ਅੱਜ ਫੇਸਬੁਕ ''ਤੇ ਲਾਈਵ ਹੋ ਕੇ ਸਿੱਖਿਆ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣਗੇ ਸਿੱਖਿਆ ਮੰਤਰੀ

05/20/2020 1:09:02 PM

ਲੁਧਿਆਣਾ (ਵਿੱਕੀ) : ਲਾਕਡਾਊਨ 'ਚ ਜਨਤਾ ਨਾਲ ਜੁੜੇ ਸਵਾਲਾਂ ਦੇ ਜਵਾਬ ਸੋਸ਼ਲ ਮੀਡੀਆ 'ਤੇ ਦੇਣ ਲਈ ਜਿੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰ ਸ਼ੁੱਕਰਵਾਰ ਦਾ ਦਿਨ ਨਿਰਧਾਰਤ ਕੀਤਾ ਹੈ, ਉਥੇ ਇਸ ਦੀ ਤਰਜ਼ 'ਤੇ ਹੁਣ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੀ ਫੇਸਬੁਕ 'ਤੇ ਲਾਈਵ ਹੋ ਕੇ ਮਾਪੇ, ਅਧਿਆਪਕ ਅਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਨਵੀਂ ਪਹਿਲਕਦਮੀ ਹੈ। ਇਸ ਲੜੀ ਅਧੀਨ ਬੁੱਧਵਾਰ ਨੂੰ ਸ਼ਾਮ 4 ਵਜੇ ਸਿੱਖਿਆ ਮੰਤਰੀ ਫੇਸਬੁਕ 'ਤੇ ਲਾਈਵ ਹੋ ਕੇ ਸਿੱਖਿਆ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣਗੇ। ਇਸ ਦੇ ਲਈ ਉਨ੍ਹਾਂ ਨੇ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਨੂੰ ਆਪਣੇ ਸਵਾਲ ਭੇਜਣ ਨੂੰ ਕਿਹਾ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ ਵਿਚ ਨਿੱਜੀ ਸਕੂਲਾਂ ਦੀਆਂ ਫੀਸਾਂ ਦਾ ਮਾਮਲਾ ਰਾਜ ਭਰ ਵਿਚ ਗਰਮ ਹੋ ਰਿਹਾ ਹੈ। ਇਸ ਦੌਰਾਨ ਸਿੱਖਿਆ ਮੰਤਰੀ ਦਾ ਫੇਸਬੁਕ 'ਤੇ ਲਾਈਵ ਹੋ ਕੇ ਉਪਰੋਕਤ ਸਾਰਿਆਂ ਦੇ ਸਵਾਲਾਂ ਦਾ ਜਵਾਬ ਦੇਣਾ ਕਿਤੇ ਨਾ ਕਿਤੇ ਇਸ ਮੁੱਦੇ ਨੂੰ ਵੀ ਠੰਡਾ ਕਰਨ ਦਾ ਯਤਨ ਕਰੇਗਾ ਕਿਉਂਕਿ ਲਗਭਗ 6 ਦਿਨ ਪਹਿਲਾਂ ਸਰਕਾਰ ਵੱਲੋਂ ਨਿੱਜੀ ਸਕੂਲਾਂ ਦੀਆਂ ਫੀਸਾਂ ਨੂੰ ਲੈ ਕੇ ਜਾਰੀ ਕੀਤੇ ਆਦੇਸ਼ਾਂ ਤੋਂ ਨਾ ਤਾਂ ਮਾਪੇ ਖੁਸ਼ ਹਨ ਅਤੇ ਨਾ ਹੀ ਸਕੂਲ ਸੰਚਾਲਕ।

PunjabKesari

ਫੀਸਾਂ ਨੂੰ ਲੈ ਕੇ ਪੈਦਾ ਹੋ ਰਹੀ ਪੇਚੀਦਾ ਸਥਿਤੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਆਸਾਨੀ ਨਾਲ ਲਾਇਆ ਜਾ ਸਕਦਾ ਹੈ ਕਿ ਜਿਉਂ ਹੀ ਸਿੰਗਲਾ ਨੇ ਫੇਸਬੁਕ 'ਤੇ ਬੁੱਧਵਾਰ ਨੂੰ ਲਾਈਵ ਹੋਣ ਦੀ ਪੋਸਟ ਅਪਲੋਡ ਕੀਤੀ ਤਾਂ ਮਾਤਰ 3 ਘੰਟਿਆਂ ਵਿਚ ਹੀ ਲਗਭਗ 500 ਤੋਂ ਜ਼ਿਆਦਾ ਲੋਕਾਂ ਨੇ ਆਪਣੇ ਸਵਾਲ ਕੁਮੈਂਟ ਬਾਕਸ ਵਿਚ ਪੁੱਛਣੇ ਸ਼ੁਰੂ ਕਰ ਦਿੱਤੇ। ਪੋਸਟ ਅਪਲੋਡ ਹੁੰਦੇ ਹੀ ਨਿੱਜੀ ਸਕੂਲਾਂ ਦੀਆਂ ਫੀਸਾਂ ਅਤੇ ਸੈਲਰੀ ਨਾਲ ਜੁੜੇ ਸਵਾਲਾਂ ਦੀ ਝੜੀ ਲੱਗ ਗਈ।

