ਕੰਜ਼ਿਊਮਰ ਫੋਰਮ ਦੇ ਸਾਬਕਾ ਜੱਜ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਤੋਂ ਹੋਇਆ ਵੱਡਾ ਖ਼ੁਲਾਸਾ
Friday, Feb 10, 2023 - 01:42 PM (IST)
ਸੰਗਰੂਰ (ਸਿੰਗਲਾ,ਬੇਦੀ) : ਸੰਗਰੂਰ ਦੇ ਸੀਨੀਅਰ ਵਕੀਲ ਅਤੇ ਕੰਜ਼ਿਊਮਰ ਫੋਰਮ ਦੇ ਸਾਬਕਾ ਪ੍ਰਧਾਨ ਗੁਰਪਾਲ ਸਿੰਘ ਵੱਲੋਂ ਰੇਲ ਗੱਡੀ ਹੇਠਾਂ ਆ ਕੇ ਖ਼ੁਦਕੁਸ਼ੀ ਕਰ ਲਏ ਦਾ ਮਾਮਲਾ ਸਾਹਮਣੇ ਆਇਆ ਹੈ। ਸਬ-ਇੰਸਪੈਕਟਰ ਜਗਦੀਪ ਸਿੰਘ ਐੱਸ. ਐੱਚ. ਓ . ਜੀ. ਆਰ. ਪੀ. ਸੰਗਰੂਰ ਨੇ ਦੱਸਿਆ ਕਿ ਪਿੰਡ ਅਕੋਈ ਸਾਹਿਬ ਨੇੜੇ ਇਕ ਵਿਅਕਤੀ ਵੱਲੋਂ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਏ ਜਾਣ ਸਬੰਧੀ ਸੂਚਨਾ ਪ੍ਰਾਪਤ ਹੋਈ ਸੀ। ਜਿਸ ਉਪਰੰਤ ਮੌਕੇ ’ਤੇ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਪਾਲ ਸਿੰਘ ਸਾਬਕਾ ਪ੍ਰਧਾਨ ਕੰਜ਼ਿਊਮਰ ਫੋਰਮ ਪੁੱਤਰ ਬਲਵੰਤ ਸਿੰਘ ਵਾਸੀ ਨੇੜੇ ਹਾਊਸਿੰਗ ਬੋਰਡ, ਸੰਗਰੂਰ ਨੇ ਪੁਲਸ ਦੇ ਇਕ ਸੇਵਾ ਮੁਕਤ ਉੱਚ ਅਧਿਕਾਰੀ ਅਤੇ ਬੈਂਕ ਦੇ ਇਕ ਮੁਲਾਜ਼ਮ ਪਾਸੋਂ ਪੈਸਿਆਂ ਦੇ ਲੈਣ-ਦੇਣ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਇਹ ਵੀ ਪੜ੍ਹੋ- ਦੁਕਾਨ 'ਚ ਸੁੱਤਾ ਪਿਆ ਸੀ ਬਜ਼ੁਰਗ, ਸਵੇਰੇ ਪਰਿਵਾਰ ਪੁੱਜਿਆ ਤਾਂ ਹਾਲਤ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ
ਜਾਣਕਾਰੀ ਅਨੁਸਾਰ ਮ੍ਰਿਤਕ ਕੋਲੋਂ ਇਕ ਸੁਸਾਈਡ ਨੋਟ ਵੀ ਪ੍ਰਾਪਤ ਹੋਇਆ, ਜਿਸ 'ਚ ਗੁਰਪਾਲ ਸਿੰਘ ਨੇ ਤਰਨਤਾਰਨ ਦੇ ਸਾਬਕਾ ਐੱਸ. ਐੱਸ. ਪੀ. ਗੁਰਕਿਰਪਾਲ ਸਿੰਘ ਅਤੇ Cooperative Bank ਦੇ ਇਕ ਕਰਮਚਾਰੀ ਅਮਨ ਸ਼ਰਮਾ ਦਾ ਨਾਮ ਲਿਖਿਆ ਹੈ, ਜਿਨ੍ਹਾਂ ਦੇ ਨਾਲ ਮ੍ਰਿਤਕ ਦਾ ਪੈਸਿਆ ਦਾ ਲੈਣ-ਦੇਣ ਚੱਲ ਰਿਹਾ ਸੀ। ਸਬ-ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮ੍ਰਿਤਕ ਦੇ ਵਾਰਸਾਂ ਵੱਲੋਂ ਦਿੱਤੇ ਬਿਆਨਾਂ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਿਰ ਚੜ੍ਹੇ ਕਰਜ਼ੇ ਨੇ ਇਕ ਹੋਰ ਘਰ ’ਚ ਪਵਾਏ ਵੈਣ, ਸੰਗਰੂਰ ’ਚ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।