ਭਾਰਤ 'ਚ ਫਸੇ ਆਪਣੇ 3,000 ਨਾਗਰਿਕਾਂ ਨੂੰ ਵਾਪਸ ਲਿਜਾਵੇਗਾ 'ਇੰਗਲੈਂਡ', ਭੇਜੇਗਾ ਸਪੈਸ਼ਲ ਪਲੇਨ
Saturday, Apr 11, 2020 - 09:03 AM (IST)
ਚੰਡੀਗੜ੍ਹ (ਲਲਨ) : ਦੇਸ਼-ਵਿਦੇਸ਼ 'ਚ ਫੈਲ ਰਹੇ ਕੋਰੋਨਾ ਵਾਇਰਸ ਨੂੰ ਧਿਆਨ 'ਚ ਰੱਖਦੇ ਹੋਏ ਭਾਰਤ 'ਚ ਫਸੇ ਆਪਣੇ 3,000 ਨਾਗਰਿਕਾਂ ਨੂੰ ਇੰਗਲੈਂਡ ਵਾਪਸ ਲੈ ਕੇ ਜਾਵੇਗਾ। ਇਸ ਦੇ ਲਈ ਇੰਗਲੈਂਡ 13 ਅਪ੍ਰੈਲ ਨੂੰ ਭਾਰਤ 'ਚ ਸਪੈਸ਼ਲ ਚਾਰਟਰ ਪਲੇਨ ਭੇਜੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 1 ਮਈ ਤੱਕ ਵਧਾਈ ਕਰਫਿਊ/ਲਾਕ ਡਾਊਨ ਦੀ ਮਿਆਦ
ਇੰਗਲੈਂਡ ਐਕਟਿੰਗ ਹਾਈ ਕਮਿਸ਼ਨਰ ਜਾਨ ਥਾਮਸਨ ਨੇ ਭਾਰਤ ਤੋਂ ਇੰਗਲੈਂਡ ਦੀਆਂ ਚਾਰਟਰ ਫਲਾਈਟਾਂ ਦੇ ਦੂਜੇ ਰਾਊਂਡ ਦਾ ਐਲਾਨ ਕਰ ਦਿੱਤਾ ਹੈ। 12 ਵੱਖਰੀਆਂ ਉਡਾਣਾਂ ਰਾਹੀਂ ਨਾਗਰਿਕ ਵਾਪਸ ਭੇਜੇ ਜਾਣਗੇ। ਅੰਮ੍ਰਿਤਸਰ ਤੋਂ 13, 17 ਅਤੇ 19 ਅਪ੍ਰੈਲ ਨੂੰ ਲੰਡਨ ਲਈ ਚਾਰਟਰ ਫਲਾਈਟ ਜਾਵੇਗੀ। ਭਾਰਤ 'ਚ ਫਸੇ ਬ੍ਰਿਟਿਸ਼ ਨਾਗਰਿਕ ਇਸ ਦੇ ਲਈ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਪਹਿਲਾਂ ਹੀ ਅਪਲਾਈ ਕੀਤਾ ਹੋਇਆ ਹੈ, ਉਨ੍ਹਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਲੋੜ ਨਹੀਂ ਹੈ।
ਇਹ ਵੀ ਪੜ੍ਹੋ : ਕੋਰੋਨਾ ਵਾਇਰਸ 'ਤੇ ਮੁੱਖ ਮੰਤਰੀ ਦੇ ਦਾਅਵੇ ਨੂੰ ਪੀ. ਜੀ. ਆਈ. ਨੇ ਕੀਤਾ ਖਾਰਿਜ
ਉਡਾਣਾਂ ਦੀ ਸੂਚੀ ਇਸ ਤਰ੍ਹਾਂ ਹੈ-
ਗੋਆ ਤੋਂ ਲੰਡਨ 14 ਅਤੇ 16 ਅਪ੍ਰੈਲ
ਗੋਆ ਤੋਂ ਲੰਡਨ ਵਾਇਆ ਮੁੰਬਈ 18 ਅਪ੍ਰੈਲ
ਕੋਲਕਾਤਾ ਤੋਂ ਲੰਡਨ ਵਾਇਆ ਦਿੱਲੀ 19 ਅਪ੍ਰੈਲ
ਅੰਮ੍ਰਿਤਸਰ ਤੋਂ ਲੰਡਨ 13, 17 ਅਤੇ 19 ਅਪ੍ਰੈਲ
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 11 ਅਪ੍ਰੈਲ ਤੋਂ 10 ਮਈ ਤੱਕ ਕੀਤੀਆਂ ਸਕੂਲਾਂ 'ਚ ਗਰਮੀਆਂ ਦੀਆਂ ਛੁੱਟੀਆਂ