ਇਹ ਵੀ ਪੜ੍ਹੋ ► ਪੰਜਾਬ ਸਰਕਾਰ ਵੱਲੋਂ ਡਾਕਟਰੀ ਪੜ੍ਹਾਈ ਕਰਨ ਵਾਲਿਆਂ ਨੂੰ ਵੱਡੀ ਰਾਹਤ   

ਇਸ ਤਰ੍ਹਾਂ ਦੇ ਹਨ ਜ਼ਿਆਦਾਤਰ ਸਵਾਲ
ਸਿੱਖਿਆ ਮੰਤਰੀ ਤੋਂ ਪੁੱਛੇ ਗਏ ਜ਼ਿਆਦਾਤਰ ਸਵਾਲ ਫੀਸਾਂ ਅਤੇ ਅਧਿਆਪਕਾਂ ਦੀ ਸੈਲਰੀ ਨੂੰ ਲੈ ਕੇ ਹੀ ਸਨ। ਰਾਜ ਭਰ ਦੇ ਮਾਪੇ ਜਿੱਥੇ ਸਿੱਖਿਆ ਮੰਤਰੀ ਨੂੰ ਆਨਲਾਈਨ ਕਲਾਸਾਂ ਦੀਆਂ ਫੀਸਾਂ ਮੁਆਫ ਕਰਵਾਉਣ ਦੀ ਮੰਗ ਕਰ ਰਹੇ ਹਨ, ਉਥੇ ਸਕੂਲੀ ਅਧਿਆਪਕਾਂ ਦਾ ਤਰਕ ਹੈ ਕਿ ਜੇਕਰ ਬੱਚੇ ਫੀਸ ਹੀ ਨਹੀਂ ਦੇਣਗੇ ਤਾਂ ਅਧਿਆਪਕਾਂ ਨੂੰ ਸੈਲਰੀ ਨਹੀਂ ਮਿਲੇਗੀ। ਇਸ ਤੋਂ ਪਹਿਲਾਂ ਕਈ ਸਕੂਲ ਸੰਚਾਲਕਾਂ ਨੇ ਵੀ ਸਰਕਾਰ ਨੂੰ ਸੁਝਾਅ ਦਿੱਤਾ ਹੈ ਕਿ ਆਪਣੇ ਫੈਸਲੇ 'ਤੇ ਫਿਰ ਵਿਚਾਰ ਕਰਨ ਕਿਉਂਕਿ ਸਿਰਫ ਆਨਲਾਈਨ ਕਲਾਸਾਂ ਦੀ ਟਿਊਸ਼ਨ ਫੀਸ ਲੈ ਕੇ ਸਕੂਲ ਆਪਣੇ ਸਟਾਫ ਨੂੰ ਪੂਰੀ ਸੈਲਰੀ ਦੇਣ ਵਿਚ ਸਮਰੱਥ ਨਹੀਂ ਹੈ। ਇਸ ਤੋਂ ਇਲਾਵਾ ਕੁੱਝ ਵਿਦਿਆਰਥੀ ਅਤੇ ਸਕੂਲ ਸੰਚਾਲਕਾਂ ਨੇ ਪੀ. ਐੱਸ. ਈ. ਬੀ. 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਬਾਰੇ ਸਰਕਾਰ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਦੇ ਲਈ ਲਿਖਿਆ ਹੈ।

ਸਕੂਲ ਬੱਸ ਟਰਾਂਸਪੋਰਟਸ ਨੇ ਰੱਖੀ ਆਪਣੀ ਗੱਲ
ਇਸ ਤੋਂ ਇਲਾਵਾ ਨਿੱਜੀ ਸਕੂਲਾਂ ਲਈ ਟਰਾਂਸਪੋਰਟ ਚਲਾਉਣ ਵਾਲੇ ਟਰਾਂਸਪੋਰਟਰਾਂ ਨੇ ਵੀ ਸਿੱਖਿਆ ਮੰਤਰੀ ਨੂੰ ਲਿਖਿਆ ਹੈ ਕਿ ਸਰਕਾਰ ਉਨ੍ਹਾਂ ਬਾਰੇ ਕੋਈ ਸਹੀ ਫੈਸਲਾ ਲਵੇ ਕਿਉਂਕਿ ਜੇਕਰ ਟਰਾਂਸਪੋਰਟਰ ਚਾਰਜਿਜ਼ ਹੀ ਨਹੀਂ ਲੈਣਗੇ ਤਾਂ ਆਪਣੇ ਡਰਾਈਵਰਾਂ, ਕੰਡਕਟਰਾਂ ਨੂੰ ਤਨਖਾਹ ਦੇਣ ਸਮੇਤ ਬੱਸਾਂ ਜਾਂ ਵੈਨਾਂ 'ਤੇ ਬੈਂਕ ਤੋਂ ਲਏ ਲੋਨ ਦੀਆਂ ਕਿਸ਼ਤਾਂ ਕਿੱਥੋਂ ਦੇਣਗੇ। ਉਨ੍ਹਾਂ ਕਿਹਾ ਕਿ ਸਕੂਲੀ ਬੱਸਾਂ ਚਲਾਉਣ ਵਾਲੇ ਡਰਾਈਵਰ ਅਤੇ ਕੰਡਕਟਰਾਂ ਨੂੰ ਸੈਲਰੀ ਨਾ ਮਿਲਣ ਨਾਲ ਉਨ੍ਹਾਂ ਦੇ ਘਰਾਂ ਦੇ ਚੁੱਲ੍ਹੇ ਵੀ ਠੰਡੇ ਪਏ ਹਨ ਅਤੇ ਸਰਕਾਰ ਵੀ ਉਨ੍ਹਾਂ ਦਾ ਸਾਥ ਨਹੀਂ ਦੇ ਰਹੀ।

ਇਹ ਵੀ ਪੜ੍ਹੋ ► ਜਲੰਧਰ 'ਚ ਇਕ ਹੋਰ 'ਕੋਰੋਨਾ' ਦਾ ਪਾਜ਼ੇਟਿਵ ਕੇਸ ਮਿਲਿਆ, ਗਿਣਤੀ 216 ਤੱਕ ਪੁੱਜੀ 


Anuradha

Content Editor

Related News