ਐਕਸਾਈਜ਼ ਵਿਭਾਗ ਵੱਲੋਂ ਠੇਕੇਦਾਰਾਂ ''ਤੇ ਛਾਪੇਮਾਰੀ, ਭਾਰੀ ਮਾਤਰਾ ''ਚ ਅੰਗਰੇਜ਼ੀ ਤੇ ਵਿਦੇਸ਼ੀ ਸ਼ਰਾਬ ਜ਼ਬਤ
Saturday, Aug 20, 2022 - 04:08 AM (IST)
ਲੁਧਿਆਣਾ (ਸੇਠੀ) : ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਸ਼ਰਾਬ ਅਤੇ ਆਬਕਾਰੀ ਦੇ ਰੈਵੀਨਿਊ ਨੂੰ ਸੁਰੱਖਿਅਤ ਰੱਖਣ ਲਈ ਐਕਸਾਈਜ਼ ਵਿਭਾਗ ਨੇ ਸ਼ਰਾਬ ਸਮੱਗਲਿੰਗ ਸਬੰਧੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੋਈ ਹੈ, ਜਿਸ ਦੇ ਤਹਿਤ ਆਬਕਾਰੀ ਕਮਿਸ਼ਨਰ ਪੰਜਾਬ ਦੇ ਨਿਰਦੇਸ਼ਾਂ ਮੁਤਾਬਕ ਵਰੁਣ ਰੂਜਮ ਅਤੇ ਡਿਪਟੀ ਕਮਿਸ਼ਨਰ ਐਕਸਾਈਜ਼ ਜਲੰਧਰ ਜ਼ੋਨ ਰਾਜਪਾਲ ਸਿੰਘ ਖਹਿਰਾ ਤੇ ਅਸਿਸਟੈਂਟ ਕਮਿਸ਼ਨਰ ਐਕਸਾਈਜ਼ ਹਨੁਵੰਤ ਸਿੰਘ ਦੀ ਦੇਖ-ਰੇਖ 'ਚ ਅੰਮ੍ਰਿਤਸਰ, ਜਲੰਧਰ, ਗੁਰਦਾਸਪੁਰ ਜ਼ਿਲ੍ਹੇ ਅੰਮ੍ਰਿਤਸਰ ਰੇਂਜ ਦੀ ਅਗਵਾਈ 'ਚ ਅੰਮ੍ਰਿਤਸਰ ਵਿੱਚ ਸ਼ਰਾਬ ਦੀ ਵਿਕਰੀ ਦੀ ਜਾਂਚ ਲਈ ਆਬਕਾਰੀ ਟੀਮ ਬਣਾ ਕੇ ਮੁਹਿੰਮ ਸ਼ੁਰੂ ਕੀਤੀ ਗਈ। ਇਸ ਆਪ੍ਰੇਸ਼ਨ ਦੌਰਾਨ ਚੈਕਿੰਗ ਟੀਮਾਂ 'ਚ ਹੇਮੰਤ ਸ਼ਰਮਾ, ਹਰਜੋਤ ਸਿੰਘ ਬੇਦੀ, ਜਸਪ੍ਰੀਤ ਸਿੰਘ, ਗੌਤਮ ਗੋਬਿੰਦ, ਨਵਜੋਤ ਭਾਰਤੀ, ਰਜਿੰਦਰ ਤੰਵਰ, ਆਬਕਾਰੀ ਅਧਿਕਾਰੀ ਅਤੇ ਆਬਕਾਰੀ ਨਿਰੀਖਕ ਸ਼ਾਮਲ ਰਹੇ।
ਇਹ ਵੀ ਪੜ੍ਹੋ : ਕਿੱਥੇ ਐ ਪੁਲਸ! ਦਿਨ-ਦਿਹਾੜੇ ਲੁਟੇਰੇ ਔਰਤ ਦੇ ਗਲ਼ 'ਚੋਂ ਸੋਨੇ ਦੀ ਚੇਨ ਝਪਟ ਕੇ ਫਰਾਰ
ਇਸ ਮੁਹਿੰਮ ਤਹਿਤ ਸ਼ਰਾਬ ਲਾਇਸੈਂਸਧਾਰੀਆਂ ਵੱਲੋਂ ਅਨਆਥੋਰਾਈਜ਼ਡ ਸ਼ਰਾਬ ਦੀ ਵਿਕਰੀ, ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ, ਲਾਇਸੈਂਸੀਆਂ ਵੱਲੋਂ ਬਿਨਾਂ ਪਾਸ ਪਰਮਿਟ ਪੇਟੀਆਂ ਵੇਚਣਾ ਅਤੇ ਬਿਨਾਂ ਹੋਲੋਗ੍ਰਾਮ ਦੇ ਵਿਦੇਸ਼ੀ ਸ਼ਰਾਬ ਦੇ ਕਬਜ਼ੇ ’ਤੇ ਖਾਸ ਤੌਰ ’ਤੇ ਰੋਕ ਲਗਾਈ ਗਈ। ਗਰੁੱਪ ਨਿਊ ਅੰਮ੍ਰਿਤਸਰ ਫਰਮ ਦਲਬੀਰ ਸਿੰਘ ਪੰਨੂ ਦੇ ਠੇਕੇ ਤੋਂ ਨਾਜਾਇਜ਼ ਰੂਪ ਨਾਲ ਰੱਖੀਆਂ 70 ਪੇਟੀਆਂ ਅੰਗਰੇਜ਼ੀ ਅਤੇ ਵਿਦੇਸ਼ੀ ਸ਼ਰਾਬ ਬਰਾਮਦ ਕੀਤੀ ਗਈ, ਜਿਸ ਨੂੰ ਲਾਇਸੈਂਸਧਾਰੀ ਨੇ ਕਿਸੇ ਰਜਿਸਟਰ 'ਚ ਦਰਜ ਨਹੀਂ ਕੀਤਾ। ਇਸ ਤੋਂ ਇਲਾਵਾ ਆਪ੍ਰੇਸ਼ਨ ਦੇ ਤਹਿਤ ਇਕ ਹੋਰ ਟੀਮ ਨੇ ਗਰੁੱਪ ਤਰਨਤਾਰਨ ਰੋਡ, ਫਰਮ ਅਮਰੀਕ ਸਿੰਘ ਬਾਜਵਾ ਦੇ ਠੇਕੇ ਤੋਂ 25 ਪੇਟੀਆਂ ਬਰਾਮਦ ਕੀਤੀਆਂ, ਜਿਨ੍ਹਾਂ 'ਤੇ ਬਿਨਾਂ ਹੋਲੋਗ੍ਰਾਮ ਦੀ ਸ਼ਰਾਬ ਜ਼ਬਤ ਕੀਤੀ ਗਈ, ਜਿਸ ਦੀ ਐਂਟਰੀ ਰਜਿਸਟਰ 'ਚ ਦਰਜ ਨਹੀਂ ਸੀ। ਆਬਕਾਰੀ ਵਿਭਾਗ ਦੀ ਤੀਜੀ ਟੀਮ ਨੇ ਹੋਟਲ ਹਯਾਤ ਦੇ ਠੀਕ ਨਾਲ ਇਕ ਜਗ੍ਹਾ ’ਤੇ ਗੁਪਤ ਸੂਚਨਾ ਦੇ ਆਧਾਰ ’ਤੇ 1284 ਬੋਤਲਾਂ ਨਾਜਾਇਜ਼ ਅੰਗਰੇਜ਼ੀ ਅਤੇ 108 ਬੋਤਲਾਂ ਨਾਜਾਇਜ਼ ਬੀਅਰ ’ਤੇ ਛਾਪੇਮਾਰੀ ਕਰਕੇ ਮਾਲ ਜ਼ਬਤ ਕੀਤਾ।
ਇਹ ਵੀ ਪੜ੍ਹੋ : ਮਨੀਸ਼ ਸਿਸੋਦੀਆ ਦੇ ਘਰ 14 ਘੰਟੇ ਤੱਕ ਚੱਲੀ CBI ਦੀ ਛਾਪੇਮਾਰੀ, ਕੰਪਿਊਟਰ, ਮੋਬਾਈਲ ਜ਼ਬਤ
ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜਗ੍ਹਾ ਦੀ ਵਰਤੋਂ ਠੇਕੇਦਾਰ ਦਲਬੀਰ ਸਿੰਘ ਪੰਨੂ ਵੱਲੋਂ ਨਿੱਜੀ ਦਫ਼ਤਰ ਵਜੋਂ ਕੀਤੀ ਜਾ ਰਹੀ ਸੀ, ਜਿਥੇ ਠੇਕੇਦਾਰ ਵੱਲੋਂ ਬਿਨਾਂ ਪਰਮਿਟ ਦੇ ਨਾਜਾਇਜ਼ ਰੂਪ ਨਾਲ ਸ਼ਰਾਬ ਰੱਖੀ ਜਾਂਦੀ ਸੀ। ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਉਕਤ ਸ਼ਰਾਬ ਠੇਕੇਦਾਰਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪਿਛਲੇ ਕੁਝ ਦਿਨਾਂ 'ਚ ਨਾਜਾਇਜ਼ ਸ਼ਰਾਬ ਦੀ ਰੋਕਥਾਮ ਲਈ ਬਿਆਸ ਅਤੇ ਰਾਵੀ ਨਦੀ ਦੇ ਨੇੜਲੇ ਇਲਾਕਿਆਂ ਤੋਂ ਹਜ਼ਾਰਾਂ ਲਿਟਰ ਲਾਹਣ ਜ਼ਬਤ ਕਰਕੇ ਨਸ਼ਟ ਕੀਤੀ ਗਈ ਹੈ। ਅਧਿਕਾਰੀਆਂ ਮੁਤਾਬਕ ਵਿਭਾਗ ਸ਼ਰਾਬ ਠੇਕੇਦਾਰਾਂ ਵੱਲੋਂ ਕਾਨੂੰਨ ਦਾ ਉਲੰਘਣ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ। ਇਸ ਤੋਂ ਇਲਾਵਾ ਵਿਭਾਗ ਦੇ ਕੋਲ ਕੁਝ ਹੋਰ ਲਾਇਸੈਂਸੀਆਂ ਦੀ ਸੂਚੀ ਹੈ, ਜਿਨ੍ਹਾਂ ’ਤੇ ਵਿਭਾਗ ਦੀ ਸਖਤ ਨਜ਼ਰ ਹੈ ਤੇ ਆਉਂਦੇ ਸਮੇਂ 'ਚ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੋਸਟ ਮੈਟ੍ਰਿਕ ਵਜ਼ੀਫਾ ਘਪਲੇ ਦੀ ਜਾਂਚ ਕਿਸੇ ਕੇਂਦਰੀ ਏਜੰਸੀ ਨੂੰ ਸੌਂਪਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ : CM ਮਾਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।