ਪੁਲਸ ਨੇ ਸੁਲਝਾਇਆ ਬਜ਼ੁਰਗ ਦੇ ਅੰਨ੍ਹੇ ਕਤਲ ਦਾ ਮਾਮਲਾ : ਚੋਰੀ ਦੀ ਨੀਅਤ ਨਾਲ ਕੀਤਾ ਸੀ ਕਤਲ
Tuesday, Mar 23, 2021 - 05:27 PM (IST)
ਮੋਗਾ (ਆਜ਼ਾਦ, ਵਿਪਨ) - ਮੋਗਾ ਪੁਲਸ ਨੇ ਇਕ ਬਜ਼ੁਰਗ ਦੇ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾਉਂਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੋਸ਼ੀ ਖ਼ਿਲਾਫ਼ ਕੇਸ ਦਰਜ ਕਰ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਹਰਮਨਬੀਰ ਸਿੰਘ ਗਿੱਲ ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਸ਼ੀ ਨੇ ਚਿੱਟਾ ਦੁਪੱਟਾ ਵਰਤ ਕੇ ਸੁਸ਼ੀਲ ਕੁਮਾਰੀ (75 ਸਾਲ) ਪੁੱਤਰੀ ਸਵ. ਬਚਨ ਰਾਮ ਦਾ ਗਲਾ ਘੁੱਟ ਕੇ ਕਤਲ ਕੀਤਾ ਸੀ। ਇਸ ਤੋਂ ਬਾਅਦ ਮ੍ਰਿਤਕ ਦੇ ਭਰਾ ਸ਼ੁਭਕਰਨ ਸਿੰਘ ਉਰਫ ਦੁੱਕੀ ਦੇ ਬਿਆਨਾਂ ’ਤੇ ਥਾਣਾ ਸਿਟੀ ਮੋਗਾ ਵਿਚ ਮਾਮਲਾ ਦਰਜ ਕਰ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ : ਵਿਦੇਸ਼ੋਂ ਆਏ ਵਿਅਕਤੀ ਨੇ ਸਾਬਕਾ ਫੌਜੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ (ਤਸਵੀਰਾਂ)
ਕੀ ਹੈ ਮਾਮਲਾ
ਐੱਸ. ਐੱਸ. ਪੀ. ਨੇ ਦੱਸਿਆ ਕਿ ਕੇਸ ਦੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਇਹ ਕਤਲ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਕੁਲਵੰਤ ਸਿੰਘ ਦੁਆਰਾ ਕੀਤਾ ਗਿਆ ਸੀ, ਜੋ ਪੇਸ਼ੇ ਤੋਂ ਪੇਂਟਰ ਹੈ। ਉਹ ਵੀ ਉਸੇ ਗਲੀ ਵਿਚ ਰਹਿੰਦਾ ਹੈ, ਜਿਸ ਵਿਚ ਮ੍ਰਿਤਕਾ ਰਹਿੰਦੀ ਸੀ। ਉਸ ਦੇ ਨਾਲ ਉਸ ਦੇ 2 ਅਣਵਿਆਹੇ ਭਰਾ ਵੀ ਰਹਿੰਦੇ ਸਨ। ਪੁੱਛ-ਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਹੈ ਕਿ ਉਸ ਨੇ ਚੋਰੀ ਦੀ ਨੀਅਤ ਨਾਲ 16 ਮਾਰਚ 2021 ਨੂੰ ਜ਼ੀਰਾ ਰੋਡ ਮੋਗਾ ਦੇ ਨਿਊ ਸੋਢੀ ਨਗਰ ਵਿਖੇ ਸੁਸ਼ੀਲ ਕੁਮਾਰੀ (75 ਸਾਲ) ਪੁੱਤਰੀ ਸਵ. ਬਚਨ ਰਾਮ ਦਾ ਕਤਲ ਕੀਤਾ ਸੀ, ਕਿਉਂਕਿ ਉਹ ਜਾਣਦਾ ਸੀ ਕਿ ਸੁਸ਼ੀਲ ਕੁਮਾਰੀ ਆਪਣੇ ਘਰ ਇਕੱਲੀ ਸੀ ਕਿਉਂਕਿ ਉਸ ਦੇ 2 ਭਰਾ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਹੋਏ ਸਨ। ਉਹ ਇਹ ਵੀ ਜਾਣਦਾ ਸੀ ਕਿ ਸੁਸ਼ੀਲ ਕੁਮਾਰੀ ਰਿਟਾਇਰਡ ਨਰਸ ਸੀ। ਉਸ ਦੇ ਘਰ ਕਾਫੀ ਪੈਸਾ ਹੁੰਦਾ ਸੀ ਕਿਉਂਕਿ ਉਹ ਸਮੇਂ-ਸਮੇਂ ਉੱਤੇ ਪੈਸੇ ਉਧਾਰ ਲੈਂਦਾ ਰਹਿੰਦਾ ਸੀ, ਇਸ ਲਈ ਉਹ 15 ਮਾਰਚ 2021 ਨੂੰ ਸਵੇਰੇ ਤਕਰੀਬਨ 5 ਵਜੇ ਉਸ ਦੇ ਘਰ ਦੀ ਘਰ ਦੀ ਕੰਧ ਤੋੜ ਕੇ ਉਸਦੇ ਘਰ ਵਿਚ ਦਾਖਲ ਹੋਇਆ ਅਤੇ ਫਿਰ ਇਕ ਬਾਥਰੂਮ ਵਿਚ ਲੁਕ ਗਿਆ।
