ਦਿੱਲੀ ਕੰਸਰਟ 'ਚ ਛਾਈ 'ਗੁਲਾਬੀ ਕੁਈਨ' , ਕੁੜੀਆਂ ਨੂੰ ਪਰੇਸ਼ਾਨ ਕਰਦੇ ਮੁੰਡਿਆਂ ਦੀ ਲਗਾਈ ਕਲਾਸ, ਕਢਵਾਏ ਬਾਹਰ
Wednesday, Feb 11, 2026 - 12:44 PM (IST)
ਨਵੀਂ ਦਿੱਲੀ (ਏਜੰਸੀ) : ‘ਸ਼ਰਾਰਤ’, ‘ਤਰਸ’ ਅਤੇ ‘ਯਾਰ ਨਾ ਮਿਲੇ’ ਵਰਗੇ ਸੁਪਰਹਿੱਟ ਗੀਤਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਮਸ਼ਹੂਰ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਸ ਵਾਰ ਚਰਚਾ ਉਸ ਦੇ ਕਿਸੇ ਗੀਤ ਕਰਕੇ ਨਹੀਂ, ਸਗੋਂ ਦਿੱਲੀ ਵਿੱਚ ਇੱਕ ਲਾਈਵ ਕੰਸਰਟ ਦੌਰਾਨ ਲਏ ਗਏ ਉਸ ਦੇ ਦਲੇਰਾਨਾ ਫੈਸਲੇ ਕਰਕੇ ਹੋ ਰਹੀ ਹੈ।
ਔਰਤਾਂ ਦੀ ਸੁਰੱਖਿਆ ਲਈ ਰੋਕਿਆ ਸ਼ੋਅ
ਦਿੱਲੀ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੌਰਾਨ ਜਦੋਂ ਜੈਸਮੀਨ ਸਟੇਜ ’ਤੇ ਪਰਫਾਰਮ ਕਰ ਰਹੀ ਸੀ, ਤਾਂ ਉਸ ਨੇ ਭੀੜ ਵਿੱਚ ਕੁਝ ਨੌਜਵਾਨਾਂ ਨੂੰ ਕੁੜੀਆਂ ਨਾਲ ਬਦਤਮੀਜ਼ੀ ਕਰਦੇ ਦੇਖਿਆ। ਇਸ ’ਤੇ ਗਾਇਕਾ ਨੇ ਤੁਰੰਤ ਆਪਣੀ ਪਰਫਾਰਮੈਂਸ ਅੱਧ ਵਿਚਾਲੇ ਰੋਕ ਦਿੱਤੀ। ਜੈਸਮੀਨ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਉਹ ਉਦੋਂ ਤੱਕ ਪਰਫਾਰਮ ਨਹੀਂ ਕਰੇਗੀ ਜਦੋਂ ਤੱਕ ਔਰਤਾਂ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ।
ਇਹ ਵੀ ਪੜ੍ਹੋ: ‘ਡਾਨ 3’ ਵਿਵਾਦ : ਰਣਵੀਰ ਨੇ ਛੱਡੀ ਫਿਲਮ, ਫਰਹਾਨ ਨੇ 40 ਕਰੋੜ ਰੁਪਏ ਮੁਆਵਜ਼ੇ ਦੀ ਕੀਤੀ ਮੰਗ
ਸੁਰੱਖਿਆ ਕਰਮੀਆਂ ਨੂੰ ਦਿੱਤੇ ਨਿਰਦੇਸ਼
