ਕਾਂਗਰਸੀ ਆਗੂ ਦੇ ਕਤਲ ਕਾਂਡ ਵਿਚ ਵੱਡਾ ਖ਼ੁਲਾਸਾ, ਸਾਹਮਣੇ ਆ ਗਿਆ ਪੂਰਾ ਸੱਚ
Saturday, Apr 04, 2026 - 06:29 PM (IST)
ਮਾਛੀਵਾੜਾ ਸਾਹਿਬ (ਟੱਕਰ) : ਕੂੰਮਕਲਾਂ ਪੁਲਸ ਵਲੋਂ ਲੰਘੀ 29-3-2026 ਨੂੰ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ 2 ਮੁੱਖ ਦੋਸ਼ੀਆਂ ਸਮੇਤ 6 ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਵਿਜੈ ਕੁਮਾਰ ਉਰਫ਼ ਅਜੈ ਵਾਸੀ ਖੋਖਰਾਂ, ਲੱਕੀ ਵਾਸੀ ਇਰਾਕ, ਜੈ ਸਿੰਘ (ਮੁੱਖ ਦੋਸ਼ੀ ਦਾ ਪਿਤਾ), ਰਵੀ ਕੁਮਾਰ, ਅਮਰੀਸ਼ ਕੁਮਾਰ (ਮੁੱਖ ਦੋਸ਼ੀ ਦੇ ਭਰਾ) ਅਤੇ ਸੁਨੀਲ (ਮੁੱਖ ਦੋਸ਼ੀ ਦਾ ਮਾਮਾ) ਵਾਸੀ ਖੋਖਰਾਂ ਵਜੋਂ ਹੋਈ ਹੈ। ਕਮਿਸ਼ਨਰ ਪੁਲਸ ਲੁਧਿਆਣਾ ਸਵਪਨ ਸ਼ਰਮਾ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਡਿਪਟੀ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ, ਵਧੀਕ ਡਿਪਟੀ ਕਮਿਸ਼ਨਰ ਜਸ਼ਨਦੀ ਸਿੰਘ ਗਿੱਲ, ਸਹਾਇਕ ਕਮਿਸ਼ਨਰ ਇੰਦਰਜੀਤ ਸਿੰਘ ਬੋਪਾਰਾਏ ਦੀ ਅਗਵਾਈ ਹੇਠ ਥਾਣਾ ਮੁਖੀ ਕੂੰਮਕਲਾਂ ਪਰਮਦੀਪ ਸਿੰਘ, ਥਾਣਾ ਮੁਖੀ ਜਮਾਲਪੁਰ ਦਲਬੀਰ ਸਿੰਘ, ਥਾਣਾ ਮੁਖੀ ਟਿੱਬਾ ਬਲਬੀਰ ਸਿੰਘ, ਚੌਂਕੀ ਇੰਚਾਰਜ ਕਟਾਣੀ ਕਲਾਂ ਸੁਰਜੀਤ ਸਿੰਘ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ। ਉਕਤ ਟੀਮਾਂ ਵਲੋਂ ਸਾਇੰਟੀਫਿਕ ਤਰੀਕੇ ਤੇ ਖੂਫ਼ੀਆ ਸੂਤਰਾਂ ਰਾਹੀਂ ਉਕਤ ਕੇਸ ਦੀ ਤਫ਼ਤੀਸ਼ ਕਰਦਿਆਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀਆਂ ਵਿਜੈ ਕੁਮਾਰ ਉਰਫ਼ ਅਜੈ ਅਤੇ ਲੱਕੀ ਵਾਸੀ ਇਰਾਮ ਨੂੰ ਕਸਬਾ ਜਮਾਲਪੁਰ, ਜ਼ਿਲਾ ਮੁੰਗੇਰ, ਬਿਹਾਰ (ਨੇੜ੍ਹੇ ਨੇਪਾਲ ਬਾਰਡਰ) ਤੋਂ ਐੱਸ.ਟੀ.ਐੱਫ. ਪੁਲਸ ਦੀ ਮੱਦਦ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ਵਿਚ ਭਾਰੀ ਗੜ੍ਹੇਮਾਰੀ, ਬਰਫ ਨਾਲ ਚਿੱਟੀਆਂ ਹੋਈਆਂ ਸੜਕਾਂ, ਤਸਵੀਰਾਂ ਦੇਖ ਉਡਣਗੇ ਹੋਸ਼
ਪੁਲਸ ਵਲੋਂ ਉਕਤ ਦੋਸ਼ੀਆਂ ਤੋਂ ਵਾਰਦਾਤ ਸਮੇਂ ਵਰਤੀ ਗਈ ਕੁਹਾੜੀ ਅਤੇ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਕਤਲ ਦੀ ਵਜ੍ਹਾ ਰੰਜਿਸ਼ ਇਹ ਹੈ ਕਿ ਮੁੱਖ ਦੋਸ਼ੀ ਵਿਜੈ ਕੁਮਾਰ ਤੇ ਇਸਦਾ ਪਰਿਵਾਰ ਪਿੰਡ ਭਗਵਾਨਪੁਰ ਥਾਣਾ ਗੰਗੋ, ਜ਼ਿਲਾ ਸਹਾਰਨਪੁਰ (ਯੂ.ਪੀ.) ਦੇ ਰਹਿਣ ਵਾਲੇ ਹਨ ਜੋ ਕਿ 35-40 ਸਾਲ ਤੋਂ ਪਿੰਡ ਖੋਖਰਾਂ ਵਿਖੇ ਪੰਚਾਇਤੀ ਸ਼ਾਮਲਾਟ ਜ਼ਮੀਨ ਵਿਚ 5 ਮਰਲੇ ਦੇ ਪਲਾਟ ਵਿਚ ਆਪਣਾ ਘਰ ਬਣਾ ਕੇ ਰਹਿ ਰਹੇ ਹਨ। ਮ੍ਰਿਤਕ ਪਰਮਿੰਦਰ ਤਿਵਾੜੀ ਜੋ ਕਿ ਪਿੰਡ ਦਾ ਮੋਹਤਬਰ ਵਿਅਕਤੀ ਹੋਣ ਕਾਰਨ ਇਨ੍ਹਾਂ ਨੂੰ ਪੰਚਾਇਤੀ ਜਗ੍ਹਾ ਖਾਲੀ ਕਰਨ ਲਈ ਕਹਿੰਦਾ ਸੀ। ਇਸੇ ਰੰਜਿਸ਼ ਕਾਰਨ ਵਿਜੈ ਕੁਮਾਰ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਆਪਣੇ ਸਾਥੀ ਲੱਕੀ ਸਮੇਤ ਪਰਮਿੰਦਰ ਤਿਵਾੜੀ ਨੂੰ ਹਾੜੀਆਂ ਅੱਡੇ ’ਤੇ ਬੈਠੇ ਉੱਪਰ ਕੁਹਾੜੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਦੋਸ਼ੀ ਫ਼ਰਾਰ ਹੋ ਕੇ ਬੱਸ ਰਾਹੀਂ ਦਿੱਲੀ ਅਤੇ ਦਿੱਲੀ ਤੋਂ ਟਰੇਨ ਰਾਹੀਂ ਕਸਬਾ ਜਮਾਲਪੁਰ, ਜ਼ਿਲਾ ਮੁੰਗੇਰ ਬਿਹਾਰ ਪੁੱਜੇ, ਜਿੱਥੋਂ ਪੁਲਸ ਨੇ ਇਨ੍ਹਾਂ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
