ਹੁਣ ਸਿੱਖਿਆ ਬੋਰਡ ਕਰਾਏਗਾ ਆਪਣੇ ਨਸ਼ੇਡ਼ੀ ਕਰਮਚਾਰੀਆਂ ਦਾ ਮੈਡੀਕਲ

Tuesday, Aug 27, 2019 - 09:40 AM (IST)

ਮੋਹਾਲੀ (ਨਿਆਮੀਆਂ)—ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਿਨੋਂ-ਦਿਨ ਵੱਧ ਰਹੇ ਨਸ਼ਿਆਂ ਦੇ ਰੁਝਾਨ ’ਤੇ ਸਖਤੀ ਕਰਨ ਲਈ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਾਂ ਅਨੁਸਾਰ ਬੋਰਡ ਦੇ ਚੇਅਰਮੈਨ ਵਲੋਂ ਸ਼ਾਖਾ ਮੁਖੀਆਂ, ਜ਼ਿਲਾ ਮੈਨੇਜਰਾਂ, ਪ੍ਰਿੰਸੀਪਲਾਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਜੇਕਰ ਕੋਈ ਅਧਿਕਾਰੀ/ਕਰਮਚਾਰੀ ਦਫਤਰੀ ਸਮੇਂ ਵਿਚ ਦਫਤਰ ਦੀ ਹਦੂਦ/ਕੰਪਲੈਕਸ ਅੰਦਰ ਨਸ਼ੇ ਦੀ ਹਾਲਤ ਵਿਚ ਪਾਇਆ ਗਿਆ ਤਾਂ ਉਸ ਨੂੰ ਤੁੰਰਤ ਮੈਡੀਕਲ ਜਾਂਚ ਲਈ ਭੇਜਿਆ ਜਾਵੇਗਾ। ਅਜਿਹੇ ਅਧਿਕਾਰੀ/ਕਰਮਚਾਰੀ ਵਿਰੁੱਧ ਬਣਦੀ ਅਨੁਸ਼ਾਸਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਸਬੰਧੀ ਸਮੂਹ ਸ਼ਾਖਾ ਮੁਖੀ, ਜ਼ਿਲਾ ਮੈਨੇਜਰ, ਪ੍ਰਿੰਸੀਪਲ ਉਕਤ ਹੁਕਮਾਂ ਸਬੰਧੀ ਆਪਣੇ ਅਧੀਨ ਕੰਮ ਕਰਦੇ ਅਮਲੇ ਨੂੰ ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਹੁਕਮ ਜਾਰੀ ਕਰਨਗੇ।


Shyna

Content Editor

Related News