ED ਨੇ ਕੰਪਨੀ ਪਿਓਰ ਮਿਲਕ ਪ੍ਰੋਡਕਟਸ ਦੇ ਡਾਇਰੈਕਟਰਾਂ ਦੀ 24.94 ਕਰੋੜ ਦੀ ਜਾਇਦਾਦ ਕੀਤੀ ਅਟੈਚ
Thursday, Jun 29, 2023 - 12:03 AM (IST)
ਲੁਧਿਆਣਾ (ਸੇਠੀ)- ਡਾਇਰੈਕਟੋਰੇਟ ਆਫ ਐਨਫੋਰਸਮੈਂਟ ਨੇ ਲੁਧਿਆਣਾ ਸਥਿਤ ਕੰਪਨੀ ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਚਰਨਜੀਤ ਸਿੰਘ ਬਜਾਜ ਅਤੇ ਗੁਰਦੀਪ ਕੌਰ ਦੀ 24.94 ਕਰੋੜ ਦੀ ਜਾਇਦਾਦ ਅਸਥਾਈ ਰੂਪ ਨਾਲ ਅਟੈਚ ਕੀਤੀ ਹੈ। ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਦੋਵੇਂ ਡਾਇਰੈਕਟਰ ਅਤੇ ਗਾਰੰਟਰ ਚਰਨਜੀਤ ਸਿੰਘ ਬਜਾਜ ਅਤੇ ਗੁਰਦੀਪ ਕੌਰ ਦਾ ਬੈਂਕ ਧੋਖਾਦੇਹੀ ਦੇ ਇਕ ਮਾਮਲੇ ਵਿਚ ਕੁਨੈਕਸ਼ਨ ਪਾਇਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਬਿਨਾ ਟੈਸਟ ਦੇ ਡਰਾਈਵਿੰਗ ਲਾਇਸੰਸ ਬਣਵਾਉਣ ਵਾਲਾ ਏਜੰਟ ਚੜ੍ਹਿਆ ਵਿਜੀਲੈਂਸ ਦੇ ਅੜਿੱਕੇ
ਅਟੈਚ ਕੀਤੀਆਂ ਜਾਇਦਾਦਾਂ ਵਿਚ ਪਿੰਡ ਆਲਮਗੀਰ, ਮਲੇਰਕੋਟਲਾ ਰੋਡ, ਲੁਧਿਆਣਾ ਪੰਜਾਬ ਵਿਚ ਸਥਿਤ ਮੈਸਰਜ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਦੀ ਲੈਂਡ ਅਤੇ ਇਮਾਰਤ, ਪਲਾਂਟ ਅਤੇ ਮਸ਼ੀਨਰੀ ਅਤੇ ਚਰਨਜੀਤ ਸਿੰਘ ਬਜਾਜ ਅਤੇ ਗੁਰਦੀ ਪਕੌਰ ਦੇ ਨਾਮ ਵੱਖ-ਵੱਖ ਅਚੱਲ ਜਾਇਦਾਦਾਂ ਸ਼ਾਮਲ ਹਨ। ਈ.ਡੀ. ਨੇ ਜਾਅਲਸਾਜ਼ੀ ਦੇ ਲਈ ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਅਤੇ ਉਸ ਦੇ ਡਾਇਰੈਕਟਰਾਂ ਅਤੇ ਗਰੰਟਰਾਂ ਦੇ ਖ਼ਿਲਾਫ਼ ਭਾਰਤੀ ਸਟੇਟ ਬੈਂਕ ਵੱਲੋਂ ਦਾਇਰ ਇਕ ਸ਼ਿਕਾਇਤ ਦੇ ਆਧਾਰ ’ਤੇ ਸਾਲ 2019 ਵਿਚ ਸੀ.ਬੀ.ਆਈ. ਵੱਲੋਂ ਦਰਜ ਕੀਤੀ ਗਈ ਐੱਫ.ਆਈ.