ਪੰਜਾਬ ਦੇ ਬਿਜਲੀ ਉਪਭੋਗਤਾਵਾਂ ਲਈ ਵੱਡੀ ਖੁਸ਼ਖ਼ਬਰੀ, ਨਵੇਂ ਸਾਲ ਤੋਂ ਸ਼ੁਰੂ ਹੋ ਰਿਹਾ ਇਹ ਸਿਸਟਮ

Monday, Dec 29, 2025 - 05:35 PM (IST)

ਪੰਜਾਬ ਦੇ ਬਿਜਲੀ ਉਪਭੋਗਤਾਵਾਂ ਲਈ ਵੱਡੀ ਖੁਸ਼ਖ਼ਬਰੀ, ਨਵੇਂ ਸਾਲ ਤੋਂ ਸ਼ੁਰੂ ਹੋ ਰਿਹਾ ਇਹ ਸਿਸਟਮ

ਪਟਿਆਲਾ : ਪੰਜਾਬ ਦੇ ਬਿਜਲੀ ਉਪਭੋਗਤਾਵਾਂ ਲਈ ਵੱਡੀ ਖੁਸ਼ਖ਼ਬਰੀ ਹੈ। ਜਨਵਰੀ 2026 ਤੋਂ ਪੰਜਾਬ ਵਿਚ ਪਹਿਲੀ ਵਾਰ ਬਿਜਲੀ ਕਨੈਕਸ਼ਨ ਪੂਰੀ ਤਰ੍ਹਾਂ ਪੇਪਰਲੈੱਸ ਸਿਸਟਮ ਲਾਗੂ ਕੀਤਾ ਜਾਵੇਗਾ। ਇਸ ਨਾਲ ਉਪਭੋਗਤਾਵਾਂ ਨੂੰ ਦਫ਼ਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ ਅਤੇ ਘਰ ਬੈਠਿਆਂ ਹੀ ਸਾਰੀਆਂ ਕਾਰਵਾਈਆਂ ਪੂਰੀਆਂ ਹੋ ਸਕਣਗੀਆਂ। ਹੁਣ ਬਿਜਲੀ ਦਾ ਨਵਾਂ ਕਨੈਕਸ਼ਨ ਲਗਾਉਣ ਦੀ ਸਾਰੀ ਪ੍ਰਕਿਰਿਆ ਆਨਲਾਈਨ ਕੀਤੀ ਜਾ ਰਹੀ ਹੈ। ਪਾਵਰਕਾਮ ਦਾ ਆਈ. ਟੀ. ਵਿੰਗ ਤੇਜ਼ੀ ਨਾਲ ਇਸ 'ਤੇ ਕੰਮ ਕਰ ਰਿਹਾ ਹੈ ਤਾਂ ਜੋ ਉਪਭੋਗਤਾਵਾਂ ਨੂੰ ਡਿਜੀਟਲ ਸਹੂਲਤਾਂ ਨਾਲ ਜੋੜਿਆ ਜਾ ਸਕੇ। ਵਿਭਾਗ ਦਾ ਦਾਅਵਾ ਹੈ ਕਿ ਇਸ ਨਾਲ ਨਾ ਸਿਰਫ ਕੰਮ ਵਿਚ ਤੇਜ਼ੀ ਆਵੇਗੀ ਸਗੋਂ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਚਣਗੇ। ਫਿਲਹਾਲ 2015 ਤੋਂ ਪਾਵਰਕਾਮ ਸੈਪ ਸਿਸਟਮ 'ਤੇ ਕੰਮ ਹੋ ਰਿਹਾ ਹੈ, ਜੋ ਸਿਰਫ ਸ਼ਹਿਰਾਂ ਤਕ ਸੀਮਿਤ ਸੀ। ਹੁਣ ਨਵਾਂ ਬਿਲਿੰਗ ਸਿਸਟਮ ਸ਼ਹਿਰਾਂ ਦੇ ਨਾਲ ਪੇਂਡ ਇਲਾਕਿਆਂ ਵਿਚ ਵੀ ਲਾਗੂ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਕਨੈਕਸ਼ਨਾਂ ਨੂੰ ਲੈ ਕੇ ਅਹਿਮ ਖ਼ਬਰ, ਸਰਕਾਰ ਨੇ ਚੁੱਕੇ ਵੱਡੇ ਕਦਮ

