ਨੋਟੀਫਿਕੇਸ਼ਨ ਤੋਂ ਪਹਿਲਾਂ ਹੀ ''ਮਨੋਰੰਜਨ ਟੈਕਸ'' ਵਸੂਲੀ ਸ਼ੁਰੂ

Thursday, Jan 04, 2018 - 03:52 PM (IST)

ਬਠਿੰਡਾ : ਪੰਜਾਬ ਸਰਕਾਰ ਨੇ ਅਜੇ ਤੱਕ ਸੂਬੇ 'ਚ ਕੇਬਲ ਅਤੇ ਡੀ. ਟੀ. ਐੱਚ. 'ਤੇ ਮਨੋਰੰਜਨ ਟੈਕਸ ਦੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਹੈ ਪਰ ਕੇਬਲ ਆਪਰੇਟਰਾਂ ਨੇ 10 ਗੁਣਾ ਜ਼ਿਆਦਾ ਮਨੋਰੰਜਨ ਟੈਕਸ ਦੀ ਵਸੂਲੀ ਸ਼ੁਰੂ ਕਰ ਦਿੱਤੀ ਹੈ। ਇਸ ਤਰ੍ਹਾਂ ਕੇਬਲ ਆਪਰੇਟਰ ਉਪਭੋਗਤਾਵਾਂ ਤੋਂ ਨਾਜਾਇਜ਼ ਵਸੂਲੀ ਕਰ ਰਹੇ ਹਨ। ਇਸ ਦਾ ਲਾਭ ਸਰਕਾਰ ਨੂੰ ਤਾਂ ਹੋ ਨਹੀਂ ਰਿਹਾ ਪਰ ਕੇਬਲ ਆਪਰੇਟਰ ਜ਼ਰੂਰ ਮਾਲੋਮਾਲ ਹੋ ਰਹੇ ਹਨ। ਜਾਣਕਾਰੀ ਮੁਤਾਬਕ ਬੀਤੀ 21 ਦਸੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ 'ਚ ਹੋਈ ਕੈਬਨਿਟ ਦੀ ਮੀਟਿੰਗ 'ਚ ਲੋਕਲ ਬਾਡੀਜ਼ ਅਤੇ ਪੰਚਾਇਤ ਵਿਭਾਗ ਵਲੋਂ ਮਨੋਰੰਜਨ ਟੈਕਸ ਲਾਉਣ ਅਤੇ ਵਸੂਲਣ ਲਈ 'ਦਿ ਪੰਜਾਬ ਐਂਟਰਟੇਨਮੈਂਟ ਐਂਡ ਐਮਿਊਜ਼ਮੈਂਟ ਟੈਕਸੇਜ਼ ਆਰਡੀਨੈਂਸ 2017' ਨੂੰ ਹਰੀ ਝੰਡੀ ਦਿੱਤੀ ਗਈ ਸੀ, ਮਤਲਬ ਕਿ ਲੋਕਲ ਬਾਡੀਜ਼ ਅਤੇ ਪੰਚਾਇਤਾਂ ਡੀ. ਟੀ. ਐੱਚ. 'ਤੇ 5 ਰੁਪਏ ਅਤੇ ਕੇਬਲ ਕੁਨੈਕਸ਼੍ਵ 'ਤੇ 2 ਰੁਪਏ ਮਨੋਰੰਜਨ ਟੈਕਸ ਵਸੂਲ ਕਰ ਸਕਣਗੀਆਂ। ਫਿਲਹਾਲ ਇਸ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ ਹੈ, ਜਦੋਂ ਇਕ ਇਸ ਬਾਰੇ ਨੋਟੀਫਿਕੇਸ ਜਾਰੀ ਹੋਣੀ ਬਾਕੀ ਹੈ। ਇਸ ਦੇ ਬਾਵਜੂਦ ਕੇਬਲ ਮਾਫੀਆ ਨੇ ਮਨਮਾਨੀ ਸ਼ਿਰੂ ਕਰ ਦਿੱਤੀ ਹੈ ਅਤੇ ਮਨੋਰੰਜਨ ਟੈਕਸ ਦੀ ਤੈਅ ਰਕਮ ਤੋਂ 10 ਗੁਣਾ ਜ਼ਿਆਦਾ ਮਨੋਰੰਜਨ ਟੈਕਸ ਵਸੂਲ ਰਹੇ ਹਨ।


Related News