ਆਰ. ਦੇ ਆਧਾਰ ’ਤੇ ਪ੍ਰਿਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ, 2002 ਦੀਆਂ ਵਿਵਸਥਾਵਾਂ ਦੇ ਤਹਿਤ ਜਾਂਚ ਸ਼ੁਰੂ ਕੀਤੀ ਸੀ। ਇਸ ਦੇ ਨਾਲ ਧੋਖਾਦੇਹੀ ਅਤੇ ਹੋਰ ਅਪਰਾਧ ਅਤੇ 60.74 ਕਰੋੜ ਦੀ ਲੋਨ ਰਾਸ਼ੀ ਦੀ ਦੁਰਵਰਤੋਂ ਵੀ ਸ਼ਾਮਲ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਸਰਕਾਰੀ ਦਫ਼ਤਰਾਂ 'ਚ ਵੀ ਹੋਵੇਗੀ AI ਦੀ ਵਰਤੋਂ, ਇਸ ਵਿਭਾਗ ਤੋਂ ਹੋਣ ਜਾ ਰਹੀ ਸ਼ੁਰੂਆਤ
ਸੀ.ਬੀ.ਆਈ. ਵੱਲੋਂ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਈ.ਡੀ. ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਨੇ ਅਕਾਊਂਟਸ ਬੁਕਸ ਵਿਚ ਜਾਅਲੀਸਾਜੀ ਕਰਕੇ ਭਾਰਤੀ ਸਟੇਟ ਬੈਂਕ ਤੋਂ ਧੋਖੇ ਨਾਲ ਲੋਨ ਲਿਆ ਸੀ ਅਤੇ ਵੱਖ-ਵੱਖ ਤਰੀਕਿਆਂ ਨਾਲ ਵਰਤ ਕੇ ਲਏ ਲੋਨ ਦੀ ਰਾਸ਼ੀ ਨੂੰ ਡਾਇਵਰਟ ਕੀਤਾ ਸੀ ਜਿਸ ਵਿਚ ਗੈਰਮੌਜੂਦਾ ਅਤੇ ਕਾਗਜ਼ੀ ਫਰਮਾਂ ਅਤੇ ਕੰਪਨੀਆਂ ਨੂੰ ਭੁਗਤਾਨ ਕਰਨਾ, ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਅਤੇ ਗਰੰਟਰਾਂ ਦੇ ਨਾਮ ’ਤੇ ਅਚੱਲ ਜਾਇਦਾਦਾਂ ਖਰੀਦਣਾ। ਕੰਪਨੀ ਦੀਆਂ ਆਪਣੀਆਂ ਸਹਿਯੋਗੀ ਫਰਮਾਂ ਨੂੰ ਪੈਸੇ ਟ੍ਰਾਂਸਫਰ ਕਰਨ ਅਤੇ ਕਾਰ ਲੋਨ ਦੀ ਰੀਪੇਮੇਂਟ ਕਰਨਾ ਸ਼ਾਮਲ ਹੈ। ਈ.ਡੀ. ਨੇ ਪਹਿਲਾਂ ਇਸ ਮਾਮਲੇ ਵਿਚ 27 ਦਸੰਬਰ 2022 ਨੂੰ ਪੰਜਾਬ ਵਿਚ 11 ਵੱਖ-ਵੱਖ ਥਾਵਾਂ ’ਤੇ ਤਲਾਸ਼ੀ ਦੀ ਕਾਰਵਾਈ ਕੀਤੀ ਸੀ ਜਿਸ ਵਿਚ ਜਾਇਦਾਦ ਨਾਲ ਸਬੰਧਤ ਦਸਤਾਵੇਜ਼, ਮੋਬਾਇਲ ਫੋਨ, ਸੋਨੇ ਦੇ ਸਿੱਕੇ ਅਤੇ ਕੁਲ 1.15 ਕਰੋੜ ਦੀ ਭਾਰਤੀ ਮੁਦਰਾ ਬਰਾਮਦ ਹੋਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਵਿਚ ਅਗਲੀ ਜਾਂਚ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।