ਗੈਂਗਸਟਰ ਜਸਪ੍ਰੀਤ ਜੱਸੀ ਦਾ ਹੋਇਆ ਅੰਤਿਮ ਸੰਸਕਾਰ, ਭੈਣ ਨੇ ਦਿੱਤੀ ਮੁੱਖ ਅਗਨੀ ਤੇ ਧਾਹਾਂ ਮਾਰ ਰੋਇਆ ਪਰਿਵਾਰ

Sunday, Jun 13, 2021 - 08:01 PM (IST)

ਖਰੜ੍ਹ (ਰਣਬੀਰ)- ਐੱਸ. ਟੀ. ਐੱਫ. ਬੰਗਾਲ ਦੇ ਨਾਲ ਬੀਤੇ ਦਿਨੀਂ ਕੋਲਕਾਤਾ ਅੰਦਰ ਮੁੱਠਭੇੜ ਦੌਰਾਨ  ਜਗਰਾਓਂ ਪੁਲਸ ਕਤਲ ਕਾਂਡ ਦੇ 2 ਮੁੱਖ ਦੋਸ਼ੀਆਂ ਗੈਂਗਸਟਰ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਮਾਰੇ ਗਏ ਸਨ। ਐਨਕਾਊਂਟਰ ਮਾਰੇ ਗਏ ਖਰੜ ਵਾਸੀ ਜਸਪ੍ਰੀਤ ਜੱਸੀ ਦੀ ਮਿ੍ਰਤਕ ਦੇਹ ਉਸ ਦੇ ਬੀਤੇ ਦਿਨ ਉਸ ਦੇ ਗ੍ਰਹਿ ਵਿਖੇ ਪਹੁੰਚੀ, ਜਿਸ ਦਾ ਭਾਰੀ ਪੁਲਸ ਦੇ ਘੇਰੇ ਅੰਦਰ ਸਥਾਨਕ ਰਾਮਬਾਗ ਸ਼ਮਸ਼ਾਨਘਾਟ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜਿਵੇਂ ਜਸਪ੍ਰੀਤ ਜੱਸੀ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪਰਿਵਾਰ ਧਾਹਾਂ ਮਾਰ ਰੋਇਆ। ਅੰਤਿਮ ਰਸਮਾਂ ਦੌਰਾਨ ਮੁੱਖ ਅਗਨੀ ਭੈਣ ਵੱਲੋਂ ਦਿੱਤੀ ਗਈ। 

ਇਹ ਵੀ ਪੜ੍ਹੋ: 1997 ਤੋਂ ਡਿੱਗ ਰਿਹੈ ਬਸਪਾ ਦਾ ਗ੍ਰਾਫ, ਕੀ ਹੁਣ ਤੱਕੜੀ ਦੇ ਸਹਾਰੇ ਉੱਠ ਸਕੇਗਾ ਹਾਥੀ?

ਜ਼ਿਕਰਯੋਗ ਹੈ ਕਿ ਬੀਤੀ 15 ਮਈ ਨੂੰ ਜਗਰਾਓਂ ਦੀ ਦਾਣਾ ਮੰਡੀ ਅੰਦਰ ਸੀ. ਆਈ. ਏ. ਦੇ ਦੋ ਥਾਣੇਦਾਰਾਂ ਦੇ ਕਤਲ ਦੇ ਮਾਮਲੇ ਵਿਚ ਖਰੜ੍ਹ ਸ਼ਹਿਰ ਨਾਲ ਸਬੰਧਤ ਜਸਪ੍ਰੀਤ ਸਿੰਘ ਜੱਸੀ ਦਾ ਨਾਮ ਸਾਹਮਣੇ ਆਇਆ ਸੀ, ਜਿਸ ਦਾ ਬੀਤੀ 9 ਜੂਨ ਨੂੰ ਕੋਲਕਾਤਾ ਦੇ ਇਕ ਰਿਹਾਇਸ਼ੀ ਅਪਾਰਟਮੈਂਟ ’ਚ ਐਨਕਾਊਂਟਰ ਕਰ ਦਿੱਤਾ ਗਿਆ ਸੀ। 

