Easyday ਵੇਚ ਰਿਹਾ ਸੀ ਲੰਘੀ ਤਾਰੀਖ਼ ਦਾ ਸਾਮਾਨ, ਗਾਹਕ ਨੇ ਮੌਕੇ 'ਤੇ ਬੁਲਾਏ ਸਿਹਤ ਮਹਿਕਮੇ ਦੇ ਅਧਿਕਾਰੀ
Tuesday, Aug 18, 2020 - 03:55 PM (IST)
ਹੁਸ਼ਿਆਰਪੁਰ(ਅਮਰੀਕ ਕੁਮਾਰ) - ਸਥਾਨਕ ਸ਼ਿਮਲਾ ਪਹਾੜੀ ਨਜ਼ਦੀਕ ਮਾਲ ਰੋਡ 'ਤੇ ਸਥਿਤ ਈ.ਜ਼ੀ. ਡੇਅ ਚੋਂ ਸਾਮਾਨ ਖਰੀਦਣ ਆਏ ਇਕ ਗ੍ਰਾਹਕ ਵੱਲੋਂ ਐਕਸਪਾਇਰੀ ਸਾਮਾਨ ਵੇਚਣ ਨੂੰ ਲੈ ਕੇ ਹੰਗਾਮਾ ਕਰ ਦਿੱਤਾ ਗਿਆ। ਜਿਸ ਦੀ ਸੂਚਨਾ ਉਕਤ ਗ੍ਰਾਹਕ ਵੱਲੋਂ ਤੁਰੰਤ ਸਿਹਤ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਇਸ ਤੋਂ ਬਾਅਦ ਵਾਰ-ਵਾਰ ਫੋਨ ਕਰਨ ਦੇ ਕਾਫੀ ਸਮੇਂ ਬਾਅਦ ਜਦੋਂ ਜ਼ਿਲ੍ਹਾ ਸਿਹਤ ਅਫਸਰ ਡਾ. ਸੁਰਿੰਦਰ ਸਿੰਘ ਉਕਤ ਥਾਂ 'ਤੇ ਪਹੁੰਚੇ ਤਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਏ. ਹਿਮਾਂਸ਼ੂ ਨੇ ਦੱਸਿਆ ਕਿ ਉਹ ਮਾਲ ਰੋਡ 'ਤੇ ਸਥਿਤ ਈ.ਜੀ. ਡੇ ਚੋਂ ਸਾਮਾਨ ਖਰੀਦਣ ਲਈ ਆਇਆ ਸੀ। ਜਦੋਂ ਉਸ ਵੱਲੋਂ ਸਾਮਾਨ ਦੀ ਤਰੀਕ ਚੈੱਕ ਕੀਤੀ ਗਈ ਤਾਂ ਸਾਮਾਨ ਐਕਸਪਾਇਰ ਨਿਕਲਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨਾਲ ਅਜਿਹਾ ਹੋ ਚੁੱਕਾ ਹੈ।
ਇਸ ਸਬੰਧੀ ਜਦੋਂ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਵੱਲੋਂ ਉਕਤ ਗ੍ਰਾਹਕ ਦੀ ਸ਼ਿਕਾਇਤ 'ਤੇ ਸਾਮਾਨ ਦੀ ਮਿਆਦ ਚੈੱਕ ਕੀਤੀ ਤਾਂ ਸਾਮਾਨ ਐਕਸਪਾਇਰ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮਹਿਕਮੇ ਵੱਲੋਂ ਮਾਲ ਦੇ ਅਧਿਕਾਰੀਆਂ ਨੂੰ ਐਕਸਪਾਇਰ ਸਾਮਾਨ ਨਸ਼ਟ ਕਰਨ ਦੀ ਹਿਦਾਇਤ ਦਿਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਕਈ ਵਾਰ ਖ਼ੁਦ ਉਨ੍ਹਾਂ ਵੱਲੋਂ ਵੀ ਮਿਆਦ ਪੁੱਗਿਆ ਸਮਾਨ ਨਸ਼ਟ ਕਰਵਾਇਆ ਜਾ ਚੁੱਕਾ ਹੈ । ਡਾ. ਸੁਰਿੰਦਰ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਲੋਕਾਂ ਦੀ ਜਾਨ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਕਤ ਮਾਲ ਵਿਰੁੱਧ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ ।