ਬਿੱਲ ਜਮ੍ਹਾਂ ਨਾ ਕਰਵਾਉਣ ''ਤੇ ਕੁਨੈਕਸ਼ਨ ਕਟਵਾ ਚੁੱਕੇ ''ਖ਼ਪਤਕਾਰਾਂ'' ਲਈ ਵੱਡੀ ਰਾਹਤ, ਮਿਲਿਆ ਖ਼ਾਸ ਮੌਕਾ

04/17/2021 10:47:50 AM

ਖੰਨਾ (ਸ਼ਾਹੀ, ਸੁਖਵਿੰਦਰ ਕੌਰ) : ਪਾਵਰਕਾਮ ਨੇ ਇਕ ਸਰਕੂਲਰ ਜਾਰੀ ਕਰ ਕੇ ਉਨ੍ਹਾਂ ਖ਼ਪਤਕਾਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਐਲਾਨ ਕੀਤੀ ਹੈ, ਜਿਨ੍ਹਾਂ ਦਾ ਬਿਜਲੀ ਬਿੱਲ ਜਮ੍ਹਾਂ ਨਾ ਕਰਵਾਉਣ ’ਤੇ ਕੁਨੈਕਸ਼ਨ ਕੱਟ ਚੁੱਕਾ ਹੈ ਜਾਂ ਜੋ ਡਿਫਾਲਟਰ ਚੱਲ ਰਹੇ ਹਨ। ਵਿਭਾਗ ਨੇ ਸਰਕੂਲਰ ਨੰਬਰ 13/2021 ਮਿਤੀ 15 ਅਪ੍ਰੈਲ, 2021 ਜਾਰੀ ਕਰ ਕੇ ਕਿਹਾ ਗਿਆ ਹੈ ਕਿ ਖੇਤੀ ਖੇਤਰ ਨੂੰ ਛੱਡ ਕੇ ਹਰ ਤਰ੍ਹਾਂ ਦੇ ਕਮਰਸ਼ੀਅਲ, ਘਰੇਲੂ ਅਤੇ ਉਦਯੋਗਿਕ ਖ਼ਪਤਕਾਰ ਜੋ ਕਿ 31 ਦਸੰਬਰ, 2020 ਤੱਕ ਬਣਦੀ ਰਕਮ ਨਹੀਂ ਜਮ੍ਹਾ ਕਰਵਾ ਸਕੇ, ਉਹ ਇਸ ਸਕੀਮ ਤਹਿਤ ਸਰਕੂਲਰ ਜਾਰੀ ਹੋਣ ਦੇ 3 ਮਹੀਨੇ ਅੰਦਰ ਅਪਲਾਈ ਕਰ ਸਕਦੇ ਹਨ ਅਤੇ ਬਣਦੀ ਰਕਮ ਮੌਜੂਦਾ ਲਾਗੂ ਵਿਆਜ 18 ਫ਼ੀਸਦੀ ਦੀ ਥਾਂ ’ਤੇ 12 ਫ਼ੀਸਦੀ ਸਲਾਨਾ ਦਰ ਦੇ ਨਾਲ ਜਮ੍ਹਾਂ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ : ਆਪਰੇਸ਼ਨ ਵੇਲੇ ਡਾਕਟਰਾਂ ਦੇ ਕਾਰੇ ਨੇ ਲਈ ਨੌਜਵਾਨ ਦੀ ਜਾਨ, ਅਸਥੀਆਂ ਚੁਗਣ ਵੇਲੇ ਸੱਚ ਆਇਆ ਸਾਹਮਣੇ (ਵੀਡੀਓ)
ਸਕੀਮ ਦੀਆਂ ਵਿਸ਼ੇਸ਼ਤਾਵਾਂ ਅਤੇ ਸ਼ਰਤਾਂ 
ਖੇਤੀ ਖੇਤਰ ਨੂੰ ਛੱਡ ਕੇ ਬਾਕੀ ਦੇ ਸਾਰੇ ਖ਼ਪਤਕਾਰ ਸਕੀਮ ਦਾ ਲਾਭ ਲੈ ਸਕਦੇ ਹਨ। ਡਿਫਾਲਟਿੰਗ ਰਕਮ 31 ਦਸੰਬਰ, 2020 ਜਾਂ ਇਸ ਤੋਂ ਪਹਿਲਾਂ ਦੀ ਹੋਣੀ ਚਾਹੀਦੀ ਹੈ। ਖੇਤਰ ਦੇ ਐੱਸ. ਡੀ. ਓ. ਨੂੰ 3 ਮਹੀਨੇ ਦੇ ਅੰਦਰ ਭਾਵ 14 ਜੁਲਾਈ, 2021 ਤੱਕ ਅਪਲਾਈ ਕਰਨਾ ਹੋਵੇਗਾ। ਅਪਲਾਈ ਕਰਨ ਲਈ ਪਾਵਰ ਇਨਟੈਂਸਿਵ ਯੂਨਿਟ ਨੂੰ 5 ਹਜ਼ਾਰ ਅਤੇ ਬਾਕੀ ਦੇ ਖ਼ਪਤਕਾਰਾਂ ਨੂੰ 2 ਹਜ਼ਾਰ ਰੁਪਏ ਆਵੇਦਨ ਦੇ ਨਾਲ ਜਮ੍ਹਾਂ ਕਰਵਾਉਣੇ ਹੋਣਗੇ, ਜੋ ਕਿ ਜਮ੍ਹਾਂ ਕਰਵਾਉਣ ਵਾਲੀ ਰਕਮ ਵਿਚ ਐਡਜਸਟ ਹੋ ਜਾਣਗੇ, ਜਿਨ੍ਹਾਂ ਖ਼ਪਤਕਾਰਾਂ ਦਾ ਪਾਵਰਕਾਮ ਦੇ ਨਾਲ ਕਿਸੇ ਅਦਾਲਤ ਵਿਚ 6 ਮਹੀਨੇ ਤੋਂ ਪਹਿਲਾਂ ਦਾ ਝਗੜਾ ਚੱਲ ਰਿਹਾ ਹੈ, ਉਹ ਇਸ ਨੂੰ ਨਿਪਟਾਉਣਾ ਚਾਹੁੰਦੇ ਹਨ ਤਾਂ ਉਹ ਵੀ ਇਸ ਸਕੀਮ ਨੂੰ ਆਪਣਾ ਸਕਦੇ ਹਨ।

