ਮਾਨਸਿਕ ਪਰੇਸ਼ਾਨੀ ਦੇ ਚਲਦੇ ਬਜ਼ੁਰਗ ਔਰਤ ਨੇ ਲਿਆ ਫਾਹਾ
Monday, Apr 08, 2019 - 04:51 PM (IST)
ਅਬੋਹਰ (ਰਹੇਜਾ) : ਉਪਮੰਡਲ ਦੇ ਪਿੰਡ ਪੰਜਕੋਸੀ ਵਾਸੀ ਇਕ ਬਜ਼ੁਰਗ ਔਰਤ ਨੇ ਬੀਤੀ ਦੇਰ ਰਾਤ ਘਰ ਵਿਚ ਹੀ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਪੁਲਸ ਨੇ ਮ੍ਰਿਤਕਾ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਉਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕਰੀਬ 90 ਸਾਲਾ ਲਿਛਮਾ ਦੇਵੀ ਪਤਨੀ ਕੋਟੂਰਾਮ ਦੇ ਪੁੱਤ ਕ੍ਰਿਸ਼ਣ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਿਕ ਰੂਪ ਤੋਂ ਪਰੇਸ਼ਾਨ ਸੀ।
ਬੀਤੀ ਰਾਤ ਜਦੋਂ ਉਹ ਆਪਣੀ ਪਤਨੀ ਅਤੇ ਬੱਚਿਆਂ ਸਣੇ ਪਿੰਡ ਵਿਚ ਹੀ ਇਕ ਜਗਰਾਤੇ ਵਿਚ ਗਏ ਹੋਏ ਸਨ ਤਾਂ ਪਿੱਛੋਂ ਉਸਦੀ ਮਾਂ ਲਿਛਮਾ ਦੇਵੀ ਨੇ ਰਸੋਈ ਵਿਚ ਲੱਗੀ ਇਕ ਕੁੰਡੀ 'ਤੇ ਰੱਸੀ ਬੰਨ ਕੇ ਫਾਹਾ ਲੈ ਲਿਆ। ਅੱਜ ਤੜਕੇ ਜਦ ਉਹ ਘਰ ਪਰਤੇ ਤਾਂ ਉਨ੍ਹਾਂ ਨੂੰ ਘਟਨਾ ਦਾ ਪਤਾ ਲੱਗਿਆ। ਉਨ੍ਹਾਂ ਇਸ ਗੱਲ ਦੀ ਸੂਚਨਾ ਪੁਲਸ ਨੂੰ ਦਿੱਤੀ। ਜਿਸ 'ਤੇ ਥਾਣਾ ਖੁਈਆਂ ਸਰਵਰ ਮੁੱਖੀ ਸੁਨੀਲ ਕੁਮਾਰ ਨੇ ਪੁਲਸ ਟੀਮ ਸਣੇ ਮੌਕੇ 'ਤੇ ਪੁੱਜੇ ਕੇ ਲਾਸ਼ ਨੂੰ ਹੇਠਾਂ ਲਾਹ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ। ਪੁਲਸ ਮ੍ਰਿਤਕਾ ਦੇ ਪੁੱਤਰ ਦੇ ਬਿਆਨਾ 'ਤੇ ਕਾਰਵਾਈ ਕਰ ਰਹੀ ਹੈ।