ਘਟਨਾ ਤੋਂ ਦੁਖੀ ਜੈਸਮੀਨ ਨੇ ਸਟੇਜ ਤੋਂ ਹੀ ਸੁਰੱਖਿਆ ਕਰਮੀਆਂ ਨੂੰ ਸੰਬੋਧਨ ਕਰਦਿਆਂ ਕਿਹਾ, "ਸਕਿਓਰਿਟੀ, ਕਿਰਪਾ ਕਰਕੇ ਇਨ੍ਹਾਂ ਦੋ ਲੋਕਾਂ ਨੂੰ ਬਾਹਰ ਕੱਢੋ, ਕਿਉਂਕਿ ਇਹ ਕੁੜੀਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਜੇਕਰ ਮੇਰੇ ਕੰਸਰਟ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ, ਤਾਂ ਮੈਂ ਪਰਫਾਰਮ ਨਹੀਂ ਕਰਾਂਗੀ।" ਉਸ ਨੇ ਸਪੱਸ਼ਟ ਕੀਤਾ ਕਿ ਉਸ ਲਈ ਪ੍ਰੋਗਰਾਮ ਨਾਲੋਂ ਔਰਤਾਂ ਦਾ ਸਤਿਕਾਰ ਅਤੇ ਸੁਰੱਖਿਆ ਜ਼ਿਆਦਾ ਅਹਿਮ ਹੈ।
ਇਹ ਵੀ ਪੜ੍ਹੋ: 33 ਸਾਲਾਂ ਬਾਅਦ ਵੱਡਾ ਖੁਲਾਸਾ, ਦਿਵਿਆ ਭਾਰਤੀ ਦੀ ਮੌਤ 'ਤੇ ਕਰੀਬੀ ਦੋਸਤ ਦਾ ਹੈਰਾਨ ਕਰਨ ਵਾਲਾ ਦਾਅਵਾ
ਫਿਲਮੀ ਸਫਰ ਅਤੇ ਤਾਜ਼ਾ ਹਿੱਟਸ
ਦੱਸਣਯੋਗ ਹੈ ਕਿ ਜੈਸਮੀਨ ਸੈਂਡਲਸ ਨੇ 2008 ਵਿੱਚ ‘ਮੁਸਕਾਨ’ ਗੀਤ ਨਾਲ ਆਪਣੀ ਪਛਾਣ ਬਣਾਈ ਸੀ। ਸਾਲ 2014 ਵਿੱਚ ਫਿਲਮ ‘ਕਿਕ’ ਦੇ ਗੀਤ ‘ਯਾਰ ਨਾ ਮਿਲੇ’ ਰਾਹੀਂ ਉਸ ਨੇ ਬਾਲੀਵੁੱਡ ਵਿੱਚ ਧਮਾਕੇਦਾਰ ਐਂਟਰੀ ਕੀਤੀ। ਸਾਲ 2024 ਵਿੱਚ ਫਿਲਮ ‘ਮੁੰਜਿਆ’ ਦਾ ਗੀਤ ‘ਤਰਸ’ ਅਤੇ 2025 ਵਿੱਚ ਫਿਲਮ ‘ਰੇਡ-2’ ਦਾ ਗੀਤ ‘ਨਸ਼ਾ’ ਕਾਫੀ ਮਕਬੂਲ ਹੋਏ ਹਨ। ਉਸਦਾ ਨਵਾਂ ਗੀਤ ‘ਸ਼ਰਾਰਤ’ ਅਦਿੱਤਿਆ ਧਰ ਦੀ ਫਿਲਮ ‘ਧੁਰੰਧਰ’ ਵਿੱਚ ਫੀਚਰ ਕੀਤਾ ਗਿਆ ਹੈ, ਜਿਸ ਵਿੱਚ ਰਣਵੀਰ ਸਿੰਘ, ਸੰਜੇ ਦੱਤ ਅਤੇ ਅਕਸ਼ੈ ਖੰਨਾ ਵਰਗੇ ਵੱਡੇ ਸਿਤਾਰੇ ਨਜ਼ਰ ਆ ਰਹੇ ਹਨ। ਜੈਸਮੀਨ ਦੇ ਇਸ ਕਦਮ ਦੀ ਸੋਸ਼ਲ ਮੀਡੀਆ ’ਤੇ ਕਾਫੀ ਸ਼ਲਾਘਾ ਹੋ ਰਹੀ ਹੈ ਅਤੇ ਪ੍ਰਸ਼ੰਸਕ ਉਸ ਦੀ ਨਿਡਰਤਾ ਦੀ ਤਾਰੀਫ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਅਨੁਪਮ ਖੇਰ ਨੇ ਫਿਲਮ ''ਖੋਸਲਾ ਕਾ ਘੋਸਲਾ 2'' ਦੀ ਸ਼ੂਟਿੰਗ ਸ਼ੁਰੂ, ਬੋਮਨ ਇਰਾਨੀ ਨਾਲ ਦਿੱਲੀ ਏਅਰਪੋਰਟ ''ਤੇ ਕੀਤੀ ਮਸਤੀ