ਨਵੇਂ ਸਿਸਟਮ ਦੇ ਲਾਗੂ ਹੋਣ ਤੋਂ ਬਾਅਦ ਸੁਵਿਧਾ ਸੈਂਟਰਾਂ ਵਿਚ ਸਾਰਾ ਕੰਮ ਪੂਰੀ ਤਰ੍ਹਾਂ ਪੇਪਰਲੈਸ ਹੋ ਜਾਵੇਗਾ। ਨਵੇਂ ਸਿਸਟਮ ਵਿਚ ਉਪਭੋਗਤਾ ਘਰ ਬੈਠੇ ਹੀ ਬਿਜਲੀ ਕਨੈਕਸ਼ਨ ਲਈ ਆਨਲਾਈਨ ਅਪਲਾਈ ਕਰ ਸਕਣਗੇ। ਜਿਹੜੇ ਉਪਭੋਕਤਾ ਆਨਲਾਈਨ ਅਪਲਾਈ ਨਹੀਂ ਕਰ ਸਕਣਗੇ ਉਹ ਸੁਵਿਧਾ ਸੈਂਟਰ ਵਿਚ ਜਾ ਕੇ ਆਫਲਾਈਨ ਵੀ ਅਪਲਾਈ ਕਰ ਸਕਣਗੇ। ਉਥੇ ਸਟਾਫ ਅਰਜ਼ੀ ਨੂੰ ਖੁਦ ਆਨਲਾਈਨ ਸਿਸਟਮ 'ਤੇ ਅਪਲੋਡ ਕਰੇਗਾ। ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਦਾ ਆਖਣਾ ਹੈ ਕਿ ਪਹਿਲਾਂ ਸੈਪ ਸਿਸਟਮ ਵਿਚ ਨਵਾਂ ਕਨੈਕਸ਼ਨ ਅਪਲਾਈ ਕਰਨ ਤੋਂ ਬਅਦ ਸੀ. ਆਰ. ਐੱਮ ਸਿਸਟਮ ਵਿਚ ਜਾ ਕੇ ਜਾਣਕਾਰੀ ਦੇਖਣੀ ਪੈਂਦੀ ਸੀ, ਜੋ ਪ੍ਰਕਿਰਿਆ ਔਖੀ ਸੀ।

ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਅਹਿਮ ਖ਼ਬਰ, ਡੀ. ਸੀ. ਨੇ ਜਾਰੀ ਕੀਤੇ ਨਵੇਂ ਹੁਕਮ

ਹੁਣ ਸੈਪ ਅਤੇ ਸੀਆਰਐਮ ਦੀ ਜਗ੍ਹਾ ਨਵੀਂ ਬਿਲਿੰਗ ਸਿਸਟਮ ਆਉਣ ਨਾਲ ਕੰਮ ਆਸਾਨ ਹੋ ਜਾਵੇਗਾ। ਇਥੇ ਹੋਰ ਵੀ ਰਾਹਤ ਦੀ ਗੱਲ ਇਹ ਹੈ ਕਿ ਉਪਭੋਗਤਾ ਨੂੰ ਆਨਲਾਈ ਅਪਲਾਈ ਕਰਨ ਲਈ ਸਿਰਫ ਤਿੰਨ ਡਾਕੂਮੈਂਟਾਂ ਆਧਾਰ ਕਾਰਡ, ਰਜਿਸਟਰੀ ਅਤੇ ਚਾਰ ਤਸਵਰੀਆਂ ਦੀ ਲੋੜ ਪਵੇਗੀ। ਬਿਜਲੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ, ਇਸ ਸਿਸਟਮ ਨਾਲ ਭ੍ਰਿਸ਼ਟਾਚਾਰ ’ਤੇ ਨਕੇਲ ਕਸੀ ਜਾਵੇਗੀ ਅਤੇ ਲੋਕਾਂ ਦਾ ਕੀਮਤੀ ਸਮਾਂ ਬਚੇਗਾ।

ਇਹ ਵੀ ਪੜ੍ਹੋ : ਵਿਦਿਆਰਥੀਆਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਜਾਰੀ ਕੀਤੀ ਸਕਾਲਰਸ਼ਿਪ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News