ਪੰਜਾਬ 'ਚ ਬਿਜਲੀ ਖ਼ਪਤਕਾਰ ਦੇਣ ਧਿਆਨ! ਪਾਵਰਕਾਮ ਵਿਭਾਗ ਕਰ ਰਿਹੈ ਵੱਡੀ ਕਾਰਵਾਈ
Sunday, Sep 14, 2025 - 12:38 PM (IST)

ਜਲੰਧਰ (ਪੁਨੀਤ)–ਪਾਵਰਕਾਮ ਵੱਲੋਂ ਬਿਜਲੀ ਚੋਰੀ ਖ਼ਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ 1077 ਕੁਨੈਕਸ਼ਨਾਂ ਦੀ ਚੈਕਿੰਗ ਵਿਚ ਬਿਜਲੀ ਚੋਰੀ ਅਤੇ ਬਿਜਲੀ ਦੀ ਗਲਤ ਵਰਤੋਂ ਨਾਲ ਸਬੰਧਤ 23 ਕੇਸ ਫੜੇ ਗਏ ਅਤੇ ਸਬੰਧਤ ਖ਼ਪਤਕਾਰਾਂ ਨੂੰ 2.52 ਲੱਖ ਰੁਪਏ ਜੁਰਮਾਨਾ ਠੋਕਿਆ ਗਿਆ। ਚੀਫ਼ ਇੰਜੀ. ਦੇਸਰਾਜ ਬਾਂਗਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡਿਪਟੀ ਚੀਫ਼ ਇੰਜੀ. ਗੁਲਸ਼ਨ ਚੁਟਾਨੀ ਵੱਲੋਂ ਪੰਜਾਂ ਡਿਵੀਜ਼ਨਾਂ ਵਿਚ 20 ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ। ਐਕਸੀਅਨਾਂ ਦੀ ਪ੍ਰਧਾਨਗੀ ਵਿਚ ਗਠਿਤ ਉਕਤ ਟੀਮਾਂ ਵੱਲੋਂ ਵੱਖ-ਵੱਖ ਸਬ-ਡਿਵੀਜ਼ਨਾਂ ਦੇ ਇਲਾਕਿਆਂ ਵਿਚ ਛਾਪੇਮਾਰੀ ਕਰਦੇ ਹੋਏ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ: ਜਲੰਧਰ 'ਚ ਸਾਬਕਾ ਮੰਤਰੀ ਮਹਿੰਦਰ ਕੇ. ਪੀ. ਦੇ ਪੁੱਤਰ ਨਾਲ ਵਾਪਰੇ ਭਿਆਨਕ ਹਾਦਸੇ ਦੀ CCTV ਫੁਟੇਜ਼ ਆਈ ਸਾਹਮਣੇ
ਸਭ ਤੋਂ ਵੱਧ 327 ਕੁਨੈਕਸ਼ਨਾਂ ਦੀ ਜਾਂਚ ਮਾਡਲ ਟਾਊਨ ਡਿਵੀਜ਼ਨ ਅਧੀਨ ਹੋਈ। ਐਕਸੀਅਨ ਜਸਪਾਲ ਸਿੰਘ ਪਾਲ ਦੀ ਪ੍ਰਧਾਨਗੀ ਵਿਚ ਬਿਜਲੀ ਚੋਰੀ 2 ਕੇਸ, ਜਦਕਿ ਬਿਜਲੀ ਦੀ ਗਲਤ ਵਰਤੋਂ ਦੇ 2 ਕੇਸਾਂ ਨੂੰ ਮਿਲਾ ਕੇ ਕੁੱਲ੍ਹ 4 ਕੇਸ ਫੜੇ ਗਏ। ਇਸ ਨਾਲ ਸਬੰਧਤ ਖ਼ਪਤਕਾਰਾਂ ਨੂੰ 1.1 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਜਲੰਧਰ ਸਰਕਲ ਵਿਚ ਸਭ ਤੋਂ ਵੱਧ ਜੁਰਮਾਨਾ ਵੀ ਮਾਡਲ ਟਾਊਨ ਡਿਵੀਜ਼ਨ ਵੱਲੋਂ ਕੀਤਾ ਗਿਆ।
ਇਹ ਵੀ ਪੜ੍ਹੋ: ਅਚਾਨਕ ਪੰਜਾਬ ਦੇ ਪਿੰਡਾਂ 'ਚ ਹੋਣ ਲੱਗੀਆਂ ਅਨਾਊਸਮੈਂਟਾਂ! ਸਹਿਮੇ ਲੋਕ, ਘਰੋਂ ਬਾਹਰ ਨਿਕਲਣਾ ਵੀ ਹੋਇਆ ਔਖਾ
ਈਸਟ ਡਿਵੀਜ਼ਨ ਅਧੀਨ 92 ਕੁਨੈਕਸ਼ਨਾਂ ਦੀ ਜਾਂਚ ਵਿਚ ਬਿਜਲੀ ਚੋਰੀ ਦੇ 2 ਕੇਸਾਂ ਨੂੰ ਮਿਲਾ ਕੇ ਕੁੱਲ੍ਹ 3 ਕੇਸ ਫੜੇ ਗਏ। ਸਬੰਧਤ ਖ਼ਪਤਕਾਰਾਂ ਨੂੰ 94 ਹਜ਼ਾਰ ਜੁਰਮਾਨਾ ਕੀਤਾ ਗਿਆ। ਕੈਂਟ ਡਿਵੀਜ਼ਨ ਅਧੀਨ 213 ਕੁਨੈਕਸ਼ਨਾਂ ਦੀ ਜਾਂਚ ਵਿਚ ਚੋਰੀ ਦਾ 1 ਕੇਸ, ਜਦਕਿ ਗਲਤ ਵਰਤੋਂ ਨੂੰ ਮਿਲਾ ਕੇ ਕੁੱਲ 11 ਕੇਸ ਫੜੇ ਗਏ। ਵੈਸਟ ਡਿਵੀਜ਼ਨ ਵੱਲੋਂ 213 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ, ਜਦਕਿ ਫਗਵਾੜਾ ਡਿਵੀਜ਼ਨ ਵਿਚ 232 ਕੁਨੈਕਸ਼ਨਾਂ ਦੀ ਜਾਂਚ ਕਰਦੇ ਹੋਏ ਬਿਜਲੀ ਦੀ ਗਲਤ ਵਰਤੋਂ ਨਾਲ ਸਬੰਧਤ 3 ਕੇਸ ਫੜੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਚੋਰੀ ਦੇ ਕੇਸਾਂ ਵਿਚ ਪਾਵਰਕਾਮ ਦੇ ਐਂਟੀ ਥੈਫਟ ਥਾਣੇ ਨੂੰ ਬਣਦੀ ਕਾਰਵਾਈ ਕਰਨ ਲਈ ਕੇਸ ਭੇਜ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ PM ਨਰਿੰਦਰ ਮੋਦੀ ਨੂੰ ਲਿਖੀ ਚਿੱਠੀ, 25 ਹਜ਼ਾਰ ਕਰੋੜ ਰੁਪਏ ਰਾਹਤ ਪੈਕੇਜ ਦੀ ਕੀਤੀ ਮੰਗ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e