ਜਲੰਧਰ ਦੀ PPR ਮਾਰਕਿਟ ''ਚ ਕਰਮਚਾਰੀ ਦੀ ਕੁੱਟਮਾਰ, ASI ਨੇ ਰੈਸਟੋਰੈਂਟ ''ਚੋਂ ਬਾਹਰ ਕੱਢ ਕੇ ਜੜ ਦਿੱਤੇ ਥੱਪੜ

Wednesday, Jul 17, 2024 - 06:45 PM (IST)

ਜਲੰਧਰ ਦੀ PPR  ਮਾਰਕਿਟ ''ਚ ਕਰਮਚਾਰੀ ਦੀ ਕੁੱਟਮਾਰ, ASI ਨੇ ਰੈਸਟੋਰੈਂਟ ''ਚੋਂ ਬਾਹਰ ਕੱਢ ਕੇ ਜੜ ਦਿੱਤੇ ਥੱਪੜ

ਜਲੰਧਰ (ਜ. ਬ.)–ਪੀ. ਪੀ. ਆਰ. ਮਾਰਕਿਟ ਵਿਚ ਇਕ ਏ. ਐੱਸ. ਆਈ. ਦੀ ਰੈਸਟੋਰੈਂਟ ਦੇ ਕਰਮਚਾਰੀ ਨੂੰ ਧੱਕਾ ਮਾਰਨ ਅਤੇ ਥੱਪੜ ਮਾਰਨ ਦੀ ਵੀਡੀਓ ਵਾਇਰਲ ਹੋਈ। ਵੀਡੀਓ ਰੈਸਟੋਰੈਂਟ ਦੇ ਮਾਲਕ ਵੱਲੋਂ ਦਿੱਤੀ ਗਈ ਸੀ। ਪੀ. ਪੀ. ਆਰ. ਮਾਰਕਿਟ ਵਿਚ ਚਿਕਚਿਕ ਦੇ ਨਾਂ ਨਾਲ ਰੈਸਟੋਰੈਂਟ ਚਲਾਉਂਦੇ ਰਾਜੀਵ ਕੁਮਾਰ ਨੇ ਦੱਸਿਆ ਕਿ ਸੋਮਵਾਰ ਨੂੰ ਇਕ ਪੁਲਸ ਕਰਮਚਾਰੀ ਦੁਪਹਿਰ ਸਮੇਂ ਖਾਣਾ ਲੈਣ ਆਇਆ ਸੀ ਪਰ ਰੈਸਟੋਰੈਂਟ ਦਾ ਤੰਦੂਰ ਅਜੇ ਤਿਆਰ ਨਹੀਂ ਸੀ, ਜਿਸ ਕਾਰਨ ਉਨ੍ਹਾਂ ਪੁਲਸ ਕਰਮਚਾਰੀ ਨੂੰ ਸੱਚਾਈ ਦੱਸ ਦਿੱਤੀ। ਉਨ੍ਹਾਂ ਕਿਹਾ ਕਿ ਸੋਮਵਾਰ ਰਾਤ 11.30 ਵਜੇ ਤੋਂ ਪਹਿਲਾਂ ਸ਼ਟਰ ਡਾਊਨ ਅਤੇ ਲਾਈਟਾਂ ਬੰਦ ਕਰਵਾ ਕੇ ਘਰ ਚਲੇ ਗਏ ਸਨ।