ਇਹ ਵੀ ਪੜ੍ਹੋ : ਜਗਰਾਓਂ 'ਚ 'ਧੀ' ਨੇ ਜ਼ਹਿਰ ਦੇ ਕੇ ਖ਼ਤਮ ਕੀਤਾ ਪੂਰਾ ਪਰਿਵਾਰ, ਜਾਣੋ ਕੀ ਰਿਹਾ ਕਾਰਨ

ਜਿਨ੍ਹਾਂ ਖ਼ਪਤਕਾਰਾਂ ਦੇ ਕੁਨੈਕਸ਼ਨ ਨਹੀਂ ਕੱਟੇ ਗਏ ਹਨ, ਉਹ 12 ਫ਼ੀਸਦੀ ਸਲਾਨਾ ਵਿਆਜ ਦੇ ਨਾਲ ਰਕਮ ਜਮ੍ਹਾਂ ਕਰਵਾ ਸਕਦੇ ਹਨ। ਜਿਨ੍ਹਾਂ ਖ਼ਪਤਕਾਰਾਂ ਦੇ ਕੁਨੈਕਸ਼ਨ ਕੱਟੇ ਗਏ ਹਨ, ਉਨ੍ਹਾਂ ਨੂੰ 12 ਫ਼ੀਸਦੀ ਸਲਾਨਾ ਵਿਆਜ ਦੇ ਨਾਲ ਤੈਅ ਰੀ-ਕੁਨੈਕਸ਼ਨ ਫ਼ੀਸ ਅਤੇ ਕੁਨੈਕਸ਼ਨ ਕੱਟੇ ਹੋਏ ਪੀਰੀਅਡ ਦਾ ਤੈਅ ਨਿਚਲੀ/ਫਿਕਸਡ ਚਾਰਜਿਸ ਵੀ ਜਮ੍ਹਾਂ ਕਰਵਾਉਣਾ ਹੋਵੇਗਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਕੋਰੋਨਾ ਟੈਸਟ' ਦੀ ਰਿਪੋਰਟ ਨੂੰ ਲੈ ਕੇ ਜਾਰੀ ਕੀਤੇ ਗਏ ਇਹ ਹੁਕਮ

ਸਰਕਾਰੀ ਟੈਕਸ ਜਿਵੇਂ ਕਿ ਚੁੰਗੀ, ਗਊ ਸੈੱਸ ਆਦਿ ਵੱਖਰੇ ਜਮ੍ਹਾਂ ਕਰਵਾਉਣੇ ਹੋਣਗੇ, ਜੇਕਰ ਖ਼ਪਤਕਾਰ ਬਣਦੀ ਰਕਮ ਦੀਆਂ ਕਿਸ਼ਤਾਂ ਕਰਵਾਉਣਾ ਚਾਹੇ ਤਾਂ 12 ਫ਼ੀਸਦੀ ਵਿਆਜ (ਘੱਟਦੀ ਰਕਮ ’ਤੇ) ਨਾਲ ਕਰਵਾ ਸਕਦੇ ਹਨ।
ਨੋਟ : ਪੰਜਾਬ ਦੇ ਖ਼ਪਤਕਾਰਾਂ ਨੂੰ ਮਿਲੀ ਉਪਰੋਕਤ ਰਾਹਤ ਬਾਰੇ ਦਿਓ ਆਪਣੀ ਰਾਏ


Babita

Content Editor

Related News