ਈ. ਜੀ. ਐੱਸ. ਅਧਿਆਪਕਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

Friday, Oct 06, 2017 - 01:24 AM (IST)

ਈ. ਜੀ. ਐੱਸ. ਅਧਿਆਪਕਾਂ ਦਾ ਵਫ਼ਦ ਡਿਪਟੀ ਕਮਿਸ਼ਨਰ ਨੂੰ ਮਿਲਿਆ

ਫ਼ਰੀਦਕੋਟ,(ਹਾਲੀ)- ਈ. ਜੀ. ਐੱਸ. ਅਧਿਆਪਕ ਯੂਨੀਅਨ ਦਾ ਵਫ਼ਦ ਡਿਪਟੀ ਕਮਿਸ਼ਨਰ ਦੇ ਪੀ. ਏ. ਮਹਿੰਦਰਪਾਲ ਨਾਰੰਗ ਤੇ ਜ਼ਿਲਾ ਸਿੱਖਿਆ ਅਫ਼ਸਰ (ਐ. ਸਿ.) ਇੰਦਰਜੀਤ ਕੌਰ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ। 
ਇਸ ਮੌਕੇ ਅਵਤਾਰ ਸਿੰਘ, ਜਸਵਿੰਦਰ ਜੱਸੀ, ਜਗਜੀਤ ਸਿੰਘ ਜੱਗੀ ਤੇ ਦਲਜੀਤ ਸਿੰਘ ਮੱਤਾ ਨੇ ਕਿਹਾ ਕਿ ਈ. ਜੀ. ਐੱਸ./ਏ. ਆਈ. ਈ./ਐੱਸ. ਟੀ. ਆਰ. ਅਧਿਆਪਕਾਂ ਦੇ ਸੁਪਨਿਆਂ ਨੂੰ ਉਦੋਂ ਬੂਰ ਪਿਆ ਜਦੋਂ ਕੈਬਨਿਟ ਵਿਚ ਪੰਜਾਬ ਸਰਕਾਰ ਵੱਲੋਂ ਮਤਾ ਪਾ ਕੇ ਕਿਹਾ ਗਿਆ ਕਿ ਸਰਕਾਰੀ ਸਕੂਲਾਂ ਵਿਚ ਪ੍ਰੀ ਪ੍ਰਾਇਮਰੀ ਜਮਾਤਾਂ ਲਈ ਈ. ਜੀ. ਐੱਸ./ਏ. ਆਈ. ਈ./ ਐੱਸ. ਟੀ. ਆਰ. ਅਧਿਆਪਕਾਂ ਨੂੰ ਰੈਗੂਲਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਅਨੁਸਾਰ ਕੈਪਟਨ ਸਰਕਾਰ ਨਰਸਰੀ/ਪ੍ਰੀ ਪ੍ਰਾਇਮਰੀ ਜਮਾਤਾਂ ਸ਼ੁਰੂ ਕਰਨ ਦਾ ਨੋਟੀਫਿਕੇਸ਼ਨ ਜਲਦ ਤੋਂ ਜਲਦ ਜਾਰੀ ਕਰੇ। ਇਸ ਮੌਕੇ ਅਮਨਦੀਪ ਸਿੰਘ, ਕੁਲਦੀਪ ਸਿੰਘ ਵਾਂਦਰ ਜਟਾਣਾ, ਕੁਲਵੰਤ ਗੋਲੇਵਾਲੀਆ, ਵਿਜੈ ਕੁਮਾਰ, ਬੇਅੰਤ ਪੱਖੀ, ਹਰਦੀਪ ਰੱਤੀ ਰੋੜੀ, ਜਗਦੀਸ਼ ਬੀੜ ਤੇ ਮੁਨੀਸ਼ ਕੁਮਾਰ ਹਾਜ਼ਰ ਸਨ।


Related News