PunjabKesari

ਰੈਸਟੋਰੈਂਟ ਦੇ ਕੁਝ ਕਰਮਚਾਰੀ ਬਾਹਰੋਂ ਕੁਰਸੀਆਂ ਚੁੱਕ ਕੇ ਸਮੇਟ ਰਹੇ ਸਨ, ਜਦਕਿ ਰਾਹੁਲ ਨਾਂ ਦਾ ਕਰਮਚਾਰੀ ਹਿਸਾਬ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਇਕ ਏ. ਐੱਸ. ਆਈ. ਆਇਆ, ਜਿਸ ਨੇ ਦੋਸ਼ ਲਾਏ ਕਿ ਰਾਤ ਨੂੰ ਰੈਸਟੋਰੈਂਟ ਕਿਉਂ ਖੋਲ੍ਹਿਆ ਹੈ। ਰਾਜੀਵ ਨੇ ਕਿਹਾ ਕਿ ਅੰਦਰ ਨਾ ਤਾਂ ਕਸਟਮਰ ਸੀ ਅਤੇ ਨਾ ਹੀ ਕੋਈ ਬਾਹਰ ਬੈਠ ਕੇ ਖਾਣਾ ਖਾ ਰਿਹਾ ਸੀ। ਏ. ਐੱਸ. ਆਈ. ਨੇ ਰਾਹੁਲ ਨੂੰ ਧੌਣ ਤੋਂ ਫੜਿਆ ਅਤੇ ਬਾਹਰ ਵੱਲ ਧੱਕਾ ਮਾਰਿਆ। ਇਸੇ ਦੌਰਾਨ ਏ. ਐੱਸ. ਆਈ. ਨੇ ਉਸ ਨੂੰ ਥੱਪੜ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ਼ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਸ ਸਮੇਂ ਪੀ. ਪੀ. ਆਰ. ਮਾਰਕੀਟ ਵਿਚ ਹੋਰ ਰੈਸਟੋਰੈਂਟ ਖੁੱਲ੍ਹੇ ਹੋਏ ਸਨ, ਜਿਨ੍ਹਾਂ ਦੀਆਂ ਲਾਈਟਾਂ ਵੀ ਆਨ ਸਨ ਅਤੇ ਅੰਦਰ ਅਤੇ ਗੱਡੀਆਂ ਵਿਚ ਖਾਣਾ ਵੀ ਪਰੋਸਿਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਖਾਣਾ ਨਾ ਦੇਣ ’ਤੇ ਰੰਜਿਸ਼ ਵਿਚ ਉਨ੍ਹਾਂ ਨਾਲ ਅਜਿਹਾ ਵਾਪਰਿਆ।

PunjabKesari

ਇਹ ਵੀ ਪੜ੍ਹੋ- ਪੰਜਾਬ 'ਚ ਇਸ ਬੀਮਾਰੀ ਦਾ ਵੱਧ ਸਕਦੈ ਪ੍ਰਕੋਪ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੋਈਆਂ ਸਖ਼ਤ ਹਦਾਇਤਾਂ

ਰਾਜੀਵ ਨੇ ਕਿਹਾ ਕਿ ਪੁਲਸ ਵੱਲੋਂ ਰਾਹੁਲ ਖ਼ਿਲਾਫ਼ ਕੋਈ ਕਾਰਵਾਈ ਤਾਂ ਨਹੀਂ ਕੀਤੀ ਗਈ ਪਰ ਇਸ ਮੁੱਦੇ ਬਾਰੇ ਉਨ੍ਹਾਂ ਪੀ. ਪੀ. ਆਰ. ਮਾਰਕੀਟ ਦੇ ਪ੍ਰਧਾਨ ਨੂੰ ਦੱਸ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀ ਉਨ੍ਹਾਂ ਅਤੇ ਹੋਰਨਾਂ ਰੈਸਟੋਰੈਂਟਾਂ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਚੈੱਕ ਕਰ ਸਕਦੇ ਹਨ, ਜਿਸ ਨਾਲ ਸਾਫ ਹੋ ਜਾਵੇਗਾ ਕਿ ਏ. ਐੱਸ.ਆਈ. ਨੇ ਰੰਜਿਸ਼ ਤਹਿਤ ਉਨ੍ਹਾਂ ਦੇ ਕਰਮਚਾਰੀ ਨੂੰ ਧੱਕੇ ਅਤੇ ਥੱਪੜ ਮਾਰੇ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਹੜ੍ਹ ਦਾ ਖ਼ਤਰਾ, ਜਾਰੀ ਹੋਇਆ ਅਲਰਟ ਤੇ ਬਣਾ ਦਿੱਤੇ ਗਏ ਕੰਟਰੋਲ ਰੂਮ, ਅਧਿਕਾਰੀਆਂ ਨੂੰ ਮਿਲੇ ਸਖ਼ਤ ਹੁਕਮ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News