ਪਿੰਡ ਲੱਖਾ ‘ਚ ਬਜ਼ੁਰਗ ਔਰਤ ਦਾ ਭੇਤਭਰੀ ਹਾਲਤ ‘ਚ ਕਤਲ, ਪਤੀ ਲਾਪਤਾ

Tuesday, Jun 22, 2021 - 10:15 PM (IST)

ਪਿੰਡ ਲੱਖਾ ‘ਚ ਬਜ਼ੁਰਗ ਔਰਤ ਦਾ ਭੇਤਭਰੀ ਹਾਲਤ ‘ਚ ਕਤਲ, ਪਤੀ ਲਾਪਤਾ

ਲੁਧਿਆਣਾ,ਹਠੂਰ(ਭੱਟੀ)- ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲੱਖਾ ਵਿਖੇ ਇਕ ਬਜ਼ੁਰਗ ਔਰਤ ਸ਼ਾਂਤੀ ਦੇਵੀ (75) ਦਾ ਭੇਤਭਰੀ ਹਾਲਤ ‘ਚ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਅਤੇ ਉਸਦਾ ਬਜ਼ੁਰਗ ਪਤੀ ਪੰਡਤ ਹਰੀ ਚੰਦ (86) ਲਾਪਤਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਮੈਡਮ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਪਿੰਡ ਲੱਖਾ ਦਾ ਇਕ ਬਜ਼ੁਰਗ ਜੋੜਾ ਜਿਸਦੇ ਦੋ ਪੁੱਤਰ ਅਤੇ ਇਕ ਲੜਕੀ ਹੈ। ਉਨ੍ਹਾਂ ਦਾ ਇਕ ਪੁੱਤਰ ਵਿਦੇਸ਼ ਗਿਆ ਹੋਇਆ ਹੈ ਤੇ ਦੂਸਰਾ ਲੜਕਾ ਕਿਸੇ ਹੋਰ ਸ਼ਹਿਰ ‘ਚ ਰਹਿੰਦਾ ਹੈ। ਬਜ਼ੁਰਗ ਪੰਡਤ ਹਰੀ ਚੰਦ ਦੀ ਲੜਕੀ ਉਨ੍ਹਾਂ ਕੋਲ ਹੀ ਰਹਿੰਦੀ ਹੈ, ਜੋ ਦਵਾਈ ਲੈਣ ਗਈ ਸੀ, ਜਦ ਅੱਜ ਉਹ ਘਰ ਵਾਪਸ ਆਈ ਤਾਂ ਉਸ ਨੇ ਆਪਣੀ ਮਾਤਾ ਨੂੰ ਲਹੂ ਲੁਹਾਣ ਹੋਏ ਦੇਖਿਆ ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ।

PunjabKesari

ਐੱਸ.ਐੱਚ.ਓ. ਅਰਸ਼ਪ੍ਰੀਤ ਕੌਰ ਗਰੇਵਾਲ ਨੇ ਦੱਸਿਆ ਕਿ ਉਹ ਸੂਚਨਾ ਮਿਲਦੇ ਸਾਰ ਹੀ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਐੱਸ.ਐੱਚ.ਓ. ਮੈਡਮ ਗਰੇਵਾਲ ਨੇ ਦੱਸਿਆ ਕਿ ਬਜ਼ੁਰਗ ਸ਼ਾਂਤੀ ਦੇਵੀ ਦੇ ਮੂੰਹ ‘ਤੇ ਕੱਟ ਦੇ ਨਿਸ਼ਾਨ ਹਨ ਅਤੇ ਬਜ਼ੁਰਗ ਪੰਡਤ ਹਰੀ ਚੰਦ ਲਾਪਤਾਹੈ। ਉਨ੍ਹਾਂ ਕਿਹਾ ਕਾਤਲ ਦੀ ਭਾਲ ਜਾਰੀ ਹੈ ਅਤੇ ਬਜ਼ੁਰਗ ਜੋੜੇ ਦੇ ਪੁੱਤਰ ਪਵਨ ਕੁਮਾਰ ਦੇ ਬਿਆਨਾਂ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।
 


author

Bharat Thapa

Content Editor

Related News