ਪਾਵਰਕਾਮ ਨੇ ਕੇਂਦਰੀ ਜੇਲ ਪਟਿਆਲਾ ਤੇ ਦੋ ਥਾਣਿਆਂ ਦੇ ਕੱਟੇ ਬਿਜਲੀ ਕੁਨੈਕਸ਼ਨ

12/09/2019 4:58:39 PM

ਪਟਿਆਲਾ (ਪਰਮੀਤ) : ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਸਰਕਾਰੀ ਅਦਾਰਿਆਂ ਦੇ ਭਾਰੀ ਬਿਜਲੀ ਬਕਾਇਆ ਨੂੰ ਦੇਖਦੇ ਹੋਏ ਬਿਜਲੀ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਹਨ। ਜਿਸ ਦੇ ਤਹਿਤ ਪਾਵਰਕਾਮ ਵਲੋਂ ਅੱਜ ਸਭ ਤੋਂ ਪਹਿਲਾਂ ਕੇਂਦਰੀ ਜੇਲ ਪਟਿਆਲਾ ਤੇ ਸ਼ਹਿਰ ਦੇ ਦੋ ਪੁਲਸ ਥਾਣਿਆਂ ਦੇ ਕੁਨੈਕਸ਼ਨ ਕੱਟ ਦਿੱਤੇ ਗਏ। ਕੁਨੈਕਸ਼ਨ ਕੱਟਣ ਦੀ ਪੁਸ਼ਟੀ ਪਾਵਰਕਾਮ ਦੇ ਕਾਰਜਕਾਰੀ ਇੰਜੀਨੀਅਰ ਏ. ਐੱਸ. ਢੀਂਡਸਾ ਵਲੋਂ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਢੀਂਡਸਾ ਨੇ ਦੱਸਿਆ ਕਿ ਪਟਿਆਲਾ ਕੇਂਦਰੀ ਜੇਲ•ਵੱਲ 1 ਕਰੋੜ 60 ਲੱਖ ਰੁਪਏ ਦਾ ਬਿਜਲੀ ਬਿੱਲ ਬਕਾਇਆ ਹੈ, ਜਦਕਿ ਥਾਣਾ ਸਿਵਲ ਲਾਈਨ ਦਾ 5 ਲੱਖ ਰੁਪਏ ਅਤੇ ਪੁਲਸ ਚੌਂਕੀ ਮਾਡਲ ਟਾਊਨ ਦਾ ਡੇਢ ਲੱਖ ਰੁਪਏ ਦਾ ਬਕਾਇਆ ਹੈ।

ਉਨ੍ਹਾਂ ਦੱਸਿਆ ਕਿ ਕੁਨੈਕਸ਼ਟ ਕੱਟੇ ਜਾਣ ਮਗਰੋਂ ਜੇਲ ਸੁਪਰਡੈਂਟ ਦੀ ਅਗਵਾਈ 'ਚ ਅੱਜ ਇਕ ਟੀਮ ਨੇ ਚੇਅਰਮੇਨ ਇੰਜ. ਬਲਦੇਵ ਸਿੰਘ ਸਰਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਉਨ੍ਹਾਂ ਲਿਖਤੀ ਭਰੋਸਾ ਦਿੱਤਾ ਕਿ ਉਹ ਜਲਦੀ ਬਕਾਇਆ ਬਿੱਲ ਦੀ ਅਦਾਇਗੀ ਕਰ ਦੇਣਗੇ। ਏ. ਐੱਸ. ਢੀਂਡਸਾ ਨੇ ਦੱਸਿਆ ਕਿ ਲਿਖਤੀ ਭਰੋਸੇ ਦੇ ਆਧਾਰ 'ਤੇ ਬਿਜਲੀ ਕੁਨੈਕਸ਼ਨ ਅੱਜ ਸ਼ਾਮ ਤੱਕ ਆਰਜ਼ੀ ਤੌਰ 'ਤੇ ਚਲਾ ਦਿੱਤਾ ਜਾਵੇਗਾ, ਕਿਉਂਕਿ ਜੇਲ 'ਚ ਕੈਦੀਆਂ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਮਸਲੇ ਹਨ। ਏ. ਐੱਸ. ਢੀਂਡਸਾ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਬਿੱਲ ਦੀ ਅਦਾਇਗੀ ਨਾ ਹੋਈ ਤਾਂ ਫਿਰ ਭਵਿੱਖੀ ਕਾਰਵਾਈ ਕੀਤੀ ਜਾਵੇਗੀ।  


rajwinder kaur

Content Editor

Related News