ਬਿਜਲੀ ਵਿਭਾਗ ਨੇ ਕਰ ਦਿੱਤੀ ਵੱਡੀ ਕਾਰਵਾਈ, ਜੇ ਕੀਤਾ ਇਹ ਕੰਮ ਤਾਂ ਆਵੇਗੀ ਸ਼ਾਮਤ
Saturday, Oct 26, 2024 - 01:26 PM (IST)
ਲੁਧਿਆਣਾ (ਅਨਿਲ) : ਥਾਣਾ ਜੋਧੇਵਾਲ ਦੀ ਪੁਲਸ ਨੇ ਸਾਜ਼ਿਸ਼ ਤਹਿਤ ਜਾਅਲੀ ਦਸਤਾਵੇਜ਼ ਲਗਾ ਕੇ ਧੋਖਾਦੇਹੀ ਕਰਨ ਵਾਲੇ 5 ਮੁਲਜ਼ਮਾਂ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਗੁਰਦਿਆਲ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਹਿਲਾ ਤਜਿੰਦਰ ਕੌਰ ਪਤਨੀ ਹਰਮੋਹਨ ਸਿੰਘ ਹਰਮੋਹਨ ਫਾਰਮ ਹਾਊਸ ਏਕਤਾ ਕਾਲੋਨੀ ਕੈਲਾਸ਼ ਨਗਰ ਨੇ 4 ਅਪ੍ਰੈਲ 2024 ਨੂੰ ਪੁਲਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਦੱਸਿਆ ਸੀ ਕਿ ਉਸ ਨੇ ਆਪਣੇ 2 ਗੋਦਾਮ ਜੋ ਏਕਤਾ ਕਾਲੋਨੀ ’ਚ ਹੈ।
ਇਹ ਵੀ ਪੜ੍ਹੋ : ਮੁਲਾਜ਼ਮਾਂ ਦੇ ਭੱਤਿਆਂ ਵਿਚ ਵਾਧਾ, ਨੋਟੀਫਿਕੇਸ਼ਨ ਜਾਰੀ
ਉਨ੍ਹਾਂ ਨੂੰ ਮੀਨਾ ਰਾਣੀ, ਮੰਗਲ ਕੁਮਾਰ, ਕੇਤਨ ਡਾਬਰ, ਨਿਤਿਨ ਵਾਸਣ ਅਤੇ ਰਣਜੀਤ ਕੌਰ ਨੂੰ ਕਿਰਾਏ ’ਤੇ ਦਿੱਤੇ ਸਨ। ਇਸ ਤੋਂ ਬਾਅਦ ਸਾਰਿਆਂ ਲੋਕਾਂ ਨੇ ਆਪਸ ’ਚ ਮਿਲਜੁਲ ਕੇ ਉਸ ਦੇ ਗੋਦਾਮ ’ਚ ਲੱਗੇ ਬਿਜਲੀ ਦੇ ਲੋਡ ਨੂੰ ਸ਼ਿਕਾਇਤਕਰਤਾ ਦੇ ਜਾਅਲੀ ਦਸਤਾਵੇਜ਼ ਕਰਦੇ ਹੋਏ ਬਿਜਲੀ ਵਿਭਾਗ ਨੂੰ ਦਸਤਾਵੇਜ਼ ਦਿੱਤੇ ਗਏ ਅਤੇ ਬਿਜਲੀ ਦੇ ਮੀਟਰ ਦਾ ਲੋਡ ਵਧਾਇਆ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਸੂਬੇ ਦੇ ਪੈਨਸ਼ਨ ਧਾਰਕਾਂ ਦੇ ਹੱਕ 'ਚ ਵੱਡਾ ਫ਼ੈਸਲਾ
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਲੋਕਾਂ ਨੇ ਗੋਦਾਮ ’ਚ ਨਾਜਾਇਜ਼ ਉਸਾਰੀ ਵੀ ਕੀਤੀ ਗਈ ਜੋ, ਉਸ ਨੂੰ ਨਹੀਂ ਦੱਸੀ ਗਈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਤੋਂ ਬਾਅਦ ਮਾਮਲੇ ਦੀ ਜਾਂਚ ਪੁਲਸ ਦੇ ਉੱਚ ਅਧਿਕਾਰੀਆਂ ਵਲੋਂ ਕੀਤੀ ਗਈ ਅਤੇ ਜਾਂਚ ਕਰਨ ਤੋਂ ਬਾਅਦ ਥਾਣਾ ਜੋਧੇਵਾਲ ਦੀ ਪੁਲਸ ਨੂੰ ਮੁਲਜ਼ਮ ਮੀਨਾ ਰਾਣੀ ਪਤਨੀ ਮੰਗਲ ਕੁਮਾਰ, ਮੰਗਲ ਕੁਮਾਰ ਪੁੱਤਰ ਧਰਮਪਾਲ, ਕੇਤਨ ਡਾਵਰ, ਨਿਤਿਨ ਵਾਸਣ ਪੁੱਤਰ ਮੰਗਲ ਕੁਮਾਰ ਸਾਰੇ ਵਾਸੀ ਨਿਊ ਵਿਸ਼ਣਪੁਰੀ ਸ਼ਿਵਪੁਰੀ ਅਤੇ ਰਣਜੀਤ ਕੌਰ ਦੇ ਖਿਲਾਫ ਸਾਜ਼ਿਸ਼ ਦੇ ਤਹਿਤ ਧੋਖਾਦੇਹੀ ਕਰਕੇ ਜਾਅਲੀ ਦਸਤਾਵੇਜ਼ ਤਿਆਰ ਕਰਨ ਦਾ ਮਾਮਲਾ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਮੁਲਜ਼ਮ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ, ਸਾਰੇ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਮਾਨ ਦੇ ਮੰਤਰੀ ਦੀ ਵੱਡੀ ਕਾਰਵਾਈ, ਪੀ. ਐੱਸ. ਪੀ. ਸੀ. ਐੱਲ. ਦੇ ਅਫ਼ਸਰ 'ਤੇ ਡਿੱਗੀ ਗਾਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e