'ਆਪ' ਦੇ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਕਾਂਗਰਸ 'ਚ ਹੋਏ ਸ਼ਾਮਲ
Monday, Apr 01, 2024 - 12:57 PM (IST)
ਨਵੀਂ ਦਿੱਲੀ- ਪੰਜਾਬ ਦੇ ਪਟਿਆਲਾ ਤੋਂ 'ਆਪ' ਦੇ ਸਾਬਕਾ ਸੰਸਦ ਮੈਂਬਰ ਧਰਮਵੀਰ ਗਾਂਧੀ ਸੋਮਵਾਰ ਨੂੰ ਇੱਥੇ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਮੌਜੂਦਗੀ 'ਚ ਕਾਂਗਰਸ 'ਚ ਸ਼ਾਮਲ ਹੋ ਗਏ। ਉਨ੍ਹਾਂ ਦੀ ਜੁਆਇਨਿੰਗ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਈ ਹੈ। ਗਾਂਧੀ ਦੇ ਪਟਿਆਲਾ ਸੀਟ ਤੋਂ ਕਾਂਗਰਸ ਉਮੀਦਵਾਰ ਵਜੋਂ ਚੋਣ ਲੜਨ ਦੀ ਸੰਭਾਵਨਾ ਹੈ। ਧਰਮਵੀਰ ਗਾਂਧੀ ਨੇ 2014 'ਚ 'ਆਪ' ਉਮੀਦਵਾਰ ਵਜੋਂ ਪਟਿਆਲਾ ਤੋਂ ਪਰਨੀਤ ਕੌਰ ਨੂੰ ਹਰਾ ਕੇ ਲੋਕ ਸਭਾ ਚੋਣਾਂ ਜਿੱਤੀਆਂ ਸਨ। ਗਾਂਧੀ, ਜੋ ਪੇਸ਼ੇ ਤੋਂ ਡਾਕਟਰ ਹਨ, ਨੇ ਬਾਅਦ 'ਚ 2016 'ਚ 'ਆਪ' ਛੱਡ ਦਿੱਤੀ ਅਤੇ ਆਪਣਾ ਖੁਦ ਦਾ ਸੰਗਠਨ 'ਨਵਾਂ ਪੰਜਾਬ ਪਾਰਟੀ' ਬਣਾਈ, ਜਿਸ ਦਾ ਉਨ੍ਹਾਂ ਨੇ ਸੋਮਵਾਰ ਨੂੰ ਕਾਂਗਰਸ 'ਚ ਰਲੇਂਵਾ ਕਰ ਦਿੱਤਾ।
ਪਾਰਟੀ ਨੇਤਾ ਪਵਨ ਖੇੜਾ ਅਤੇ ਪੰਜਾਬ ਦੇ ਏ.ਆਈ.ਸੀ.ਸੀ. ਇੰਚਾਰਜ ਦੇਵੇਂਦਰ ਯਾਦਵ, ਪੰਜਾਬ ਕਾਂਗਰਸ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੀ.ਐੱਲ.ਪੀ. ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਗਾਂਧੀ ਦਾ ਪਾਰਟੀ 'ਚ ਸੁਆਗਤ ਕੀਤਾ। ਬਾਜਵਾ ਨੇ ਕਿਹਾ ਕਿ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਕਾਂਗਰਸ ਮਜ਼ਬੂਤ ਹੋਵੇਗੀ, ਜਦੋਂ ਕਿ ਵੜਿੰਗ ਨੇ ਕਿਹਾ ਕਿ ਅਜਿਹੇ ਪੇਸ਼ੇਵਰਾਂ ਦਾ ਪਾਰਟੀ 'ਚ ਸ਼ਾਮਲ ਹੋਣਾ ਇਕ ਚੰਗਾ ਸੰਕੇਤ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e