ਸਪੇਨ 'ਚ ਰਹਿੰਦੇ ਭਾਰਤੀਆਂ ਲਈ ਅੰਬੈਸੀ ਵਲੋਂ ਵੱਡੀ ਰਾਹਤ ਦਾ ਐਲਾਨ

04/08/2020 6:23:41 PM

ਚੰਡੀਗੜ੍ਹ (ਟੱਕਰ) : ਕੋਰੋਨਾ ਵਾਇਰਸ ਕਾਰਨ ਸਪੇਨ ਦੇਸ਼ 'ਚ ਰਹਿੰਦੇ ਭਾਰਤੀਆਂ ਲਈ ਉਥੋਂ ਦੀ ਅੰਬੈਸੀ ਵਲੋਂ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਸ ਅਧੀਨ ਆਪਣੇ ਨਾਗਰਿਕਾਂ ਨੂੰ ਬੀਮਾਰੀ ਤੋਂ ਬਚਾਉਣ ਲਈ ਮੁਫ਼ਤ ਮਾਸਕ ਮੁਹੱਈਆ ਕਰਵਾਉਣਗੇ ਅਤੇ ਉਥੇ ਘਰਾਂ 'ਚ ਰਹਿੰਦੇ ਭਾਰਤੀਆਂ ਲਈ ਲੋੜੀਂਦਾ ਰਾਸ਼ਨ ਵੀ ਵੰਡਿਆ ਜਾਵੇਗਾ।

ਇਹ ਵੀ ਪੜ੍ਹੋ ► ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਕਰਕੇ 'ਆਪ' ਦੇ ਇਸ ਵਿਧਾਇਕ ਨੇ ਖੁਦ ਨੂੰ ਕੀਤਾ ਕੁਆਰੰਟਾਈਨ     

 ਸਪੇਨ ਦੇ ਸ਼ਹਿਰ ਵਲੈਂਸੀਆ ਵਿਖੇ ਰਹਿੰਦੇ ਅਤੇ ਗੁਰਦੁਆਰਾ ਸਿੱਖ ਸੰਗਤ ਦੇ ਪ੍ਰਧਾਨ ਲਾਭ ਸਿੰਘ ਭੰਗੂ ਅਨੁਸਾਰ ਇੱਥੇ ਭਾਰਤੀ ਅੰਬੈਸੀ ਦੇ ਵੀਜ਼ਾ ਸਕੱਤਰ ਮਨੋਜ ਕੁਮਾਰ ਕਪੂਰ ਨੇ ਦੱਸਿਆ ਕਿ ਭਾਰਤ ਸਰਕਾਰ ਇੱਥੇ ਰਹਿੰਦੇ ਆਪਣੇ ਨਾਗਰਿਕਾਂ ਨੂੰ ਕੋਰੋਨਾ ਵਾਇਰਸ ਕਾਰਨ ਕੋਈ ਵੀ ਮੁਸ਼ਕਲ ਨਹੀਂ ਆਉਣ ਦੇਵੇਗੀ। ਸਪੇਨ ਦੇਸ਼ 'ਚ ਇਸ ਸਮੇਂ ਕੁੱਲ 35,000 ਤੋਂ ਵੱਧ ਭਾਰਤੀ ਰਹਿੰਦੇ ਹਨ, ਜਿਨ੍ਹਾਂ 'ਚ ਜ਼ਿਆਦਾ ਗਿਣਤੀ ਪੰਜਾਬੀਆਂ ਦੀ ਹੈ। ਸਪੇਨ 'ਚ ਬਿਨ੍ਹਾਂ ਮਾਸਕ ਪਹਿਨੇ ਘਰੋਂ ਬਾਹਰ ਨਿਕਲਣ 'ਤੇ ਉਥੋਂ ਦੀ ਸਰਕਾਰ ਨੇ 400 ਵਲੈਂਸੀਆ (32,000/ ਭਾਰਤੀ ਰੁਪਏ) ਜ਼ੁਰਮਾਨਾ ਨਿਰਧਾਰਿਤ ਕੀਤਾ ਹੈ, ਇਸ ਲਈ ਭਾਰਤੀ ਅੰਬੈਸੀ ਵੱਲੋਂ ਉਥੇ ਰਹਿਣ ਵਾਲੇ ਨਾਗਰਿਕਾਂ ਨੂੰ ਮੁਫ਼ਤ ਮਾਸਕ ਮੁਹੱਈਆ ਕਰਵਾਏ ਜਾਣਗੇ। ਪ੍ਰਧਾਨ ਲਾਭ ਸਿੰਘ ਭੰਗੂ ਨੇ ਦੱਸਿਆ ਕਿ ਇਸ ਤੋਂ ਇਲਾਵਾ ਹਰੇਕ ਸ਼ਹਿਰ 'ਚ ਜਿੱਥੇ ਵੀ ਭਾਰਤੀ ਨਾਗਰਿਕ ਰਹਿੰਦੇ ਹਨ, ਉਸ ਲਈ ਅੰਬੈਸੀ ਵਲੋਂ ਜਲਦ ਨਕਦ ਰਾਸ਼ੀ ਵੀ ਭੇਜੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਲੋੜੀਂਦਾ ਰਾਸ਼ਨ ਵੀ ਮਿਲ ਸਕੇ।

