ਲੁਧਿਆਣਾ ਦੀ ''ਈਸ਼ਾ'' ਨੇ ਜੁਡੀਸ਼ੀਅਲ ''ਚ ਹਾਸਲ ਕੀਤਾ ਛੇਵਾਂ ਰੈਂਕ

Monday, Feb 17, 2020 - 09:01 AM (IST)

ਲੁਧਿਆਣਾ ਦੀ ''ਈਸ਼ਾ'' ਨੇ ਜੁਡੀਸ਼ੀਅਲ ''ਚ ਹਾਸਲ ਕੀਤਾ ਛੇਵਾਂ ਰੈਂਕ

ਲੁਧਿਆਣਾ (ਨਰਿੰਦਰ) : ਲੁਧਿਆਣਾ ਦੀ ਰਹਿਣ ਵਾਲੀ ਈਸ਼ਾ ਗਰਗ ਨੇ ਪੰਜਾਬ ਸਿਵਲ ਸਰਵਿਸਿਜ਼ ਜੁਡੀਸ਼ੀਅਲ 'ਚ ਛੇਵਾਂ ਅੰਕ ਹਾਸਲ ਕਰਕੇ ਆਪਣੇ ਦੇਸ਼ ਅਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ 'ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਈਸ਼ਾ ਗਰਗ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ-ਨਾਲ ਉਹ ਲਾਅ ਦੀ ਪੜ੍ਹਾਈ ਵੀ ਕਰਦੀ ਰਹੀ ਹੈ ਅਤੇ ਜੁਡੀਸ਼ੀਅਲ 'ਚ ਛੇਵਾਂ ਰੈਂਕ ਹਾਸਿਲ ਕੀਤਾ ਹੈ।

ਈਸ਼ਾ ਨੇ ਕਿਹਾ ਕਿ ਉਸ ਨੂੰ ਇਸ ਪੜ੍ਹਾਈ 'ਚ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਅਧਿਆਪਕਾਂ ਦਾ ਵੀ ਕਾਫੀ ਸਹਿਯੋਗ ਮਿਲਿਆ ਹੈ। ਇਸ ਦੌਰਾਨ ਈਸ਼ਾ ਨੇ ਇਸ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੱਤਾ। ਨਾਲ ਹੀ ਈਸ਼ਾ ਨੇ ਕਿਹਾ ਕਿ ਅੱਜ-ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਪੜ੍ਹਾਈ 'ਤੇ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਹੈ ਤਾਂ ਜੋ ਉਹ ਵੀ ਕੋਈ ਮੁਕਾਮ ਹਾਸਿਲ ਕਰ ਸਕਣ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।
ਦੂਜੇ ਪਾਸੇ ਈਸ਼ਾ ਦੀ ਮਾਂ ਗੀਤਾ ਗਰਗ ਨੇ ਵੀ ਕਿਹਾ ਕਿ ਸਾਨੂੰ ਉਮੀਦ ਨਹੀਂ ਸੀ ਕਿ ਈਸ਼ਾ ਇਸ ਮੁਕਾਮ 'ਤੇ ਪਹੁੰਚੇਗੀ। ਉਨ੍ਹਾਂ ਕਿਹਾ ਕਿ ਇਹ ਸਾਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਲਈ ਬਹੁਤ ਵੱਡਾ ਖੁਸ਼ੀ ਦਾ ਮੌਕਾ ਹੈ ਕਿ ਸਾਡੀ ਬੇਟੀ ਨੇ ਮਾਣ ਹਾਸਿਲ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਬੇਟੀ ਬਚਾਓ ਅਤੇ ਬੇਟੀ ਪੜ੍ਹਾਓ' ਦੀ ਮੁਹਿੰਮ ਨੂੰ ਵੀ ਸਹੀ ਕਰਾਰ ਦਿੰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਬੱਚਿਆਂ ਨੂੰ ਅੱਗੇ ਪੜ੍ਹਾਈ ਕਰਾਉਣੀ ਚਾਹੀਦੀ ਹੈ ਤਾਂ ਕਿ ਉਹ ਵੀ ਕੋਈ ਵੱਡਾ ਮੁਕਾਮ ਹਾਸਿਲ ਕਰ ਸਕਣ।


author

Babita

Content Editor

Related News