ਇਲੈਕਟ੍ਰਿਕ ਵਾਹਨਾਂ ''ਚ ''ਚਾਰਜਿੰਗ ਪੁਆਇੰਟ'' ਲਈ ਸਬਸਿਡੀ ਦੇਵੇਗਾ ਯੂ. ਟੀ. ਪ੍ਰਸ਼ਾਸਨ
Friday, Oct 25, 2019 - 10:19 AM (IST)
ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਪ੍ਰਸ਼ਾਸਨ ਸ਼ਹਿਰ 'ਚ ਇਲੈਕਟ੍ਰਿਕ ਵਾਹਨਾਂ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਲਈ ਪ੍ਰਸ਼ਾਸਨ ਨੇ ਇਕ ਪ੍ਰਸਤਾਵ ਵੀ ਤਿਆਰ ਕੀਤਾ ਹੈ। ਪ੍ਰਸਤਾਵ ਮੁਤਾਬਕ ਸਾਰੀਆਂ ਇਲੈਕਟ੍ਰਿਕ ਗੱਡੀਆਂ ਲਈ ਪੂਰੇ ਸ਼ਹਿਰ 'ਚ ਮੁਫਤ ਪਾਰਕਿੰਗ ਸਹੂਲਤ ਦਿੱਤੀ ਜਾਵੇਗੀ। ਹੁਣ ਘਰਾਂ 'ਚ ਇਲੈਕਟ੍ਰਿਕ ਗੱਡੀਆਂ ਲਈ ਚਾਰਜਿੰਗ ਪੁਆਇੰਟ ਬਣਾਉਣ 'ਤੇ ਚੰਡੀਗੜ੍ਹ ਪ੍ਰਸ਼ਾਸਨ ਬਿੱਲ 'ਤੇ 30 ਫੀਸਦੀ ਦੀ ਸਬਸਿਡੀ ਦੇਵੇਗਾ।
ਇਸ ਸਬੰਧੀ ਪ੍ਰਸ਼ਾਸਨ ਦੀ ਹਾਲ ਹੀ 'ਚ ਹੋਈ ਮੀਟਿੰਗ 'ਚ ਫੈਸਲਾ ਲਿਆ ਗਿਆ ਹੈ। ਸਲਾਹਕਾਰ ਮਨੋਜ ਪਰਿਦਾ ਵਲੋਂ ਵੀ ਇਸ ਸਬੰਧੀ ਵਿਭਾਗਾਂ ਨੂੰ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਸ ਦੇ ਲਈ ਸਾਰੇ ਟਾਰਗੇਟ ਜਲਦੀ ਪੂਰੇ ਕੀਤੇ ਜਾ ਸਕਣ। ਪ੍ਰਸ਼ਾਸਕ ਨੇ ਵੀ ਇਲੈਕਟ੍ਰਿਕ ਵਾਹਨਾਂ ਨੂੰ ਪ੍ਰਮੋਟ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ, ਕਿਉਂਕਿ ਸ਼ਹਿਰ 'ਚ ਵਧਦੇ ਹਵਾ ਪ੍ਰਦੂਸ਼ਣ ਨੂੰ ਦੇਖਦੇ ਹੋਏ ਇਲੈਕਟ੍ਰਿਕ ਵਾਹਨਾਂ ਨੂੰ ਪ੍ਰਮੋਟ ਕਰਨ ਤੋਂ ਇਲਾਵਾ ਪ੍ਰਸ਼ਾਸਨ ਕੋਲ ਕੋਈ ਚਾਰਾ ਨਹੀਂ ਬਚਿਆ ਹੈ।