ਇਹ ਵੀ ਪੜ੍ਹੋ ► ਕੈਪਟਨ ਆਪਣੇ ਵਿਧਾਇਕਾਂ ਨਾਲ ਗੱਲ ਨਹੀਂ ਕਰਦੇ, ਮੈਂ ਤਾਂ ਫਿਰ ਵਿਰੋਧੀ ਧਿਰ ਦਾ ਲੀਡਰ ਹਾਂ     

 ਉਨ੍ਹਾਂ ਦੱਸਿਆ ਕਿ ਸਪੇਨ ਵਿਖੇ 1,40,000 ਤੋਂ ਵੱਧ ਵਿਅਕਤੀ ਕੋਰੋਨਾ ਵਾਇਰਸ ਦੇ ਮਰੀਜ਼ ਹਨ, ਜਿਨ੍ਹਾਂ 'ਚੋਂ ਕੁਝ ਭਾਰਤੀ ਵੀ ਹਨ ਅਤੇ ਅੰਬੈਸੀ ਵਲੋਂ ਮਾਸਕ ਅਤੇ ਰਾਸ਼ਨ ਇੱਕ ਜਾਂ ਦੋ ਦਿਨਾਂ ਅੰਦਰ ਸਾਰੇ ਭਾਰਤੀਆਂ ਨੂੰ ਮੁਹੱਈਆ ਕਰਵਾ ਦਿੱਤਾ ਜਾਵੇਗਾ। ਲਾਭ ਸਿੰਘ ਭੰਗੂ ਨੇ ਕਿਹਾ ਕਿ ਸਪੇਨ 'ਚ ਪਿਛਲੇ 1 ਮਹੀਨੇ ਤੋਂ ਲਾਕਡਾਊਨ ਚੱਲ ਰਿਹਾ ਹੈ ਅਤੇ ਲੋਕ ਘਰਾਂ ਅੰਦਰ ਰਹਿ ਰਹੇ ਹਨ। ਇਸ ਮੁਸ਼ਕਲ ਘੜੀ 'ਚ ਭਾਰਤੀ ਅੰਬੈਸੀ ਨੇ ਆਪਣੇ ਨਾਗਰਿਕਾਂ ਲਈ ਇਹ ਮਦਦ ਕਰਕੇ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਹੈ, ਜਿਸ ਲਈ ਉਹ ਭਾਰਤ ਸਰਕਾਰ ਦੇ ਧੰਨਵਾਦੀ ਹਨ।

ਇਹ ਵੀ ਪੜ੍ਹੋ ► 'ਰਜਾਈ 'ਚ ਸੌਂ ਰਿਹਾ ਜਰਨੈਲ ਬਿਨਾਂ ਹੱਥਿਆਰਾਂ ਦੇ ਜੰਗ ਜਿੱਤਣ ਲਈ ਕਹਿ ਰਿਹਾ ਫੌਜ ਨੂੰ' ► ਪਠਾਨਕੋਟ 'ਚ ਕੋਰੋਨਾ ਨੇ ਫੜਿਆ ਜ਼ੋਰ, ਇਕੋਂ ਪਰਿਵਾਰ ਦੇ ਹੋਰ 5 ਜੀਅ ਕੋਰੋਨਾ ਪਾਜ਼ੇਟਿਵ


Anuradha

Content Editor

Related News