ਅੰਗਰੇਜ਼ੀ ਸ਼ਰਾਬ ਦੀਆਂ 50 ਪੇਟੀਆਂ ਸਮੇਤ 2 ਗ੍ਰਿਫਤਾਰ

06/22/2018 11:25:30 PM

ਅੰਮ੍ਰਿਤਸਰ(ਇੰਦਰਜੀਤ)— ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਮੋਬਾਇਲ ਵਿੰਗ ਨੇ ਚੰਡੀਗੜ੍ਹ ਤੋਂ ਆਉਣ ਵਾਲੀ ਅੰਗਰੇਜ਼ੀ ਸ਼ਰਾਬ ਦੀਆਂ 50 ਪੇਟੀਆਂ (600 ਬੋਤਲਾਂ) ਬਰਾਮਦ ਕੀਤੀਆਂ ਹਨ। ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੀ ਸ਼ਾਮ ਮੋਬਾਇਲ ਵਿੰਗ ਨੂੰ ਸੂਚਨਾ ਮਿਲੀ ਸੀ ਕਿ ਚੰਡੀਗੜ੍ਹ ਤੋਂ ਸ਼ਰਾਬ ਦੀ ਵੱਡੀ ਖੇਪ ਆ ਰਹੀ ਹੈ। ਜਿਸ ਤੋਂ ਬਾਅਦ ਮੋਬਾਇਲ ਵਿੰਗ ਦੀ ਟੀਮ, ਜਿਸ 'ਚ ਈ. ਟੀ. ਓ. ਜਪਸਿਮਰਨ ਸਿੰਘ ਪੀ. ਸੀ. ਐੱਸ. ਈ. ਟੀ. ਓ. ਦਿਨੇਸ਼ ਗੌਡ, ਇੰਸਪੈਕਟਰ ਰਾਜੀਵ ਮਰਵਾਹਾ, ਪਵਨ ਕੁਮਾਰ, ਜਗਤਾਰ ਸਿੰਘ, ਅਸ਼ੋਕ ਕੁਮਾਰ, ਜਿਤੇਸ਼ ਡੋਗਰਾ, ਤਰਸੇਮ ਸਿੰਘ ਸ਼ਾਮਲ ਸਨ। ਉਨ੍ਹਾਂ ਨੇ ਸਥਾਨਕ ਤਰਨਤਾਰਨ ਰੋਡ 'ਤੇ ਨਾਕਾਬੰਦੀ ਕੀਤੀ ਅਤੇ ਇਕ ਵੈਨ 'ਚੋਂ 50 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ। ਇਸ ਸੰਬੰਧ 'ਚ ਏ. ਈ. ਟੀ. ਸੀ. ਮੋਬਾਇਲ ਵਿੰਗ ਐੱਚ. ਐੱਸ. ਬਾਜਵਾ ਨੇ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਟੀਮ ਦਾ ਗਠਨ ਕੀਤਾ ਗਿਆ ਸੀ ਅਤੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਨਿਵਾਸੀ ਤਰਨਤਾਰਨ ਅਤੇ ਰਾਜਬੀਰ ਸਿੰਘ ਨਿਵਾਸੀ ਸੁਲਤਾਨਵਿੰਡ ਦੇ ਰੂਪ 'ਚ ਹੋਈ ਹੈ।


Related News