ਐਕਸਾਈਜ਼ ਵਿਭਾਗ ਦੀ ਵੱਡੀ ਕਾਰਵਾਈ: ਪੰਜਾਬ ''ਚ ਇਹ ਸ਼ਰਾਬ ਦੇ ਠੇਕੇ ਕੀਤੇ ਬੰਦ
Wednesday, Sep 24, 2025 - 10:46 AM (IST)

ਜਲੰਧਰ (ਪੁਨੀਤ)–ਐਕਸਾਈਜ਼ ਵਿਭਾਗ ਵੱਲੋਂ ਨਿਯਮਾਂ ਖ਼ਿਲਾਫ਼ ਸ਼ਰਾਬ ਵੇਚਣ ਅਤੇ ਦੇਰ ਰਾਤ ਬੀਅਰ ਬਾਰ ਖੁੱਲ੍ਹਾ ਰੱਖਣ ਨੂੰ ਲੈ ਕੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਇਸੇ ਸਿਲਸਿਲੇ ਵਿਚ ਜਲੰਧਰ ਜ਼ੋਨ ਤਹਿਤ ਆਉਂਦੇ ਠੇਕਿਆਂ ਦੇ 2 ਗਰੁੱਪਾਂ ਨੂੰ ਅਗਲੇ 2 ਦਿਨਾਂ ਲਈ ਸੀਲ (ਬੰਦ) ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਦੂਜੇ ਪਾਸੇ ਜ਼ੋਨ ਤਹਿਤ ਆਉਂਦੇ 4 ਬਾਰ (ਬੀਅਰ/ਸ਼ਰਾਬ) ਦਾ ਲਾਇਸੈਂਸ ਇਕ ਮਹੀਨੇ ਲਈ ਸਸਪੈਂਡ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਿਭਾਗ ਵੱਲੋਂ ਮਾਡਲ ਟਾਊਨ ਜਲੰਧਰ ਦੇ ਨੋਟੋਰੀਅਸ ਕਲੱਬ ਦਾ ਲਾਇਸੈਂਸ ਵੀ ਸਸਪੈਂਡ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਪ੍ਰਵਾਸੀਆਂ ਨੂੰ ਅੱਤਵਾਦੀ ਪੰਨੂੰ ਦੀ ਧਮਕੀ, ਕਿਹਾ-19 ਅਕਤੂਬਰ ਤੱਕ ਛੱਡੋ ਪੰਜਾਬ
ਡੀ. ਸੀ. ਐਕਸਾਈਜ਼ (ਡੀ. ਈ. ਟੀ. ਸੀ.) ਐੱਸ. ਕੇ. ਗਰਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਰਾਮਾ ਮੰਡੀ ਗਰੁੱਪ ਤਹਿਤ ਆਉਂਦੇ 23 ਠੇਕੇ 24 ਅਤੇ 25 ਸਤੰਬਰ ਨੂੰ ਬੰਦ ਰਹਿਣਗੇ। ਇਸੇ ਤਰ੍ਹਾਂ ਨਾਲ ਹੁਸ਼ਿਆਰਪੁਰ ਰੋਡ ਦੇ ਹਰਿਆਣਾ ਗਰੁੱਪ ਦੇ 26 ਠੇਕੇ 24 ਤੋਂ 26 ਸਤੰਬਰ ਤਕ (3 ਦਿਨ) ਬੰਦ ਹੋਣਗੇ। ਗਰਗ ਵੱਲੋਂ ਜਲੰਧਰ ਜ਼ੋਨ ਤਹਿਤ ਆਉਂਦੇ ਅੰਮ੍ਰਿਤਸਰ ਇਲਾਕੇ ਦੇ 4 ਪੱਬ/ਬਾਰ ’ਤੇ ਕਾਰਵਾਈ ਕੀਤੀ ਗਈ ਹੈ। ਇਸੇ ਸਿਲਸਿਲੇ ਵਿਚ ਨਿਯਮਾਂ ਦੇ ਉਲਟ ਦੇਰ ਰਾਤ ਤਕ ਬਾਰ ਖੁੱਲ੍ਹਾ ਰੱਖਣ ਕਾਰਨ ਬਾਨ ਚੀਕ ਬਾਰ, ਐਲਗਿਨ ਕੈਫੇ ਬਾਰ, ਕਾਸਾ ਅਤੇ ਆਰਤੇਸਾ ਬਾਰ ਨੂੰ ਇਕ ਮਹੀਨੇ ਲਈ ਸਸਪੈਂਡ ਕੀਤਾ ਗਿਆ ਹੈ। ਦੂਜੇ ਪਾਸੇ ਹਰਿਆਣਾ ਵਿਚ ਵਿਕਰੀ ਵਾਲੀ ਬੀਅਰ ਮਿਲਣ ਕਾਰਨ ਬ੍ਰਯੂ ਡਰੱਗ ਬਾਰ ਦਾ ਲਾਇਸੈਂਸ ਇਕ ਮਹੀਨੇ ਲਈ ਸਸਪੈਂਡ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਮਹਿੰਦਰ ਕੇਪੀ ਦੇ ਪੁੱਤਰ ਰਿੱਚੀ ਕੇਪੀ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, ਰਿਸ਼ਤੇਦਾਰਾਂ ਨੂੰ...
ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਮਾ ਮੰਡੀ ਗਰੁੱਪ ’ਤੇ ਦੋਸ਼ ਹੈ ਕਿ ਉਕਤ ਗਰੁੱਪ ਨੇ 27 ਪੇਟੀਆਂ ਸ਼ਰਾਬ ਵੇਚੀ ਸੀ, ਜੋ ਕਿ 16 ਸਤੰਬਰ ਨੂੰ ਅੰਮ੍ਰਿਤਸਰ ਵਿਚ ਫੜੀ ਗਈ ਸੀ। ਇਸੇ ਤਰ੍ਹਾਂ ਦੇ ਹਰਿਆਣਾ ਗਰੁੱਪ ਨੇ 81 ਪੇਟੀਆਂ ਵਿਚ ਸ਼ਰਾਬ ਵੇਚੀ ਸੀ, ਜੋ ਕਿ 10 ਸਤੰਬਰ ਨੂੰ ਪਠਾਨਕੋਟ ਵਿਚ ਫੜੀ ਗਈ। ਉਕਤ ਸ਼ਰਾਬ ਦੀ ਵਿਕਰੀ ਨੂੰ ਨਿਯਮਾਂ ਦੇ ਉਲਟ ਦੱਸਿਆ ਗਿਆ ਅਤੇ ਕਾਰਵਾਈ ਦੇ ਤੌਰ ’ਤੇ ਦੋਵਾਂ ਗਰੁੱਪਾਂ ਨੂੰ ਕ੍ਰਮਵਾਰ 2 ਅਤੇ 3 ਦਿਨਾਂ ਲਈ ਸੀਲ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਡਿਪਟੀ ਕਮਿਸ਼ਨਰ ਐਕਸਾਈਜ਼ ਵੱਲੋਂ ਬੀਤੇ ਦਿਨੀਂ ਸਹਿਗਲ ਗਰੁੱਪ ਨੂੰ ਸ਼ਰਾਬ ਦੀ ਸਮੱਗਲਿੰਗ ਦੇ ਮਾਮਲੇ ਵਿਚ 5 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ ਸੀ। ਉਥੇ ਹੀ, ਇਸ ਸਬੰਧ ਵਿਚ ਗਰੁੱਪ ਦੇ ਸਾਰੇ ਠੇਕਿਆਂ ਨੂੰ ਇਕ ਦਿਨ ਲਈ ਬੰਦ ਵੀ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ: ਫਗਵਾੜਾ 'ਚ ਬੇਨਕਾਬ ਸਾਈਬਰ ਫਰਾਡ ਸੈਂਟਰ ਦੇ ਮਾਮਲੇ 'ਚ ਪੁਲਸ ਦੇ ਵੱਡੇ ਖ਼ੁਲਾਸੇ, ਰੋਜ਼ਾਨਾ ਹੁੰਦੀ ਸੀ ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8