ਸਮਾਰਟ ਸਿਟੀ ਘਪਲੇ ’ਤੇ ਕੇਂਦਰ ਨੇ ਲੋਕਲ ਬਾਡੀਜ਼ ਵਿਭਾਗ ਪੰਜਾਬ ਤੋਂ ਤਲਬ ਕੀਤੀ ਰਿਪੋਰਟ

Friday, Sep 19, 2025 - 03:12 PM (IST)

ਸਮਾਰਟ ਸਿਟੀ ਘਪਲੇ ’ਤੇ ਕੇਂਦਰ ਨੇ ਲੋਕਲ ਬਾਡੀਜ਼ ਵਿਭਾਗ ਪੰਜਾਬ ਤੋਂ ਤਲਬ ਕੀਤੀ ਰਿਪੋਰਟ

ਜਲੰਧਰ (ਖੁਰਾਣਾ)-ਸਮਾਰਟ ਸਿਟੀ ਜਲੰਧਰ ਵਿਚ ਹੋਏ ਘਪਲੇ ਨੂੰ ਲੈ ਕੇ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲੇ ਨੇ ਸਖ਼ਤੀ ਵਿਖਾਈ ਹੈ। ਆਰ. ਟੀ. ਆਈ. ਐਕਟੀਵਿਸਟ ਕਰਣਪ੍ਰੀਤ ਸਿੰਘ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਭਾਰਤ ਸਰਕਾਰ ਦੇ ਅੰਡਰ ਸੈਕਟਰੀ ਨੇ ਲੋਕਲ ਬਾਡੀਜ਼ ਵਿਭਾਗ ਪੰਜਾਬ ਦੇ ਡਾਇਰੈਕਟਰ ਨੂੰ ਚਿੱਠੀ ਲਿਖ ਕੇ ਵਿਸਤ੍ਰਿਤ ਰਿਪੋਰਟ ਮੰਗੀ ਹੈ ਅਤੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਸ਼ਿਕਾਇਤਕਰਤਾ ਨੂੰ ਪੂਰੀ ਜਾਣਕਾਰੀ ਤੋਂ ਜਾਣੂੰ ਕਰਵਾਇਆ ਜਾਵੇ।

ਇਹ ਵੀ ਪੜ੍ਹੋ: ਹੁਣ ਪੰਜਾਬ 'ਚ ਪ੍ਰਵਾਸੀਆਂ ਨੂੰ ਤਿਉਹਾਰ ਮਨਾਉਣ ਲਈ ਨਹੀਂ ਦਿੱਤੀ ਜਾਵੇਗੀ ਜਗ੍ਹਾ, 10 ਪੰਚਾਇਤਾਂ ਦੇ ਵੱਡੇ ਫ਼ੈਸਲੇ

ਸ਼ਿਕਾਇਤਕਰਤਾ ਕਰਨਪ੍ਰੀਤ ਸਿੰਘ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਜਲੰਧਰ ਸਮਾਰਟ ਸਿਟੀ ਦੇ 7 ਕੰਮਾਂ ਦੇ ਟੈਂਡਰ ਠੇਕੇਦਾਰ ਤਰਵਿੰਦਰਪਾਲ ਸਿੰਘ ਅਤੇ 4 ਕੰਮਾਂ ਦੇ ਟੈਂਡਰ ਸ਼ੀਲ ਬਾਇਓਟੈੱਕ ਕੰਪਨੀ ਨੂੰ ਦਿੱਤੇ ਗਏ ਪਰ ਦੋਵਾਂ ਨੇ ਹੀ ਵਧੇਰੇ ਕੰਮ ਮੌਕੇ ’ਤੇ ਨਹੀਂ ਕੀਤੇ ਅਤੇ ਪੂਰੀ ਪੇਮੈਂਟ ਲੈ ਲਈ। ਇਸ ਵਿਚ ਬੇਅੰਤ ਸਿੰਘ ਪਾਰਕ, ਗ੍ਰੀਨ ਏਰੀਆ ਅੰਡਰ ਫਲਾਈਓਵਰ ਅਤੇ ਗ੍ਰੀਨਰੀ ਨਾਲ ਜੁੜੇ ਕੰਮ ਸ਼ਾਮਲ ਸਨ।

ਇਹ ਵੀ ਪੜ੍ਹੋ: Punjab: Instagram 'ਤੇ ਕਰਾਟੇ ਲਵਰ ਨਾਂ ਦੀ ਆਈ. ਡੀ. ਚਲਾਉਣ ਵਾਲੀ ਕੁੜੀ ਦਾ ਹੈਰਾਨੀਜਨਕ ਕਾਰਾ, ਸਹੇਲੀ ਨਾਲ...

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News