EMC ਹਸਪਤਾਲ ਦੇ ਮਾਲਕ ਤੇ ਤੁਲੀ ਲੈਬ ਸਮੇਤ 6 ਡਾਕਟਰਾਂ ਖਿਲ਼ਾਫ਼ ਕੇਸ ਦਰਜ, ਜਾਣੋ ਮਾਮਲਾ
Thursday, Jun 25, 2020 - 02:15 PM (IST)
ਅੰਮ੍ਰਿਤਸਰ (ਇੰਦਰਜੀਤ) : ਕੋਵਿਡ-19 ਦੀ ਮਹਾਮਾਰੀ ਕਰਕੇ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾਉਣ ਲਈ ਮੁਲਜ਼ਮ ਪਾਏ ਜਾਣ 'ਤੇ ਵਿਜੀਲੈਂਸ ਵਿਭਾਗ ਨੇ ਅੰਮ੍ਰਿਤਸਰ ਦੀ ਇਕ ਨਿੱਜੀ ਲੈਬ ਅਤੇ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ ਸਮੇਤ 6 ਲੋਕਾਂ ਵਿਰੁੱਧ ਆਪਰਾਧਿਕ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਨਿੱਜੀ ਲੈਬ 'ਚ ਟੈਸਟ ਹੋਣ ਉਪਰੰਤ ਇਸ ਲੋਕਾਂ ਨੂੰ ਯੋਜਨਾ ਮੁਤਾਬਕ ਇਲਾਜ ਲਈ ਨਿੱਜੀ ਹਸਪਤਾਲ 'ਚ ਭੇਜ ਦਿੱਤਾ ਜਾਂਦਾ ਸੀ, ਜਿਸ 'ਚ ਮਨਚਾਹੀ ਰਕਮ ਦੀ ਮੰਗ ਕਰਕੇ ਇਲਾਜ ਦੇ ਬਹਾਨੇ ਉਨ੍ਹਾਂ ਨੂੰ ਠੀਕ ਕਰਕੇ ਭੇਜ ਦਿੱਤਾ ਜਾਂਦਾ ਸੀ, ਜਦੋਂ ਕਿ ਉਹ ਪਹਿਲਾਂ ਹੀ ਠੀਕ ਅਤੇ ਤੰਦਰੁਸਤ ਹੁੰਦੇ ਸਨ ।
ਇਹ ਵੀ ਪੜ੍ਹੋਂ : ਫੇਸਬੁੱਕ 'ਤੇ ਲਾਈਵ ਹੋ ਕੇ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ
ਵਿਜੀਲੈਂਸ ਵਿਭਾਗ ਦੇ ਐੱਸ. ਐੱਸ. ਪੀ. ਪਰਮਪਾਲ ਸਿੰਘ ਦੇ ਹੁਕਮਾਂ 'ਤੇ ਡੀ. ਐੱਸ. ਪੀ. ਹਰਪ੍ਰੀਤ ਸਿੰਘ ਨੇ ਤੁਲੀ ਡਾਇਗਨੋਸਟਿਕ ਲੈਬ ਅਤੇ ਗਰੀਨ ਐਵੀਨਿਊ ਦੇ ਈ. ਐੱਮ. ਸੀ. ਹਸਪਤਾਲ ਦੇ ਮਾਲਕ ਪਵਨ ਅਰੋੜਾ ਸਮੇਤ ਕੁਲ 6 ਡਾਕਟਰਾਂ 'ਤੇ ਐੱਫ. ਆਈ. ਆਰ. ਦਰਜ ਕੀਤੀ ਹੈ । ਨਾਮਜ਼ਦ ਕੀਤੇ ਗਏ ਡਾਕਟਰਾਂ 'ਚ ਡਾ. ਮਹਿੰਦਰ ਸਿੰਘ, ਡਾ. ਰਾਬਿਨ ਤੁਲੀ, ਡਾ. ਰਿਦਮ ਤੁਲੀ, ਸੰਜੇ ਪਿਪਲਾਨੀ, ਡਾ. ਸੋਨੀ ਅਤੇ ਨਿੱਜੀ ਹਸਪਤਾਲ ਦੇ ਮਾਲਕ ਪਵਨ ਅਰੋੜਾ ਸ਼ਾਮਲ ਹਨ । ਉਕਤ ਮਾਮਲੇ 'ਚ ਪੁਲਸ ਨੇ ਹੱਤਿਆ ਦੀ ਕੋਸ਼ਿਸ਼ ਧੋਖਾਦੇਹੀ ਅਤੇ ਹੋਰ ਧਾਰਾਵਾਂ 'ਚ ਕੇਸ ਦਰਜ ਕੀਤਾ ਹੈ । ਬੁੱਧਵਾਰ ਨੂੰ ਵਿਜੀਲੈਂਸ ਵਿਭਾਗ ਨੇ ਤੁਲੀ ਡਾਇਗਨੋਸਟਿਕ ਲੈਬ ਅਤੇ ਨਿੱਜੀ ਹਸਪਤਾਲ ਦੇ 6 ਡਾਕਟਰਾਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋਂ : ਤਾਲਾਬੰਦੀ ਦੀ ਉਲੰਘਣਾ ਕਰਨ ਵਾਲਿਆਂ ਤੋਂ ਗੁਰਦਾਸਪੁਰ ਪੁਲਸ ਨੇ ਵਸੂਲਿਆ ਲੱਖਾਂ ਦਾ ਜ਼ੁਰਮਾਨਾ, ਜਾਣੋਂ ਹੋਰ ਵੀ ਲੇਖਾ-ਜੋਖਾ