ਜਲੰਧਰ ਪੁਲਸ ਵੱਲੋਂ ਵੱਡੀ ਕਾਰਵਾਈ: ਬਦਨਾਮ ਨਸ਼ਾ ਤਸਕਰ ਦੀ 52.86 ਲੱਖ ਦੀ ਜਾਇਦਾਦ ਜ਼ਬਤ

Saturday, Sep 20, 2025 - 04:52 PM (IST)

ਜਲੰਧਰ ਪੁਲਸ ਵੱਲੋਂ ਵੱਡੀ ਕਾਰਵਾਈ: ਬਦਨਾਮ ਨਸ਼ਾ ਤਸਕਰ ਦੀ 52.86 ਲੱਖ ਦੀ ਜਾਇਦਾਦ ਜ਼ਬਤ

ਜਲੰਧਰ (ਕੁੰਦਨ, ਪੰਕਜ)- ਨਸ਼ਾ ਤਸਕਰਾਂ ’ਤੇ ਨਕੇਲ ਕੱਸਦੇ ਹੋਏ ਕਮਿਸ਼ਨਰੇਟ ਪੁਲਸ ਜਲੰਧਰ ਨੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਇਕ ਨਸ਼ਾ ਤਸਕਰ ਦੀ 52,86,286 ਦੀ ਚਲ-ਅਚਲ ਸੰਪਤੀ ਜ਼ਬਤ ਕੀਤੀ ਹੈ। ਵੇਰਵਾ ਸਾਂਝਾ ਕਰਦੇ ਹੋਏ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਮੁਕੱਦਮਾ ਨੰਬਰ 122 ਮਿਤੀ 20 ਮਈ 2025 ਨੂੰ ਧਾਰਾ 21(c)/27-A NDPS ਐਕਟ ਤਹਿਤ ਪੁਲਸ ਸਟੇਸ਼ਨ ਡਿਵੀਜ਼ਨ ਨੰਬਰ 8, ਜਲੰਧਰ ’ਚ ਦਰਜ ਕੀਤੀ ਗਈ ਸੀ, ਜਿਸ 'ਚ ਦੋਸ਼ੀ ਬਰਿੰਦਰ ਸਿੰਘ ਉਰਫ਼ ਬੱਬੂ ਪੁੱਤਰ ਦਵਿੰਦਰ ਸਿੰਘ, ਨਿਵਾਸੀ ਨਿਊ ਅਮਰ ਨਗਰ, ਜਲੰਧਰ (ਹਾਲ ਵਾਸੀ ਮਕਾਨ ਨੰਬਰ 38, ਸੁਖਮਨੀ ਐਨਕਲੇਵ, ਬੰਗਾ ਰੋਡ, ਫਗਵਾੜਾ, ਜ਼ਿਲ੍ਹਾ ਕਪੂਰਥਲਾ) ਤੋਂ 1 ਕਿਲੋ ਹੈਰੋਇਨ ਬਰਾਮਦ ਹੋਈ ਸੀ।

ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ੜ੍ਹੀ ਹੋਵੇਗੀ ਵੱਡੀ ਮੁਸੀਬਤ! ਦਿੱਤੀ ਜਾ ਰਹੀ ਚਿਤਾਵਨੀ, 8 ਅਕਤੂਬਰ ਤੋਂ...

ਉਨ੍ਹਾਂ ਨੇ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਸ ਨਸ਼ਾ ਤਸਕਰ ਨੇ ਨਸ਼ੇ ਦੇ ਕਾਰੋਬਾਰ ਦੇ ਪੈਸਿਆਂ ਨਾਲ ਸੰਪਤੀ ਅਤੇ ਵਾਹਨ ਖ਼ਰੀਦ ਕੇ ਚੱਲ-ਅਚੱਲ ਜਾਇਦਾਦ ਬਣਾਈ ਹੈ। ਇਸ ਤੋਂ ਬਾਅਦ ਪੁਲਸ ਵੱਲੋਂ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਅਤੇ ਸੰਬੰਧਤ ਅਧਿਕਾਰੀ ਵੱਲੋਂ ਸੰਪਤੀ ਅਤੇ ਵਾਹਨ ਜ਼ਬਤ ਕਰਨ ਦੇ ਹੁਕਮ ਪ੍ਰਾਪਤ ਹੋ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਬਤ ਕੀਤੀ ਸੰਪਤੀ ਵਿੱਚ ਰੁਪਏ 35,80,000 ਮੁੱਲ ਦਾ ਘਰ (ਜ਼ਮੀਨ+ ਨਿਰਮਾਣ) ਅਤੇ 17,06,286 ਰੁਪਏ ਦੀ ਹੁੰਡਾਈ ਕ੍ਰੇਟਾ (ਪਰਲ ਬਲੈਕ) ਸ਼ਾਮਲ ਹੈ। ਕੁੱਲ ਸੰਪਤੀ ਦਾ ਮੁੱਲ 52,86,286 ਰੁਪਏ ਬਣਦਾ ਹੈ। ਨਸ਼ਿਆਂ ਦੀ ਬੁਰਾਈ ਨੂੰ ਸ਼ਹਿਰ ਤੋਂ ਖ਼ਤਮ ਕਰਨ ਦੇ ਵਚਨ ਨੂੰ ਦੁਹਰਾਉਂਦੇ ਹੋਏ, ਉਨ੍ਹਾਂ ਨੇ ਕਿਹਾ ਕਿ ਜੋ ਵੀ ਵਿਅਕਤੀ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਹੋਏ, ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਨਸ਼ੇ ਦੇ ਪੈਸਿਆਂ ਨਾਲ ਖ਼ਰੀਦੀ ਕੋਈ ਵੀ ਸੰਪਤੀ ਜਾਂ ਵਾਹਨ ਜ਼ਬਤ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: Punjab: ਮੁੰਡੇ ਦੀ ਵਾਇਰਲ ਹੋਈ ਵੀਡੀਓ ਨੇ ਮਿੰਟਾਂ 'ਚ ਪਾ 'ਤੀਆਂ ਪੁਲਸ ਨੂੰ ਭਾਜੜਾਂ ! ਪਿੰਡ ਵਾਸੀ ਵੀ ਰਹਿ ਗਏ ਵੇਖਦੇ

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News