ਉਧਾਰ ਦਿੱਤੇ ਪੈਸੇ ਮੰਗਣ ’ਤੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ, ਗ੍ਰਿਫ਼ਤਾਰ

02/01/2021 1:14:38 AM

ਅੰਮ੍ਰਿਤਸਰ,(ਅਰੁਣ)- ਉਧਾਰ ਦਿੱਤੇ ਪੈਸੇ ਵਾਪਸ ਮੰਗਣ ’ਤੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ ਕਰ ਕੇ ਟੋਟੇ ਕੀਤੀ ਲਾਸ਼ ਗੰਦੇ ਨਾਲੇ ’ਚ ਸੁੱਟਣ ਵਾਲੇ ਕਾਤਲ ਨੂੰ ਥਾਣਾ ਕੰਬੋਅ ਦੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ।
ਥਾਣਾ ਕੰਬੋਅ ਮੁਖੀ ਇੰਸ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਜੱਬੋਵਾਲ ਵਾਸੀ ਜਗੀਰ ਸਿੰਘ (64) ਰੇਲਵੇ ਵਰਕਸ਼ਾਪ ਤੋਂ ਰਿਟਾਇਰਡ ਹੋਇਆ ਸੀ ਅਤੇ ਵਿਆਜ਼ੀ ਰਕਮ ਦੇਣ ਦਾ ਕੰਮ ਕਰਦਾ ਸੀ। ਜਗੀਰ ਸਿੰਘ ਨੇ ਪਿੰਡ ਮਾਹਲ ਵਾਸੀ ਸੁਖਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਨੂੰ ਵੀ 20 ਹਜ਼ਾਰ ਰੁਪਏ ਉਧਾਰ ਦਿੱਤੇ ਸਨ। 21 ਜਨਵਰੀ ਨੂੰ ਸੁਖਵਿੰਦਰ ਸਿੰਘ ਕੋਲੋਂ ਜਗੀਰ ਸਿੰਘ ਆਪਣੀ ਰਕਮ ਵਾਪਸ ਲੈਣ ਲਈ ਆਇਆ ਸੀ ਪਰ ਵਾਪਸ ਘਰ ਨਹੀਂ ਪੁੱਜਿਆ। ਜਗੀਰ ਸਿੰਘ ਦੇ ਲੜਕੇ ਕੁਲਵਿੰਦਰ ਸਿੰਘ ਨੇ ਥਾਣਾ ਕੰਬੋਅ ਦੀ ਪੁਲਸ ਨੂੰ ਇਸ ਸਬੰਧੀ ਗੁੰਮਸ਼ੁਦਗੀ ਰਿਪੋਰਟ ਲਿਖਵਾਈ ਸੀ।
ਰਕਮ ਨਾ ਦੇ ਕੇ ਕੀਤਾ ਬੇਰਹਿਮੀ ਨਾਲ ਕਤਲ
ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਸੁਖਵਿੰਦਰ ਸਿੰਘ ਦੇ ਮਨ ’ਚ ਖੋਟ ਸੀ ਅਤੇ ਉਸ ਨੇ ਪੈਸੇ ਵਾਪਸ ਕਰਨ ਦੀ ਥਾਂ ਜਗੀਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਲਾਸ਼ ਟੋਟੇ ਕਰ ਕੇ ਪਿੰਡ ਮਾਹਲ ਨੇੜੇ ਪੈਂਦੇ ਗੰਦੇ ਨਾਲੇ ’ਚ 21 ਜਨਵਰੀ ਨੂੰ ਸੁੱਟ ਦਿੱਤੀ। ਸ਼ੱਕ ਦੀ ਸੂਈ ਬਾਰ-ਬਾਰ ਮੁਲਜ਼ਮ ਸੁਖਵਿੰਦਰ ਸਿੰਘ ’ਤੇ ਜਾਣ ਕਾਰਣ ਪੁਲਸ ਨੇ ਹਿਰਾਸਤ ’ਚ ਲੈ ਕੇ ਉਸ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜ਼ੁਰਮ ਕਬੂਲ ਲਿਆ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਪੁਲਸ ਪਾਰਟੀ ਵੱਲੋਂ ਤਹਿਸੀਲਦਾਰ ਦੀ ਮੌਜ਼ੂਦਗੀ ’ਚ ਲਾਸ਼ ਬਰਾਮਦ ਕੀਤੀ ਗਈ।


Bharat Thapa

Content Editor

Related News