ਪੜ੍ਹੋ ਇਹ ਵੀ ਖ਼ਬਰ - ਫਰੀਦਕੋਟ: ਪੁਰਾਣੀ ਰੰਜਿਸ਼ ਕਾਰਨ 3 ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਾਤਲਾਨਾ ਹਮਲਾ (ਤਸਵੀਰਾਂ)
ਕਤਲ ਤੋਂ ਬਾਅਦ ਚੋਰੀ ਕਰਨ ਦੀ ਬਣਾਈ ਯੋਜਨਾ
ਉਸ ਨੇ ਸੁਸ਼ੀਲ ਕੁਮਾਰੀ ਦੇ ਘਰੋਂ ਨਿਕਲ ਜਾਣ ’ਤੇ ਪੈਸੇ ਚੋਰੀ ਕਰਨ ਦੀ ਯੋਜਨਾ ਬਣਾਈ, ਪਰ ਉਸਨੇ ਉਸ ਨੂੰ ਵੇਖ ਲਿਆ ਅਤੇ ਇਸ ਤੋਂ ਬਾਅਦ ਜਦੋਂ ਉਸਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਸ ਦਾ ਦੁਪੱਟੇ ਨਾਲ ਗਲਾ ਘੁੱਟ ਦਿੱਤਾ ਅਤੇ ਬਾਅਦ ਵਿਚ ਉਸਦਾ ਮੋਬਾਈਲ ਫੋਨ ਅਤੇ 500 ਦੇ ਕਰੀਬ ਰੁਪਏ ਚੋਰੀ ਕਰ ਕੇ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਮੁਲਜ਼ਮ ਨੇ ਇਹ ਵੀ ਖੁਲਾਸਾ ਕੀਤਾ ਕਿ ਉਸਨੇ ਰਾਤ ਨੂੰ ਦੁਬਾਰਾ ਵਾਪਸ ਆਉਣ ਦੀ ਯੋਜਨਾ ਬਣਾਈ ਸੀ ਤਾਂ ਜੋ ਉਹ ਮ੍ਰਿਤਕ ਦੇ ਘਰ ਤੋਂ ਸਾਰੀਆਂ ਕੀਮਤੀ ਚੀਜ਼ਾਂ ਲੈ ਜਾਏ ਕਿਉਂਕਿ ਉਸਨੂੰ ਪਤਾ ਸੀ ਕਿ ਕੋਈ ਵੀ ਉਸਦੇ ਘਰ ਨਹੀਂ ਆਉਂਦਾ ਅਤੇ ਉਸਦੇ ਭਰਾ ਵੀ ਚਲੇ ਗਏ ਹਨ।
ਪੜ੍ਹੋ ਇਹ ਵੀ ਖ਼ਬਰ - ਰੋਜ਼ੀ ਰੋਟੀ ਲਈ ਜਰਮਨ ਗਏ ਖੰਨਾ ਦੇ ਨੌਜਵਾਨ ਦੀ ਝਾੜੀਆਂ ’ਚੋਂ ਮਿਲੀ ਲਾਸ਼, ਪਰਿਵਾਰ ਨੇ ਜਤਾਇਆ ਕਤਲ ਦਾ ਸ਼ੱਕ
ਮ੍ਰਿਤਕ ਦੀ ਵੀਡੀਓ ਬਣਾ ਪ੍ਰੇਮਿਕਾ ’ਤੇ ਪਾਇਆ ਦਬਾਅ
ਹੋਰ ਜਾਂਚ ਪੜਤਾਲ ਕਰਦਿਆਂ ਇਹ ਵੀ ਪਾਇਆ ਗਿਆ ਕਿ ਦੋਸ਼ੀ ਨੇ ਆਪਣੀ ਪ੍ਰੇਮਿਕਾ ਨੂੰ ਦਿਖਾਉਣ ਲਈ ਉਸਦੀ ਹੱਤਿਆ ਕਰਨ ਤੋਂ ਬਾਅਦ ਮ੍ਰਿਤਕ ਦੀ ਵੀਡੀਓ ਵੀ ਬਣਾਈ ਤਾਂ ਜੋ ਉਹ ਉਸ ਨਾਲ ਰਹਿਣ ਲਈ ਦਬਾਅ ਪਾ ਸਕੇ ਅਤੇ ਉਕਤ ਵੀਡੀਓ ਉਸਦੇ ਮੋਬਾਈਲ ਫੋਨ ਤੋਂ ਬਰਾਮਦ ਕੀਤੀ ਗਈ ਹੈ। ਚੋਰੀ ਕੀਤੇ ਮੋਬਾਈਲ ਫੋਨ ਅਤੇ ਪੈਸੇ ਵੀ ਬਰਾਮਦ ਹੋਏ ਹਨ। ਮਾਮਲੇ ਦੀ ਅਗਲੇਰੀ ਜਾਂਚ ਚੱਲ ਰਹੀ ਹੈ।
ਪੜ੍ਹੋ ਇਹ ਵੀ ਖਬਰ - ਯੂਨਾਈਟਡ ਸਿੱਖ ਮਿਸ਼ਨ ਕੈਲੀਫੋਰਨੀਆ 8 ਕਰੋੜ ਦੀ ਲਾਗਤ ਨਾਲ ਸ੍ਰੀ ਦਰਬਾਰ ਸਾਹਿਬ ’ਚ ਲਗਵਾਏਗਾ ਸੋਲਰ ਸਿਸਟਮ