮਕਾਜ ਦਾ ਸਮਾਂ ਵਧਾਇਆ
ਇਸ ਵਾਰ ਆਬਕਾਰੀ ਨੀਤੀ ’ਚ ਕਾਊ ਸੈੱਸ ਘੱਟ ਕੀਤਾ ਗਿਆ ਹੈ। 750 ਮਿ. ਲੀ ਦੇਸੀ ਸ਼ਰਾਬ ਦੀ ਬੋਤਲ ’ਤੇ 5 ਤੋਂ 1, 650 ਮਿ. ਲੀ. 5 ਤੋਂ 1 ਪ੍ਰਤੀ ਬੋਤਲ ਬੀਅਰ ਅਤੇ 750 ਮਿ. ਲੀ./700 ਮਿ. ਲੀ. ਵਿਸਕੀ ਦੀ ਬੋਤਲ ਦੀ ਕੀਮਤ ਵੀ 10 ਰੁਪਏ ਤੋਂ ਘਟਾ ਕੇ 2 ਰੁਪਏ ਕਰ ਦਿੱਤੀ ਗਈ ਹੈ। ਨਵੀਆਂ ਦਰਾਂ ਯੂ. ਟੀ. ਪ੍ਰਸ਼ਾਸਨ ਦੇ ਸਥਾਨਕ ਸਰਕਾਰਾਂ ਵਿਭਾਗ ਵਲੋਂ ਜਾਰੀ ਨੋਟੀਫਿਕੇਸ਼ਨ ਤੋਂ ਬਾਅਦ ਲਾਗੂ ਹੋਣਗੀਆਂ। ਇਸ ਪਾਲਿਸੀ ਤਹਿਤ ਸਾਲ ਤੋਂ ਬੋਟਲਿੰਗ ਪਲਾਟ ਲੀਜ਼ ’ਤੇ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬੋਟਲਿੰਗ ਪਲਾਂਟਾਂ ਤੋਂ ਡਿਸਪੈਚ ਕਰਨ ਲਈ, ਬੋਟਲਿੰਗ ਪਲਾਂਟਾਂ ਦੇ ਕੰਮਕਾਜ ਦਾ ਸਮਾਂ ਸਵੇਰੇ 9 ਤੋਂ ਸ਼ਾਮ 6 ਵਜੇ ਤਕ ਵਧਾ ਦਿੱਤਾ ਗਿਆ ਹੈ। ਘੱਟ ਅਲਕੋਹਲ ਵਾਲੇ ਡਰਿੰਕਸ ਜਿਵੇਂ ਕਿ ਬੀਅਰ ਤੇ ਵਾਈਨ ਆਦਿ ਨੂੰ ਉਤਸ਼ਾਹਿਤ ਕਰਨ ਲਈ ਲਾਇਸੈਂਸ ਫੀਸ ਅਤੇ ਐਕਸਾਈਜ਼ ਡਿਊਟੀ ਨਹੀਂ ਵਧਾਈ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News