ਹੁਣ ਜਲੰਧਰ ''ਚ ਲੈਦਰ ਯੂਨਿਟਾਂ ਦੇ ਬਿਜਲੀ ਕੁਨੈਕਸ਼ਨ ਕੱਟੇ

Saturday, Nov 02, 2019 - 04:43 PM (IST)

ਹੁਣ ਜਲੰਧਰ ''ਚ ਲੈਦਰ ਯੂਨਿਟਾਂ ਦੇ ਬਿਜਲੀ ਕੁਨੈਕਸ਼ਨ ਕੱਟੇ

ਜਲੰਧਰ— ਜਲੰਧਰ ਦੇ ਲੈਦਰ ਕੰਪਲੈਕਸ 'ਚ ਸਥਿਤ ਫੈਕਟਰੀਆਂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਨੇ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਬਾਅਦ ਹੁਣ ਲੈਦਰ ਯੂਨਿਟਾਂ ਦੇ ਬਿਜਲੀ ਕੁਨੈਕਸ਼ਨ ਵੀ ਕੱਟਣੇ ਸ਼ੁਰੂ ਹੋ ਗਏ ਹਨ। ਦੱਸ ਦੇਈਏ ਕਿ ਲੈਦਰ ਕੰਪਲੈਕਸ 'ਚ ਲਕੜੀ ਦੇ ਜਿਹੜੇ ਡਰੱਮਾਂ 'ਚ ਪਾ ਕੇ ਚਮੜੇ ਦੀ ਰੰਗਾਈ ਹੁੰਦੀ ਹੈ, ਉਸ 'ਚੋਂ ਸਿਟੀ 'ਚ ਬੂਟਾ ਮੰਡੀ, ਬਸਤੀ ਖੇਤਰ, ਰਾਜ ਨਗਰ ਦੇ ਕਰੀਬ 5 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਮਿਲਗਾ ਹੈ। ਲੈਦਰ ਕੰਪਲੈਕਸ 'ਚ ਕਰੀਬ 50 ਟੈਨਰੀਜ਼ ਹਨ। ਬੀਤੀ ਰਾਤ ਇਥੇ ਬਿਜਲੀ ਕੱਟ ਦਿੱਤੀ ਗਈ। ਡਰੱਮਾਂ 'ਚ ਰੰਗਿਆ ਜਾਣ ਵਾਲੇ ਲੈਦਰ ਦੇ ਤਿਆਰ ਹੋਣ ਤੋਂ ਪਹਿਲਾਂ ਹੀ ਮਸ਼ੀਨਰੀ ਅਟਕ ਗਈ। ਇਸ ਲੈਦਰ ਦੀ ਵੈਲਿਊ 50 ਲੱਖ ਰੁਪਏ ਹੈ। 25 ਸਾਲ 'ਚ ਪਹਿਲੀ ਵਾਰ ਲੈਦਰ ਕੰਪਲੈਕਸ ਦੀ ਸਾਰੀ ਟੈਨਰੀਜ਼ ਦੇ ਡਰੱਮਾਂ ਦਾ ਚੱਕਾ ਰੁਕ ਗਿਆ। ਪਾਲਿਊਸ਼ਨ ਕੰਟਰੋਲ ਬੋਰਡ ਦੇ ਆਰਡਰ 'ਤੇ ਪਾਵਰਕਾਮ ਨੇ ਸਾਰੀ ਟੈਨਰੀਜ਼ ਦੇ ਬਿਜਲੀ ਸਪਲਾਈ ਟਰਾਂਸਫਾਰਮਰ ਕੱਟ ਦਿੱਤੇ ਹਨ। ਸਖਤੀ ਇੰਨੀ ਹੈ ਕਿ ਸੀ. ਸੀ. ਟੀ. ਵੀ. ਕੈਮਰੇ, ਆਫਿਸ ਕੰਪਿਊਟਰ, ਸੁੱਕੇ ਚਮੜੇ ਦੀ ਪ੍ਰੋਸੈਸਿੰਗ ਕਰਨ ਵਾਲੀ ਮਸ਼ੀਨਰੀ ਤੱਕ ਬੰਦ ਹੈ।

ਦੱਸਣਯੋਗ ਹੈ ਕਿ ਪ੍ਰੋਡਕਸ਼ਨ ਬੰਦ ਹੋਣ ਕਰਕੇ ਜਲੰਧਰ ਆਉਣ ਵਾਲੇ ਆਰਡਰ ਚੇਨਈ ਜਾਂ ਫਿਰ ਬੰਗਲਾਦੇਸ਼ ਪਾਕਿਸਤਾਨ ਸ਼ਿਫਟ ਹੋਣ ਦੇ ਆਸਾਰ ਹਨ। ਹਾਈਕੋਰਟ 'ਚ ਕੇਸ ਦੀ ਸੁਣਵਾਈ 3 ਦਸੰਬਰ ਨੂੰ ਹੈ। ਕਾਨੂੰਨੀ ਹੱਲ ਕੱਢਣ ਲਈ ਜਲੰਧਰ, ਪਟਿਆਲਾ ਅਤੇ ਚੰਡੀਗੜ੍ਹ 'ਚ ਮੰਥਨ ਜਾਰੀ ਹੈ।  ਪੰਜਾਬ ਲੈਦਰ ਫੈਡਰੇਸ਼ਨ ਦੇ ਚੇਅਰਮੈਨ ਅਮਨਦੀਪ ਸਿੰਘ ਸੰਧੂ ਕਹਿੰਦੇ ਹਨ ਕਿ ਮਸਲਾ ਜਨਰਲ ਲੋਡ ਤਾਂ ਪਾਵਰਕਾਮ ਨੂੰ ਚਾਲੂ ਰੱਖਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਦਫਤਰ ਦੇ ਕੰਪਿਊਟਰ, ਪਾਣੀ ਦੀ ਸਪਲਾਈ ਦੀ ਮੋਟਰ, ਕੈਮਰੇ ਅਤੇ ਬਲਬ ਆਦਿ ਚਾਲੂ ਰਹਿੰਦੇ, ਹੁਣ ਨਾਨ ਟੈਨਿੰਗ ਕੰਮ ਵੀ ਨਹੀਂ ਕਰ ਸਕਦੇ।

ਕਾਲਾ ਸੰਘਿਆ ਡਰੇਨ ਦਾ ਵੱਡਾ ਹਿੱਸਾ ਸੁੱਕਿਆ, ਗੰਦਗੀ ਦੀ ਭਰਮਾਰ
ਕਾਲਾ ਸੰਘਿਆ ਡਰੇਨ ਜਲੰਧਰ ਸਿਟੀ ਦੇ ਬੁਲੰਦਪੁਰ ਤੋਂ ਸ਼ੁਰੂ ਹੁੰਦੀ ਹੈ ਅਤੇ ਕਾਲਾ ਸੰਘਿਆ ਪਾਰ ਕਰਕੇ ਖਤਮ ਹੁੰਦੀ ਹੈ। ਇਸ ਨੂੰ ਅੰਗਰੇਜ਼ਾਂ ਨੇ ਬਰਸਾਤੀ ਪਾਣੀ ਲਈ ਖੋਦਿਆ ਸੀ। ਬਾਅਦ 'ਚ ਇਹ ਜਲੰਧਰ ਦੇ ਸੀਵਰੇਜ ਨੂੰ ਵਹਾਉਣ ਦਾ ਜ਼ਰੀਆ ਬਣ ਗਈ। ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਇਸ ਦੇ ਪ੍ਰਦੂਸ਼ਣ 'ਤੇ ਸਖਤ ਹੋ ਗਈ ਹੈ। ਇਸ ਦੀ ਮਾਨੀਟਰਿੰਗ ਕਮੇਟੀ ਦੇ ਮੈਂਬਰ ਸੰਤ ਬਲਬੀਰ ਸਿੰਘ ਨੇ ਕਈ ਵਾਰ ਅਫਸਰਾਂ ਨੂੰ ਤਿੱਖੇ ਤੇਵਰ ਦਿਖਾਏ ਹਨ। ਪਾਲਿਊਸ਼ਨ ਕੰਟਰੋਲ ਬੋਰਡ ਦੇ ਲੈਦਰ ਕੰਪਲੈਕਸ 'ਚ ਐਫਲੂਐਂਟ ਟ੍ਰੀਟਮੈਂਟ ਪਲਾਂਟ ਦੇ ਸਹੀ ਤਰੀਕੇ ਨਾਲ ਕੰਮ ਨਾ ਕਰਨ ਦੀ ਗੱਲ ਕਹੀ ਸੀ। ਇਸ ਦੇ ਬਾਅਦ ਮਾਣਯੋਗ ਹਾਈਕੋਰਟ ਨੇ ਅਗਲੇ ਆਦੇਸ਼ ਤੱਕ ਕੰਮ ਕਰਨ ਨੂੰ ਕਿਹਾ ਸੀ। ਹੁਣ ਹਾਲ ਇਹ ਹੈ ਕਿ ਜੋ ਨਵਾਂ ਪਲਾਂਟ ਲਗਾਉਣ ਲਈ ਪੈਸਾ ਦੇਣ ਦੀ ਮਨਜ਼ੂਰੀ ਸਰਕਾਰ ਦੇ ਚੁੱਕੀ ਹੈ, ਉਸ ਦਾ ਕੰਮ ਸ਼ੁਰੂ ਕਰਵਾਇਆ ਜਾਵੇ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਇੰਡਸਟਰੀ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਸਾਹਮਣੇ ਪੰਜਾਬ ਦੀ ਸੀ. ਈ. ਓ. ਵਿੰਨੀ ਮਹਾਜਨ ਮਹਾਜਨ ਨੇ ਕਿਹਾ ਸੀ ਕਿ ਲੈਦਰ ਇੰਡਸਟਰੀ ਦੀ ਸਮੱਸਿਆ ਹਲ ਕਰਨ ਦੀ ਕੋਸ਼ਿਸ਼ ਹੋਵੇਗੀ ਪਰ ਇਸ ਦੇ 3 ਘੰਟਿਆਂ ਬਾਅਦ ਹੀ ਬਿਜਲੀ ਕੱਟਣ ਦਾ ਕੰਮ ਸ਼ੁਰੂ ਹੋ ਗਿਆ।


author

shivani attri

Content Editor

Related News