ਸੜਕ ਹਾਦਸੇ ''ਚ ਸਕੂਟਰੀ ਸਵਾਰ ਔਰਤ ਦੀ ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਮੌਤ

Saturday, Oct 03, 2026 - 07:18 PM (IST)

ਸੜਕ ਹਾਦਸੇ ''ਚ ਸਕੂਟਰੀ ਸਵਾਰ ਔਰਤ ਦੀ ਟਰੈਕਟਰ-ਟਰਾਲੀ ਹੇਠ ਆਉਣ ਕਾਰਨ ਮੌਤ

ਸੁਲਤਾਨਪੁਰ ਲੋਧੀ (ਧੰਜੂ)- ਗੋਇੰਦਵਾਲ ਤੋਂ ਤਲਵੰਡੀ ਚੌਧਰੀਆਂ ਸੜਕ ਹਾਦਸੇ ਦੌਰਾਨ ਪਿੰਡ ਮੰਗੂਪੁਰ ਨੇੜੇ ਇਕ ਔਰਤ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਤਲਵੰਡੀ ਚੌਧਰੀਆਂ ਦੇ ਏ. ਐੱਸ. ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਹਰਜਿੰਦਰ ਕੌਰ (35) ਪਤਨੀ ਗੁਰਮੇਲ ਸਿੰਘ ਵਾਸੀ ਤਲਵੰਡੀ ਚੌਧਰੀਆਂ ਮੁੰਡੀ ਮੌੜ ਵਾਲੇ ਪਾਸਿਓਂ ਆਪਣੀ ਸਕੂਟੀ ਨੰਬਰ ਪੀ. ਬੀ. 41 ਈ 2619 ਤੇ ਆ ਰਹੀ ਸੀ। ਜਦੋਂ ਮੰਗੂਪੁਰ ਬੱਸ ਅੱਡਾ ਲੰਘੀ ਤਾਂ ਅਚਾਨਕ ਸਕੂਟਰੀ ਤੋਂ ਡਿੱਗ ਪਈ ਅਤੇ ਪਿਛੋਂ ਆ ਰਿਹਾ ਟਰੈਕਟਰ-ਟਰਾਲੀ ਜੋ ਪਰਾਲੀ ਦੀਆਂ ਗੱਠਾਂ ਨਾਲ ਪੂਰੀ ਤਰ੍ਹਾਂ ਲੱਧੀ ਹੋਈ ਸੀ, ਹਰਜਿੰਦਰ ਕੌਰ ਦੇ ਉੱਪਰੋਂ ਲੰਘ ਗਈ। ਜਿਸ ਕਾਰਨ ਹਰਜਿੰਦਰ ਕੌਰ ਦੀ ਮੌਕੇ ‘ਤੇ ਮੌਤ ਹੋ ਗਈ।

ਇਹ ਵੀ ਪੜ੍ਹੋ: 29 ਨਵੰਬਰ ਤੱਕ ਲੱਗੀਆਂ ਵੱਡੀਆਂ ਪਾਬੰਦੀਆਂ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਨੇ ਹੁਕਮ ਕੀਤੇ ਜਾਰੀ
ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਏ. ਐੱਸ. ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਹਰਜਿੰਦਰ ਕੌਰ ਦੇ ਵਾਰਸਾਂ ਨੂੰ ਇਤਲਾਹ ਕਰ ਦਿੱਤੀ ਗਈ ਹੈ। ਹਰਜਿੰਦਰ ਕੌਰ ਦੀ ਲਾਸ਼ 108 ਐਂਬੂਲੈਂਸ ਦੀ ਮੱਦਦ ਨਾਲ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਪਹੁੰਚ ਦੀ ਕਰ ਦਿੱਤੀ ਗਈ ਹੈ। ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਦੇ ਸਪੁਰਦ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਪਰਿਵਾਰ ਦੇ ਬਿਆਨਾਂ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: LPU ਮਾਮਲੇ 'ਚ ਇੰਫਲੂਐਂਸਰ ਜੇਮਸ ਦਹੀਆ ਦੀ ਵੀਡੀਓ ਆਈ ਸਾਹਮਣੇ! ਖੋਲ੍ਹੇ ਕਈ ਰਾਜ਼

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News