ਆਂਡੇ ਖਾਣ ਦੇ ਸ਼ੌਕੀਨ ਹੋ ਜਾਣ ਸਾਵਧਾਨ, ਸਾਹਮਣੇ ਆਏ ਇਸ ਸੱਚ ਨੂੰ ਜਾਣ ਉੱਡਣਗੇ ਹੋਸ਼, ਜ਼ਰੂਰ ਪੜ੍ਹੋ ਇਹ ਖਬਰ (ਵੀਡੀਓ)

05/29/2017 7:33:48 PM

ਬਠਿੰਡਾ :  ਜੇਕਰ ਤੁਹਾਡੇ ਬੱਚੇ ਅਤੇ ਤੁਸੀਂ ਆਂਡੇ ਖਾਣ ਦੇ ਸ਼ੌਕੀਨ ਹੋ ਤਾਂ ਸਾਵਧਾਨ ਹੋ ਜਾਓ। ਇਹ ਖਬਰ ਤੁਹਾਡੇ ਲਈ ਹੀ ਹੈ। ਸਿਹਤ ਬਣਾਉਣ ਲਈ ਖਾਧੇ ਜਾਂਦੇ ਇਹ ਆਂਡੇ ਤੁਹਾਡੀ ਸਿਹਤ ਨੂੰ ਵਿਗਾੜ ਸਕਦੇ ਹਨ। ਜੀ ਹਾਂ, ਬਾਜ਼ਾਰ ਵਿਚ ਧੜੱਲੇ ਨਾਲ ਚਾਈਨੀਜ਼ ਆਂਡੇ ਵਿੱਕ ਰਹੇ ਹਨ, ਜੋ ਸਿਹਤ ਲਈ ਬੇਹੱਦ ਨੁਕਸਾਨਦੇਹ ਹਨ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਬਠਿੰਡਾ ''ਚ ਇਕ ਵਿਅਕਤੀ ਵਲੋਂ ਉਬਾਲ ਕੇ ਰੱਖੇ ਗਏ ਆਂਡੇ ਕੁਝ ਸਮੇਂ ਬਾਅਦ ਹੀ ਸੁੰਗੜ ਗਏ। ਖਰੀਦਦਾਰ ਗੁਰਸੇਵਕ ਦੇ ਮੂੰਹੋਂ ਸੁਣੋ ਕੀ ਹੈ ਪੂਰਾ ਮਾਮਲਾ।
ਉਧਰ ਸ਼ਿਕਾਇਤ ਮਿਲਣ ''ਤੇ ਦੁਕਾਨਦਾਰ ਨੇ ਬਾਕੀ ਆਂਡੇ ਨਾ ਵੇਚਦੇ ਹੋਏ ਸਪਲਾਇਰ ਨੂੰ ਵਾਪਸ ਕਰ ਦਿੱਤੇ। ਅਕਸਰ ਚੀਨ ਤੋਂ ਸਪਲਾਈ ਹੁੰਦੀਆਂ ਚੀਜ਼ਾਂ ਵਿਵਾਦ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। ਫਿਰ ਉਹ ਭਾਵੇਂ ਚਾਈਨੀਜ਼ ਡੋਰ ਹੋਵੇ ਜਾਂ ਆਂਡੇ। ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰ ਕਿਉਂ ਪ੍ਰਸ਼ਾਸਨ ਇਨ੍ਹਾਂ ਵੱਲ ਗੌਰ ਨਹੀਂ ਕੀਤਾ ਜਾਂਦਾ ਅਤੇ ਸ਼ਰੇਆਮ ਇਸ ਤਰ੍ਹਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋਣ ਦਿੱਤਾ ਜਾਂਦਾ ਹੈ। ਲੋੜ ਹੈ ਸਿਹਤ ਵਿਭਾਗ ਵਲੋਂ ਅਜਿਹੇ ਮਾਮਲਿਆਂ ''ਤੇ ਸਖਤੀ ਅਤੇ ਗੰਭੀਰਤਾ ਵਰਤਣ ਦੀ।


Gurminder Singh

Content Editor

Related News