ਚਾਹ ਵਾਲੇ ਨੂੰ ਪਾਵਰਕਾਮ ਦਾ ਝਟਕਾ - ਭੇਜਿਆ 764450 ਦਾ ਬਿਜਲੀ ਬਿੱਲ (ਵੀਡੀਓ)

Friday, Jun 30, 2017 - 04:22 PM (IST)


ਮਲੋਟ—ਸੁਣ ਕੇ ਹੈਰਾਨ ਹੋ ਗਏ ਨਾ, ਪਰ ਇਹ ਸੱਚ ਹੈ। ਮਲੋਟ ਵਿਖੇ ਚਾਹ ਦਾ ਖੋਖਾ ਚਲਾਉਣ ਵਾਲੇ ਇਸ ਸ਼ਖਸ ਨੂੰ ਪਾਵਰਕਾਮ ਨੇ ਲੱਖਾਂ ਦਾ ਬਿਜਲੀ ਬਿੱਲ ਭੇਜ ਕੇ ਜ਼ੋਰਦਰਾ ਝਟਕਾ ਲੱਗਾ ਦਿੱਤਾ ਹੈ। ਇਹ ਬਿੱਲ ਦੋ ਬਲਬਾਂ ਤੇ ਇਕ ਪੱਖੇ ਦਾ ਹੈ। ਪੀੜਤ ਕਾਲੀ ਅਨੁਸਾਰ ਹਰ ਵਾਰ ਉਸ ਨੂੰ 1200 ਰੁਪਏ ਤੱਕ ਦਾ ਬਿੱਲ ਹੀ ਆਉਂਦਾ ਸੀ ਪਰ ਇਸ ਵਾਰ ਬਿਜਲੀ ਵਿਭਾਗ ਨੇ ਉਸ ਨੂੰ 7 ਲੱਖ ਤੋਂ ਵੀ ਵੱਧ ਦਾ ਬਿੱਲ ਭੇਜਿਆ ਹੈ। 
ਅਜਿਹਾ ਹੀ ਇਕ ਹੋਰ ਮਾਮਲਾ ਹੈ ਜਿੱਥੇ ਇਕ ਕਮਰੇ ਵਾਲੇ ਘਰ ਦਾ ਬਿੱਲ ਵੀ 7 ਲੱਖ ਰੁਪਏ 60 ਹਜ਼ਾਰ 4 ਸੋ 20 ਰੁਪਏ Îਆਇਆ ਹੈ। ਮਕਾਨ ਦਾ ਮਾਲਕ ਰਿੰਕੂ ਕਰਿਆਨੇ ਦੀ ਇਕ ਦੁਕਾਨ 'ਤੇ ਕੰਮ ਕਰ ਦਾ ਹੈ। ਜਿਸ ਦੀ ਆਮਦਨ 7 ਹਜ਼ਾਰ ਰੁਪਏ ਹੈ। ਲੱਖਾਂ ਰੁਪਏ ਦਾ ਬਿੱਲ ਉਹ ਕਿਵੇਂ ਦੇਵੇਗਾ। ਇਸ ਸੋਚ ਨੇ ਉਸਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਹੈ।
ਇਸ ਬਾਰੇ ਐੱਸ. ਡੀ. ਓ ਦਾ ਜਵਾਬ ਵੀ ਕੋਈ ਘੱਟ ਹੈਰਾਨ ਕਰਨ ਵਾਲਾ ਨਹੀਂ ਸੀ। ਹਾਲਾਂਕਿ ਬਾਅਦ 'ਚ ਇਨ੍ਹਾਂ ਬਿੱਲ 'ਚ ਸੋਧ ਲਈ ਖਪਤਕਾਰਾਂ ਨੂੰ ਅਰਜ਼ੀ ਦੇਣ ਲਈ ਕਿਹਾ ਪਰ ਬਿਜਲੀ ਬਿੱਲ 'ਚ ਕਦੋਂ ਸੋਧ ਹੋਵੇਗੀ ਇਸ ਦੇ ਬਾਰੇ ਕੋਈ ਪਤਾ ਨਹੀਂ। ਹਾਲ ਦੀ ਕੜੀ 'ਚ ਇਨ੍ਹਾਂ ਗਰੀਬ ਖਪਤਕਾਰÎਾਂ ਨੂੰ ਪਾਵਰ ਕੌਮ ਦੀ ਅਣਗਿਹਲੀ ਕਾਰਨ ਪ੍ਰੇਸ਼ਾਨ ਜ਼ਰੂਰ ਹੋਣਾ ਪੈ ਰਿਹਾ ਹੈ।


Related News