72 ਸਾਲਾਂ 'ਚ 380 ਗੁਣਾ ਵਧੀ ਚੋਣ ਖ਼ਰਚੇ ਦੀ ਹੱਦ, 25 ਹਜ਼ਾਰ ਤੋਂ ਵੱਧ ਕੇ ਹੋਈ 95 ਲੱਖ ਰੁਪਏ

Friday, Apr 12, 2024 - 02:45 PM (IST)

ਨੈਸ਼ਨਲ ਡੈਸਕ: ਲੋਕ ਸਭਾ ਚੋਣਾਂ ਦੇ ਅੰਕੜੇ ਦੱਸ ਰਹੇ ਹਨ ਕਿ 72 ਸਾਲਾਂ ਵਿਚ ਚੋਣ ਖਰਚੇ ਦੀ ਹੱਦ 380 ਗੁਣਾ ਵੱਧ ਗਈ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ 1952 ਵਿਚ ਸੰਸਦੀ ਚੋਣਾਂ ਹੋਈਆਂ ਸਨ। ਉਸ ਸਮੇਂ ਉਮੀਦਵਾਰਾਂ ਦੇ ਲਈ ਚੋਣ ਖਰਚੇ ਦੀ ਹੱਦ 25 ਹਜ਼ਾਰ ਰੁਪਏ ਨਿਰਧਾਰਿਤ ਕੀਤੀ ਗਈ ਸੀ। ਸਮੇਂ ਦੇ ਨਾਲ ਜਨਸੰਖਿਆ ਵਧੀ ਤਾਂ ਉਮੀਦਵਾਰਾਂ ਲਈ ਚੋਣ ਖਰਚੇ ਦੀ ਹੱਦ ਵੀ ਵੱਧਦੀ ਗਈ। 1971 ਦੀਆਂ ਲੋਕ ਸਭਾ ਚੋਣਾਂ ਵਿਚ ਚੋਣ ਖ਼ਰਚੇ ਦੀ ਵੱਧ ਤੋਂ ਵੱਧ ਹੱਦ 25 ਹਜ਼ਾਰ ਕਰ ਦਿੱਤੀ ਗਈ। 2024 ਵਿਚ 18ਵੀਂ ਲੋਕ ਸਭਾ ਲਈ ਵੋਟਿੰਗ ਹੋਣੀ ਹੈ। ਇਸ ਵਾਰ ਉਮੀਦਵਾਰਾਂ ਲਈ ਕਮਿਸ਼ਨ ਨੇ ਖਰਚੇ ਦੀ ਹੱਦ 95 ਲੱਖ ਰੱਖੀ ਹੈ। ਹਾਲਾਂਕਿ ਕਈ ਸਿਆਸੀ ਪਾਰਟੀਆਂ ਦਾ ਖ਼ਰਚੇ ਦੀ ਹੱਦ ਨੂੰ 1.25 ਕਰੋੜ ਤਕ ਕਰਨ ਦੀ ਮੰਗ ਕਰ ਰਹੇ ਹਨ। ਪਰ ਕਮਿਸ਼ਨ ਨੇ ਇਸ ਨੂੰ ਵਧਾਇਆ ਨਹੀਂ ਹੈ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਲੁਧਿਆਣਾ ਲਈ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਲਗਭਗ ਤੈਅ, ਜਲਦ ਖੁੱਲ੍ਹਣਗੇ ਪੱਤੇ

2004 ਦੀਆਂ ਲੋਕ ਸਭਾ ਚੋਣਾਂ ਦੌਰਾਨ ਖਰਚੇ ਦੀ ਵੱਧ ਤੋਂ ਵੱਧ ਹੱਦ 25 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਸੀ। ਇਹ ਹੱਦ 2009 ਦੀਆਂ ਚੋਣਾਂ ਵਿਚ ਵੀ ਬਰਕਰਾਰ ਰਹੀ। 2014 ਵਿਚ ਇਸ ਨੂੰ ਵਧਾ ਕੇ ਸਿੱਧਾ 70 ਲੱਖ ਰੁਪਏ ਕਰ ਦਿੱਤਾ ਗਿਆ। ਇਹ ਹੱਦ 2019 ਵਿਚ ਵੀ ਬਰਕਰਾਰ ਰਹੀ। ਚੋਣ ਖਰਚ ਹੱਦ ਦੀ ਸਮੀਖਿਆ ਕਰਨ ਲਈ ਚੋਣ ਕਮਿਸ਼ਨ ਨੇ 2020 ਵਿਚ ਕਮੇਟੀ ਬਣਾਈ ਸੀ। ਉਸ ਦੀ ਰਿਪੋਰਟ ਮੁਤਾਬਕ ਚੋਣ ਖਰ਼ਚੇ ਦੀ ਵੱਧ ਤੋਂ ਵੱਧ ਹੱਦ 70 ਲੱਖ ਤੋਂ ਵਧਾ ਕੇ 95 ਲੱਖ ਰੁਪਏ ਕਰ ਦਿੱਤੀ ਗਈ।

ਸਾਲ     ਖਰਚੇ ਦੀ ਹੱਦ

1952    25 ਹਜ਼ਾਰ

1957    25 ਹਜ਼ਾਰ

1962    25 ਹਜ਼ਾਰ

1967    25 ਹਜ਼ਾਰ

1971    35 ਹਜ਼ਾਰ

1977    35 ਹਜ਼ਾਰ

1980    1 ਲੱਖ

1984     1.5 ਲੱਖ

1989    1.5 ਲੱਖ

1991    1.5 ਲੱਖ

1996    4.5 ਲੱਖ

1998    15 ਲੱਖ

1999    15 ਲੱਖ

2004    25 ਲੱਖ

2009    25 ਲੱਖ

2014    70 ਲੱਖ

2019    70 ਲੱਖ

2024    95 ਲੱਖ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News