PunjabKesari

ਉਸ ਦੀ ਮ੍ਰਿਤਕ ਦੇਹ ਕੋਲਕਾਤਾ ਤੋਂ ਜਹਾਜ਼ ਰਾਹੀਂ ਉਸ ਦੇ ਰਿਸ਼ਤੇਦਾਰ ਅਤੇ ਦੋਸਤ ਬਾਅਦ ਦੁਪਹਿਰ ਉਸ ਦੇ ਗ੍ਰਹਿ ਵਿਖੇ ਲੈ ਕੇ ਪਹੁੰਚੇ, ਜਿੱਥੇ ਵੱਡੀ ਗਿਣਤੀ ਵਿਚ ਲੋਕਾਂ ਦਾ ਇਕੱਠ ਸੀ। ਇਸ ਮੌਕੇ ਉਸ ਦੇ ਰਿਸ਼ਤੇਦਾਰ, ਦੋਸਤ ਜੱਸੀ ਨੂੰ ਇਕ ਬਹੁਤ ਵਧੀਆ ਇਨਸਾਨ ਅਤੇ ਲੋੜਵੰਦਾਂ ਦੀ ਹਰ ਸਮੇਂ ਸਹਾਇਤਾ ਕਰਨ ਵਾਲਾ ਦੱਸ ਰਹੇ ਸਨ ਅਤੇ ਉਹ ਇਸ ਐਨਕਾਊਂਟਰ ਨੂੰ ਝੂਠਾ ਦੱਸ ਰਹੇ ਸਨ। ਜਦੋਂ ਉਸ ਦੇ ਪਰਿਵਾਰਕ ਮੈਂਬਰ ਉਸ ਦੀ ਮ੍ਰਿਤਕ ਦੇਹ ਦੇ ਸੰਸਕਾਰ ਲਈ ਉਸ ਨੂੰ ਸਥਾਨਕ ਰਾਮ ਬਾਗ ਸ਼ਮਸ਼ਾਨਘਾਟ ਵਿਚ ਲੈ ਕੇ ਪਹੁੰਚੇ ਤਾਂ ਉਥੇ ਮ੍ਰਿਤਕ ਜਸਪ੍ਰੀਤ ਜੱਸੀ ਦੀ ਪਤਨੀ ਲਵਪ੍ਰੀਤ ਕੌਰ ਲਵੀ ਨੂੰ ਪੰਜਾਬ ਪੁਲਸ ਦੀ ਟੀਮ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇੰਸਪੈਕਟਰ ਭਗਵੰਤ ਸਿੰਘ ਦੀ ਅਗਵਾਈ ਵਿਚ ਰੋਪੜ ਜੇਲ੍ਹ ਤੋਂ ਲੈ ਕੇ ਆਈ ਹੋਈ ਸੀ, ਕਿਉਂਕਿ ਉਸ ਦੀ ਪਤਨੀ ਵੱਲੋਂ ਮਾਨਯੋਗ ਅਦਾਲਤ ਵਿਚ ਇਕ ਰਿੱਟ ਪਾ ਕੇ ਆਪਣੇ ਪਤੀ ਦੇ ਸੰਸਕਾਰ ਵਿਚ ਸ਼ਾਮਲ ਹੋਣ ਦੀ ਆਗਿਆ ਮੰਗੀ ਗਈ ਸੀ, ਜਿਸ ’ਤੇ ਅਦਾਲਤ ਵੱਲੋਂ ਮੋਹਾਲੀ ਪੁਲਸ ਨੂੰ ਸ਼ਮਸ਼ਾਨਘਾਟ ਵਿਚ ਉਸ ਨੂੰ ਲੈ ਕੇ ਜਾਣ ਦੇ ਹੁਕਮ ਦਿੱਤੇ ਗਏ ਸਨ। 

ਇਹ ਵੀ ਪੜ੍ਹੋ: ਹੈਰਾਨੀਜਨਕ! ਜਲੰਧਰ ’ਚ ਕੋਰੋਨਾ ਕਾਰਨ ਕਿੰਨੇ ਲੋਕਾਂ ਦੀ ਹੋਈ ਮੌਤ, ਨਿਗਮ ਕੋਲ ਡਾਟਾ ਹੀ ਕੰਪਾਈਲ ਨਹੀਂ

PunjabKesari

ਜ਼ਿਕਰਯੋਗ ਹੈ ਕਿ ਜਸਪ੍ਰੀਤ ਦੀ ਪਤਨੀ ਉਤੇ ਇਸ ਕਤਲ ਕਾਂਡ ਤੋਂ ਬਾਅਦ ਸੋਹਾਣਾ ਪੁਲਸ ਵੱਲੋਂ ਜੱਸੀ ਨੂੰ ਪਨਾਹ ਦੇਣ ਆਦਿ ਦੇ ਤਹਿਤ ਮਾਮਲਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮੌਕੇ ਜਦੋਂ ਪੱਤਰਕਾਰਾਂ ਵੱਲੋਂ ਜੱਸੀ ਦੀ ਪਤਨੀ ਨਾਲ ਗੱਲ ਕਰਨੀ ਚਾਹੀ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਦਾ ਵਿਰੋਧ ਕਰਦਿਆਂ ਕੁਝ ਵੀ ਕਹਿਣ ਜਾਂ ਦੱਸਣ ਤੋਂ ਸਾਫ਼ ਮਨਾ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ: ਜਲੰਧਰ: 'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਪਤਨੀ ਨਾਲ ਝਗੜਾ ਹੋਣ ਤੋਂ ਬਾਅਦ ਤੈਸ਼ 'ਚ ਆਏ ਪਤੀ ਨੇ ਕੀਤੀ ਖ਼ੁਦਕੁਸ਼ੀ

PunjabKesari

ਭੈਣ ਨੇ ਦਿੱਤੀ ਮੁੱਖ ਅਗਨੀ 
ਇਸ ਮੌਕੇ ਮਾਹੌਲ ਉਸ ਸਮੇਂ ਗਮਗੀਨ ਹੋ ਗਿਆ ਜਦੋਂ ਮ੍ਰਿਤਕ ਦੀ ਪਤਨੀ ਨੂੰ ਉਸ ਦਾ ਚਿਹਰਾ ਵਿਖਾਇਆ ਗਿਆ। ਜਸਪ੍ਰੀਤ ਜੱਸੀ ਦੀ ਮ੍ਰਿਤਕ ਦੇਹ ਨੂੰ ਉਸ ਦੀ ਭੈਣ ਸੁਖਪ੍ਰੀਤ ਕੌਰ ਵੱਲੋਂ ਮੁੱਖ ਅਗਨੀ ਭੇਂਟ ਕੀਤੀ ਗਈ। ਪੁਲਸ ਜਸਪ੍ਰੀਤ ਜੱਸੀ ਦੇ ਸੰਸਕਾਰ ਤੋਂ ਬਾਅਦ ਉਸ ਦੀ ਪਤਨੀ ਨੂੰ ਵਾਪਸ ਰੋਪੜ ਜੇਲ੍ਹ ਵਿਖੇ ਲੈ ਕੇ ਜਾਣ ਲਈ ਰਵਾਨਾ ਹੋ ਗਈ। ਇਸੇ ਕੜੀ ਵਿਚ ਪੰਜਾਬ ਪੁਲਸ ਨੇ ਬੀਤੇ ਦਿਨ ਹਰਿਆਣਾ ਤੋਂ ਇਕ ਹੋਰ ਸੁਮਿਤ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦਾ ਦਸਤਾਵੇਜ਼ਾਂ ਦੇ ਸਹਾਰੇ ਜੈਪਾਲ ਅਤੇ ਜੱਸੀ ਦੋਵਾਂ ਨੇ ਕੋਲਕਾਤਾ ਅੰਦਰ ਫਲੈਟ ਕਿਰਾਏ ਉੱਤੇ ਲਿਆ ਸੀ। ਪੁਲਸ ਵੱਲੋਂ ਉਕਤ ਵਿਅਕਤੀ ਪਾਸੋਂ ਹੋਰ ਕਈ ਅਹਿਮ ਸੁਰਾਗ਼ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

PunjabKesari
ਇਹ ਵੀ ਪੜ੍ਹੋ: ਨਣਦੋਈਏ ਦੀ ਇਸ ਕਰਤੂਤ ਨਾਲ ਉੱਡੇ ਪਰਿਵਾਰ ਦੇ ਹੋਸ਼, ਵਿਆਹੁਤਾ ਦੀਆਂ ਅਸ਼ਲੀਲ ਤਸਵੀਰਾਂ ਬਣਾ ਕੇ ਕੀਤਾ ਇਹ ਕਾਰਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


shivani attri

Content Editor

Related News