ਹੋਲੇ ਮਹੱਲੇ ''ਤੇ ਛੋਟੀ ਭੈਣ ਤੋਂ ਕਰਵਾ ਰਿਹਾ ਸੀ ਇਹ ਕੰਮ, ਹਰਜੋਤ ਬੈਂਸ ਦੀ ਪਈ ਨਜ਼ਰ ਤਾਂ ਦੇਖੋ ਕੀ ਹੋਇਆ (ਵੀਡੀਓ)
Monday, Mar 25, 2024 - 03:32 PM (IST)
ਸ੍ਰੀ ਅੰਨਦਪੁਰ ਸਾਹਿਬ : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ 'ਚ ਚੱਲ ਰਹੇ ਹੋਲਾ ਮਹੱਲਾ 'ਚ ਰੱਸੀ 'ਤੇ ਚੱਲ ਰਹੀ ਕੁੜੀ ਦਾ ਕਰਤੱਬ ਬੰਦ ਕਰਵਾ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਬੱਚੀ ਦੇ ਵੱਡੇ ਭਰਾ ਨੂੰ ਪੈਸੇ ਕੇ ਆਪਣਾ ਕੰਮਕਾਰ ਕਰਨ ਲਈ ਕਿਹਾ। ਜਾਣਕਾਰੀ ਮੁਤਾਬਕ ਹਰਜੋਤ ਬੈਂਸ ਸ੍ਰੀ ਅਨੰਦਪੁਰ ਸਾਹਿਬ ਦੇ ਦੌਰੇ 'ਤੇ ਸਨ ਅਤੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਸਨ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਹੋਲੀ ਦੇ ਤਿਉਹਾਰ ਦੀ ਦਿੱਤੀ ਵਧਾਈ, ਕੀਤਾ ਟਵੀਟ
ਜਦੋਂ ਉਹ ਘੁੰਮ ਰਹੇ ਸਨ ਤਾਂ ਉਨ੍ਹਾਂ ਨੇ ਦੇਖਿਆ ਕਿ 10 ਸਾਲ ਤੋਂ ਘੱਟ ਉਮਰ ਦੀ ਬੱਚੀ ਰੱਸੀ 'ਤੇ ਚੱਲ ਰਹੀ ਹੈ ਅਤੇ ਖ਼ੁਦ ਨੂੰ ਸੰਤੁਲਨ ਕਰਨ ਲਈ ਉਸ ਦੇ ਹੱਥ 'ਚ ਇਕ ਲੰਬੀ ਲੱਠੀ ਫੜ੍ਹੀ ਹੋਈ ਸੀ। ਇਹ ਦੇਖ ਕੇ ਹਰਜੋਤ ਬੈਂਸ ਉਸ ਵੱਲ ਆਏ ਅਤੇ ਕੁੜੀ ਨੂੰ ਫੜ੍ਹ ਕੇ ਰੱਸੀ ਤੋਂ ਹੇਠਾਂ ਉਤਾਰ ਲਿਆ। ਕੁੜੀ ਦੇ ਵੱਡੇ ਭਰਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਤੋਂ ਹੈ ਅਤੇ ਇਹ ਉਸ ਦਾ ਕੰਮ ਸੀ। ਇਸ ਮਗਰੋਂ ਹਰਜੋਤ ਬੈਂਸ ਨੇ ਕਿਹਾ ਕਿ ਕੁੜੀ ਦੀ ਸਕੂਲ ਜਾਣ ਦੀ ਉਮਰ ਹੈ ਅਤੇ ਇਹ ਕੋਈ ਕੰਮ ਨਹੀਂ ਹੈ।
ਉਨ੍ਹਾਂ ਨੇ ਆਪਣੀ ਜੇਬ 'ਚੋਂ ਪੈਸੇ ਕੱਢ ਕੇ ਕੁੜੀ ਦੇ ਭਰਾ ਨੂੰ ਦਿੱਤੇ। ਉਨ੍ਹਾਂ ਨੇ ਸਮਝਾਇਆ ਕਿ ਉਹ ਮਾਲ ਲਿਆ ਕੇ ਇੱਥੇ ਵਚੇਣ ਪਰ ਇਹ ਕਰਤੱਬ ਕਰਨਾ ਠੀਕ ਨਹੀਂ ਹੈ ਅਤੇ ਉਸ ਨੂੰ ਸਮਝਾਇਆ ਕਿ ਕੁੜੀ ਨੂੰ ਪੜ੍ਹਨ ਲਈ ਸਕੂਲ ਭੇਜਿਆ ਜਾਵੇ। ਉਨ੍ਹਾਂ ਨੇ ਕੁੜੀ ਦੇ ਭਰਾ ਨੂੰ ਚਿਤਾਵਨੀ ਵੀ ਦਿੱਤੀ ਕਿ ਇਕ ਵਾਰ ਉਹ ਉਸ ਨੂੰ ਛੱਡ ਰਹੇ ਹਨ। ਹੁਣ ਜੇਕਰ ਅਜਿਹਾ ਕਰਦਾ ਦੇਖਿਆ ਗਿਆ ਤਾਂ ਉਸ ਖ਼ਿਲਾਫ਼ ਕੇਸ ਦਰਜ ਹੋਵੇਗਾ। ਉਨ੍ਹਾਂ ਨੇ ਫੇਸਬੁੱਕ ਪੇਜ 'ਤੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਜੇਕਰ ਤੁਸੀਂ ਕਿਤੇ ਵੀ ਛੋਟੇ-ਛੋਟੇ ਬੱਚਿਆਂ ਨੂੰ ਤਮਾਸ਼ਾ ਦਿਖਾ ਕੇ ਪੈਸੇ ਕਮਾਉਣ ਜਾਂ ਜ਼ੋਖਮ ਵਾਲੇ ਕੰਮ ਕਰਦੇ ਦੇਖਦੇ ਹੋ ਤਾਂ ਕ੍ਰਿਪਾ ਕਰਕੇ ਆਪਣਾ ਨੈਤਿਕ ਫਰਜ਼ ਸਮਝਦੇ ਹੋਏ ਉਨ੍ਹਾਂ ਨੂੰ ਤੁਰੰਤ ਰੋਕੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8