ਪਤਨੀ ਕਰਦੀ ਹੈ ਨਸ਼ਾ, ਉਸ ਦੇ ਨਸ਼ੇ ਦੀ ਪੂਰਤੀ ਲਈ ਜਗਦੀਪ ਬਣ ਗਿਆ ਹੈਰੋਇਨ ਸਮੱਗਲਰ

Tuesday, Dec 19, 2023 - 01:36 AM (IST)

ਪਤਨੀ ਕਰਦੀ ਹੈ ਨਸ਼ਾ, ਉਸ ਦੇ ਨਸ਼ੇ ਦੀ ਪੂਰਤੀ ਲਈ ਜਗਦੀਪ ਬਣ ਗਿਆ ਹੈਰੋਇਨ ਸਮੱਗਲਰ

ਅੰਮ੍ਰਿਤਸਰ (ਸੰਜੀਵ)- ਅਮਰੀਕਾ ਗੌਟ ਟੈਲੇਂਟ ਵਿਚ ਪਹੁੰਚ ਕੇ ਦੁਨੀਆ ਭਰ ਵਿਚ ਨਾਮ ਖੱਟਣ ਵਾਲਾ ਪੰਜਾਬ ਪੁਲਸ ਦਾ 7 ਫੁੱਟ 6 ਇੰਚ ਕੱਦ ਵਾਲਾ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਅੱਜ ਸਲਾਖਾਂ ਪਿੱਛੇ ਹੈ। ਉਸ ਨੂੰ ਹਾਲ ਹੀ ਵਿਚ ਪੰਜਾਬ ਖੁਫੀਆ ਵਿਭਾਗ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਤਰਨਤਾਰਨ ਤੋਂ ਹੈਰੋਈਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।

ਪੁੱਛਗਿੱਛ ਦੌਰਾਨ ਜਗਦੀਪ ਨੇ ਦੱਸਿਆ ਕਿ ਉਸ ਦੀ ਪਤਨੀ ਨਸ਼ੇ ਦਾ ਸੇਵਨ ਕਰਦੀ ਹੈ, ਜਿਸ ਦੀ ਪੂਰਤੀ ਲਈ ਉਹ ਸਮੱਗਲਰਾਂ ਨਾਲ ਮਿਲ ਗਿਆ ਅਤੇ ਮੋਟਾ ਮੁਨਾਫਾ ਦੇਖ ਕੇ ਉਹ ਇਸੇ ਧੰਦੇ ਵਿਚ ਚਲਾ ਗਿਆ। ਪੰਜਾਬ ਪੁਲਸ ਵਿਚ ਕਾਂਸਟੇਬਲ ਵਜੋਂ ਸੇਵਾ ਨਿਭਾਅ ਰਹੇ ਜਗਦੀਪ ਨੇ ਪੈਸਿਆਂ ਦੀ ਚਮਕ ਦੇਖ ਕੇ ਨੌਕਰੀ ਛੱਡ ਕੇ ਹੈਰੋਇਨ ਦੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ- ਘਰ 'ਚ ਖੜ੍ਹੀ ਐਕਟਿਵਾ ਦਾ ਹੀ ਹੋ ਗਿਆ ਚਲਾਨ, ਮਾਮਲਾ ਜਾਣ ਹੋ ਜਾਓਗੇ ਹੈਰਾਨ

ਪਾਕਿਸਤਾਨ ਦੇ ਬਾਬਾ ਅਤੇ ਅਲੀ ਨਾਲ ਬਣੇ ਸਬੰਧ
ਨਸ਼ਾ ਤਸਕਰੀ ਦੇ ਕਾਰੋਬਾਰ 'ਚ ਜਗਦੀਪ ਸਿੰਘ ਦੇ ਪਾਕਿਸਤਾਨ ਦੇ ਦੋ ਸਮੱਗਲਰਾਂ ਅਲੀ ਸ਼ਾਹ ਅਤੇ ਬਾਬਾ ਇਮਰਾਨ ਨਾਲ ਸਬੰਧ ਬਣ ਗਏ, ਜਿਨ੍ਹਾਂ ਤੋਂ ਉਸਨੇ ਸਰਹੱਦ ਪਾਰ ਤੋਂ ਹੈਰੋਇਨ ਮੰਗਵਾਉਣੀ ਸ਼ੁਰੂ ਕਰ ਦਿੱਤੀ। ਕਈ ਵਾਰ ਹੈਰੋਇਨ ਮੰਗਵਾਉਣ ਵਾਲੇ ਜਗਦੀਪ ਨੂੰ ਆਖਰਕਾਰ ਪੁਲਸ ਨੇ ਫੜ ਲਿਆ ਅਤੇ ਹੁਣ ਜੇਲ ਵਿਚ ਬੰਦ ਹੈ।

ਜਗਦੀਪ ਨਾਲ ਜੁੜੇ ਸਮਗਲਰਾਂ ਦੀ ਜਾਣਕਾਰੀ ਇਕੱਠੀ ਕਰ ਰਹੀ ਐੱਸ.ਐੱਸ.ਓ.ਸੀ.
ਜਗਦੀਪ ਪਿਛਲੇ 5 ਦਿਨਾਂ ਤੋਂ ਪੁਲਸ ਰਿਮਾਂਡ ’ਤੇ ਹੈ, ਉਸ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਉਸ ਨਾਲ ਜੁੜੇ ਸਮੱਗਲਰਾਂ ਅਤੇ ਉਹ ਜਿੱਥੋਂ ਸਪਲਾਈ ਕਰਦਾ ਸੀ, ਬਾਰੇ ਬਾਰੀਕੀ ਨਾਲ ਪੁੱਛਗਿੱਛ ਕਰ ਰਿਹਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News