ਨਿਹੰਗ ਸਿੰਘ ਦੀ ਕਰਤੂਤ ਨੇ ਇਨਸਾਨੀਅਤ ਕੀਤੀ ਸ਼ਰਮਸਾਰ, 80 ਸਾਲਾ ਬਜ਼ੁਰਗ ਔਰਤ ਸਾਹਮਣੇ ਲਿਆਂਦਾ ਦਿਲ ਕੰਬਾਊ ਸੱਚ

Tuesday, Sep 12, 2017 - 07:46 PM (IST)

ਨਿਹੰਗ ਸਿੰਘ ਦੀ ਕਰਤੂਤ ਨੇ ਇਨਸਾਨੀਅਤ ਕੀਤੀ ਸ਼ਰਮਸਾਰ, 80 ਸਾਲਾ ਬਜ਼ੁਰਗ ਔਰਤ ਸਾਹਮਣੇ ਲਿਆਂਦਾ ਦਿਲ ਕੰਬਾਊ ਸੱਚ

ਕੁਰਾਲੀ (ਬਠਲਾ) : ਸ਼ਹਿਰ ਦੇ ਚੰਡੀਗੜ੍ਹ-ਖਰੜ ਰੋਡ 'ਤੇ ਸਥਿਤ ਪ੍ਰਭ ਆਸਰਾ ਸੰਸਥਾ ਵਿਚ ਇਕ 80 ਸਾਲਾਂ ਬਜ਼ੁਰਗ ਔਰਤ ਨੂੰ ਅਣਪਛਾਤੇ ਵਿਅਕਤੀ ਵਲੋਂ ਛੱਡ ਕੇ ਜਾਣ ਦਾ ਸਮਾਚਾਰ ਮਿਲਿਆ ਜਿਸ ਨਾਲ ਜ਼ਬਰਦਸਤੀ ਕਰਨ ਦੀ ਦਿਲ ਕੰਬਾਊ ਘਟਨਾ ਵਾਪਰੀ ਹੈ। ਇਸ ਸਬੰਧੀ ਪ੍ਰਭ ਆਸਰਾ ਸੰਸਥਾ ਦੇ ਮੁੱਖ ਪ੍ਰਬੰਧਕ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਅਤੇ ਬੀਬੀ ਰਜਿੰਦਰ ਕੌਰ ਪਡਿਆਲਾ ਨੇ ਦੱਸਿਆ ਕਿ 80 ਸਾਲਾਂ ਔਰਤ ਨੂੰ ਇਕ ਵਿਅਕਤੀ ਬੀਤੀ ਦੇਰ ਰਾਤ ਸੰਸਥਾ ਦੇ ਗੇਟ 'ਤੇ ਛੱਡ ਕੇ ਫਰਾਰ ਹੋ ਗਿਆ। ਇਸ ਸਬੰਧੀ ਗੱਲਬਾਤ ਕਰਦਿਆਂ ਉਕਤ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਮੁਹੱਲਾ ਸ਼ਿਮਲਾਪੁਰੀ ਲੁਧਿਆਣਾ ਦੀ ਵਸਨੀਕ ਹੈ ਤੇ ਘਰ ਤੋਂ ਤੰਗ ਹੋਣ ਕਾਰਨ ਉਹ ਚਾਰ ਪੰਜ ਦਿਨ ਪਹਿਲਾਂ ਘਰੋਂ ਨਿਕਲ ਆਈ। ਇਸ ਦੌਰਾਨ ਉਸ ਨੂੰ ਰਾਮ ਸਿੰਘ ਨਾਮਕ ਨਿਹੰਗ ਸਿੰਘ ਬਸ ਸਟੈਂਡ ਲੁਧਿਆਣਾ ਵਿਖੇ ਮਿਲਿਆ ਜੋ ਉਸ ਨੂੰ ਆਪਣੇ ਨਾਲ ਕਿਸੇ ਗੁਰਦੁਆਰੇ ਵਿਚ ਲੈ ਗਿਆ, ਜਿਥੇ ਇਕ ਕਮਰੇ ਵਿਚ ਉਸਦਾ ਸਰੀਰਕ ਸ਼ੋਸਣ ਕੀਤਾ।
ਇਸ ਦੌਰਾਨ ਉਕਤ ਨਿਹੰਗ ਉਸ ਨੂੰ ਆਪਣੇ ਘਰ ਵੀ ਲੈ ਗਿਆ ਅਤੇ ਆਪਣੀ ਇਕ ਰਿਸ਼ਤੇਦਾਰੀ ਵਿਚ ਲੈ ਕੇ ਗਿਆ ਜਿਥੇ ਘਰਦਿਆਂ ਅਤੇ ਰਿਸ਼ਤੇਦਾਰਾਂ ਨੇ ਦੋਵਾਂ ਨੂੰ ਘਰੋਂ ਕੱਢ ਦਿੱਤਾ। ਇਸ ਦੌਰਾਨ ਨਿਹੰਗ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ। ਪੀੜਤ ਔਰਤ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਨਿਹੰਗ ਉਸ ਨੂੰ ਮੰਗਲਵਾਰ 12:30 ਵਜੇ ਦੇ ਕਰੀਬ ਪ੍ਰਭ ਆਸਰਾ ਸੰਸਥਾ ਦੇ ਗੇਟ 'ਤੇ ਛੱਡ ਕੇ ਫਰਾਰ ਹੋ ਗਿਆ। ਬਜ਼ੁਰਗ ਨੇ ਮੰਗ ਕੀਤੀ ਕਿ ਦੋਸ਼ੀ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰਨਾਂ ਮਜਬੂਰ ਔਰਤਾਂ ਨਾਲ ਅਜਿਹੇ ਖੂੰਖਾਰ ਲੋਕ ਧੱਕਾ ਨਾ ਕਰ ਸਕਣ। ਇਸ ਸਬੰਧੀ ਗੱਲਬਾਤ ਕਰਦਿਆਂ ਭਾਈ ਸ਼ਮਸ਼ੇਰ ਸਿੰਘ ਪਡਿਆਲਾ ਨੇ ਦੱਸਿਆ ਕਿ ਉਕਤ ਘਟਨਾ ਸਬੰਧੀ ਥਾਣਾ ਕੁਰਾਲੀ ਦੀ ਪੁਲਸ ਨੂੰ ਸ਼ਿਕਾਇਤ ਭੇਜੀ ਗਈ ਹੈ ਤਾਂ ਜੋ ਪੀੜਤ ਦਾ ਮੈਡੀਕਲ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾ ਸਕੇ ਤੇ ਪੀੜਤ ਨੂੰ ਇਨਸਾਫ ਦਿਵਾਇਆ ਜਾ ਸਕੇ।


Related News