ਬਜ਼ੁਰਗ ਅੌਰਤ ਦੇ ਕੰਨਾਂ ’ਚੋਂ ਝਪਟੀਆਂ ਵਾਲੀਅਾਂ
Monday, Aug 13, 2018 - 02:11 AM (IST)

ਬੁਢਲਾਡਾ, (ਮਨਚੰਦਾ)- ਸਥਾਨਕ ਸ਼ਹਿਰ ਦੀ ਸੰਘਣੀ ਅਾਬਾਦੀ ’ਚ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਰਸਤੇ ’ਚ ਜਾਂਦੀ ਬਜ਼ੁਰਗ ਅੌਰਤ ਦੀਆਂ ਕੰਨਾਂ ਦੀਆਂ ਵਾਲੀਆਂ ਝਪਟਣ ਦਾ ਸਮਾਚਾਰ ਮਿਲਿਆ ਹੈ। ®ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰ. 18 ’ਚ ਸ਼ਸ਼ੀ ਬਾਲਾ (65) ਪਤਨੀ ਪਿਆਰਾ ਲਾਲ ਸਵੇਰ ਸਮੇਂ ਨਿਰੰਕਾਰੀ ਭਵਨ ਵੱਲ ਜਾ ਰਹੀ ਸੀ ਕਿ ਦੋ ਮੋਟਰ ਸਾਈਕਲ ਸਵਾਰਾਂ ਨੇ ਉਸ ਕੋਲ ਮੋਟਰਸਾਈਕਲ ਰੋਕਿਆ ਤਾਂ ਪਿੱਛੇ ਬੈਠੇ ਲਾਲ ਰੰਗ ਦੀ ਸ਼ਰਟ ਪਹਿਨੇ ਨੌਜਵਾਨ ਨੇ ਉਸ ਦੇ ਕੰਨਾਂ ’ਚ ਪਾਈਅਾਂ ਸੋਨੇ ਦੀਅਾਂ ਵਾਲੀਆਂ ਝਪਟ ਮਾਰ ਕੇ ਫਰਾਰ ਹੋ ਗਏ। ਪੁਲਸ ਮੁੱਹਲੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ।