ਈਦ-ਉਲ-ਫਿਤਰ ਦਾ ਤਿਉਹਾਰ ਆਪਸੀ ਭਾਈਚਾਰੇ ਤੇ ਪਿਆਰ ਦਾ ਪ੍ਰਤੀਕ : ਸੋਨੀ
Sunday, Jun 17, 2018 - 07:11 AM (IST)
ਅੰਮ੍ਰਿਤਸਰ (ਕਮਲ/ਵਾਲੀਆ) - ਅੱਜ ਹਾਲ ਬਾਜ਼ਾਰ ਸਥਿਤ ਜਾਮਾ ਮਸਜਿਦ 'ਚ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿਚ ਹਜ਼ਾਰਾਂ ਮੁਸਲਮਾਨਾਂ ਨੇ ਨਮਾਜ਼ ਅਦਾ ਕਰ ਕੇ ਖੁਸ਼ੀ ਮਨਾਈ । ਸਮਾਰੋਹ ਦੀ ਪ੍ਰਧਾਨਗੀ ਮੌਲਾਨਾ ਹਾਮਿਦ ਹਸਨ ਕਾਸਮੀ ਨੇ ਕੀਤੀ । ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਨਿੱਘਾ ਸਵਾਗਤ ਕੀਤਾ ਗਿਆ। ਸਿੱਖਿਆ ਮੰਤਰੀ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਗਲੇ ਮਿਲ ਕੇ ਈਦ ਦੀ ਵਧਾਈ ਦਿੱਤੀ। ਇਸ ਮੌਕੇ ਸੋਨੀ ਨੇ ਕਿਹਾ ਕਿ ਈਦ-ਉਲ-ਫਿਤਰ ਦਾ ਤਿਉਹਾਰ ਆਪਸੀ ਭਾਈਚਾਰੇ ਤੇ ਪਿਆਰ ਦਾ ਪ੍ਰਤੀਕ ਹੈ। ਈਦ ਦਾ ਮਤਲਬ ਹੀ ਖੁਸ਼ੀ ਹੈ । ਇਸ ਦਿਨ ਰਮਜ਼ਾਨ ਦੇ ਰੋਜ਼ੇ ਖਤਮ ਹੁੰਦੇ ਹਨ । ਉਨ੍ਹਾਂ ਕਿਹਾ ਕਿ ਸਾਨੂੰ ਸਾਰੇ ਤਿਉਹਾਰ ਮਿਲ-ਜੁਲ ਕੇ ਮਨਾਉਣੇ ਚਾਹੀਦੇ ਹਨ। ਇਸ ਦੌਰਾਨ ਮੌਲਾਨਾ ਹਾਮਿਦ ਹਸਨ ਕਾਸਮੀ ਨੇ ਮੰਤਰੀ ਸੋਨੀ ਨੂੰ ਧਾਰਮਿਕ ਰੁਮਾਲ ਦੇ ਕੇ ਸਨਮਾਨਿਤ ਵੀ ਕੀਤਾ।ਇਸ ਮੌਕੇ ਅਬਦੁਲ ਨੂਰ, ਏ. ਸੀ. ਪੀ. ਨਰਿੰਦਰ ਸਿੰਘ, ਸੁਨੀਲ ਕੁਮਾਰ ਕਾਉਂਟੀ, ਪਰਮਜੀਤ ਸਿੰਘ ਚੋਪੜਾ, ਮੁਹੰਮਦ ਦਾਨਿਸ਼, ਹਾਫਿਜ਼ ਰਈਸ ਅਹਿਮਦ, ਮੁਹੰਮਦ ਅਜ਼ਮਲ, ਅਬਦੁਲ ਰਹਿਮਾਨ, ਖੁਰਸ਼ੀਦ ਹੇਮਦ, ਹਯਾਤ ਅਲੀ ਆਦਿ ਹਾਜ਼ਰ ਸਨ।
