ਟਰੇਨ ਦੀ ਲਪੇਟ ''ਚ ਆਉਣ ਨਾਲ ਬਜ਼ੁਰਗ ਦੀ ਮੌਤ

07/03/2017 7:49:39 AM

ਕਪੂਰਥਲਾ, (ਮਲਹੋਤਰਾ)- ਕਪੂਰਥਲਾ-ਜਲੰਧਰ ਮਾਰਗ 'ਤੇ ਵਡਾਲਾ ਫਾਟਕ ਦੇ ਨਜ਼ਦੀਕ ਤੜਾਗੀਆਂ ਵਾਲੇ ਦੇ ਮੇਲੇ ਲਈ ਆਰਜ਼ੀ ਦੁਕਾਨ ਲਗਾਉਣ ਆਏ ਇਕ ਬਜ਼ੁਰਗ ਵਿਅਕਤੀ ਦੇ ਰੇਲ ਲਾਈਨ ਪਾਰ ਕਰਨ ਸਮੇਂ ਟਰੇਨ ਦੀ ਲਪੇਟ 'ਚ ਆਉਣ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਰੇਲਵੇ ਪੁਲਸ ਵਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਕੇ ਪੁਲਸ ਕਾਰਵਾਈ ਕਰ ਦਿੱਤੀ ਹੈ। ਕੁਲਵਿੰਦਰ ਸਿੰਘ ਪੁੱਤਰ ਖੁਸ਼ਹਾਲ ਸਿੰਘ ਨਿਵਾਸੀ ਪਿੰਡ ਭਵਾਨੀਪੁਰ ਕਪੂਰਥਲਾ, ਜੋ ਹਰ ਸਾਲ ਦੀ ਤਰ੍ਹਾਂ ਵਡਾਲਾ ਫਾਟਕ 'ਤੇ ਲੱਗਣ ਵਾਲੇ ਤੜਾਗੀਆਂ ਦੇ ਮੇਲੇ ਦੇ ਲਈ ਮੁਨਿਆਰੀ ਦੀ ਆਰਜ਼ੀ ਦੁਕਾਨ ਲਗਾ ਰਿਹਾ ਸੀ, ਜਿਸ ਦੌਰਾਨ ਉਹ ਰੇਲ ਲਾਈਨਾਂ ਦੇ ਦੂਸਰੇ ਪਾਸੇ ਪਾਣੀ ਲੈਣ ਜਾ ਰਿਹਾ ਸੀ ਕਿ ਅਚਾਨਕ ਰੇਲ ਗੱਡੀ ਆਉਣ ਨਾਲ ਉਹ ਲਪੇਟ 'ਚ ਆ ਗਿਆ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।


Related News