ਵਿਭਾਗੀ ਪੱਤਰਾਂ ’ਤੇ ਸਕੂਲ ਪ੍ਰਮੁੱਖਾਂ ਵੱਲੋਂ ਕਰਵਾਈ ਨਾ ਕਰਨ ’ਤੇ ਸਿੱਖਿਆ ਸਕੱਤਰ ਨੇ ਲਿਆ ਨੋਟਿਸ

Saturday, Jan 16, 2021 - 08:25 PM (IST)

ਵਿਭਾਗੀ ਪੱਤਰਾਂ ’ਤੇ ਸਕੂਲ ਪ੍ਰਮੁੱਖਾਂ ਵੱਲੋਂ ਕਰਵਾਈ ਨਾ ਕਰਨ ’ਤੇ ਸਿੱਖਿਆ ਸਕੱਤਰ ਨੇ ਲਿਆ ਨੋਟਿਸ

ਲੁਧਿਆਣਾ, (ਵਿੱਕੀ)- ਸਿੱਖਿਆ ਵਿਭਾਗ ਵੱਲੋਂ ਵੱਖ-ਵੱਖ ਦਿਸ਼ਾ-ਨਿਰਦੇਸ਼ਾਂ ਦੇ ਸਬੰਧ ਵਿਚ ਜਾਰੀ ਪੱਤਰਾਂ ’ਤੇ ਸਕੂਲ ਪ੍ਰਮੁੱਖਾਂ ਵੱਲੋਂ ਕਾਰਵਾਈ ਨਾ ਕੀਤੇ ਜਾਣ ’ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਨੋਟਿਸ ਲਿਆ ਹੈ।
ਇਸ ਸਬੰਧ ਵਿਚ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਇਹ ਗੱਲ ਨੋਟਿਸ ਵਿਚ ਆਈ ਹੈ ਕਿ ਕੁਝ ਪੱਤਰ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਪ੍ਰਮੁੱਖਾਂ ਨੂੰ ਸੰਬੋਧਨ ਕਰਦੇ ਹੋਏ ਜਾਰੀ ਕੀਤੇ ਜਾਂਦੇ ਹਨ ਪਰ ਸਕੂਲ ਪ੍ਰਮੁੱਖ ਨੂੰ ਕਈ ਵਾਰ ਇਸ ਗੱਲ ਦਾ ਸ਼ੱਕ ਰਹਿੰਦਾ ਹੈ ਕਿ ਇਨ੍ਹਾਂ ਪੱਤਰਾਂ ’ਤੇ ਜਦ ਤੱਕ ਜ਼ਿਲ੍ਹਾ ਸਿੱਖਿਆ ਅਧਿਕਾਰੀ ਆਫਿਸ ਵੱਲੋਂ ਅੰਡੋਰਸਮੈਂਟ ਨਹੀਂ ਲਗਾਇਆ ਜਾਂਦਾ, ਤਦ ਤੱਕ ਸਕੂਲ ਪ੍ਰਮੁੱਖਾਂ ਵੱਲੋਂ ਇਨ੍ਹਾਂ ਪੱਤਰਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ।

ਇਸ ਸਬੰਧ ਵਿਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਹੈੱਡ ਆਫਿਸ ਵੱਲੋਂ ਜੋ ਪੱਤਰ ਸਿੱਧੇ ਤੌਰ ’ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਪ੍ਰਮੁੱਖਾਂ ਦੋਵਾਂ ਨੂੰ ਹੀ ਸੰਬੋਧਨ ਕਰਦੇ ਹੋਏ ਜਾਰੀ ਕੀਤੇ ਜਾਂਦੇ ਹਨ। ਉਨ੍ਹਾਂ ਪੱਤਰਾਂ ’ਤੇ ਕਾਰਵਾਈ ਕਰਨ ਲਈ ਜ਼ਿਲ੍ਹਾਂ ਸਿੱਖਿਆ ਅਧਿਕਾਰੀ ਵੱਲੋਂ ਅੰਡੋਰਸਮੈਂਟ ਲਗਾਉਣ ਦੇ ਸਬੰਧ ਵਿਚ ਉਡੀਕ ਕਰਨ ਦੀ ਲੋੜ ਨਹੀਂ ਹੈ। ਸਕੂਲ ਪ੍ਰਮੁੱਖ ਸਾਰੇ ਪੱਤਰਾਂ ’ਤੇ ਲਿਖੇ ਦਿਸ਼ਾ-ਨਿਰਦੇਸ਼ਾਂ ’ਤੇ ਆਪਣੀ ਸੂਝ-ਬੂਝ ਦੇ ਅਨੁਸਾਰ ਕਾਰਵਾਈ ਕਰਨਾ ਯਕੀਨੀ ਬਣਾਉਣਗੇ।
 


author

Bharat Thapa

Content Editor

Related News