ਗਾਇਕ ਬੂਟਾ ਮੁਹੰਮਦ ਸਮੇਤ ਰੈਲੀ ਦੌਰਾਨ 21 ਆਗੂਆਂ ਨੇ ਫੜਿਆ ਭਾਜਪਾ ਦਾ ਪੱਲਾ

Tuesday, Dec 14, 2021 - 09:29 PM (IST)

ਮੁੱਲਾਂਪੁਰ ਦਾਖਾ(ਕਾਲੀਆ)- ਲੁਧਿਆਣਾ ਦੇ ਮੁੱਲਾਂਪੁਰ ਵਿਖੇ ਹੋਏ ਭਾਜਪਾ ਸੰਮੇਲਨ 'ਚ ਰੈਲੀ ਦੌਰਾਨ ਗਾਇਕ ਬੂਟਾ ਮੁਹੰਮਦ ਸਮੇਤ 21 ਆਗੂਆਂ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ ਜਿਨ੍ਹਾਂ 'ਚ ਐੱਸ. ਆਰ. ਲੱਧੜ ਪ੍ਰਧਾਨ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਪੰਜਾਬ, ਗੌਤਮ ਰਿਸ਼ੀ ਲੱਧੜ ਸਪੋਕਸਮੈਨ, ਡਾ. ਦਲਜੀਤ ਸਿੰਘ ਸੋਢੀ, ਅਮਿਤ ਮੋਦਗਿਲ ਕੋਆਰਡੀਨੇਟਰ, ਗੁਰਦਿਆਲ ਸਿੰਘ ਸੋਢੀ, ਜਸਵੀਰ ਸਿੰਘ ਮਹਿਰਾਜ, ਹਰਪਾਲ ਸਿੰਘ ਜੱਲਾ ਮੈਂਬਰ ਸ਼੍ਰੋਮਣੀ ਕਮੇਟੀ, ਚੌਧਰੀ ਮੋਹਣ ਲਾਲ ਬੱਗਾ ਸਾਬਕਾ ਵਿਧਾਇਕ, ਗਾਇਕ ਹਾਕਮ ਬਖਤੜੀਵਾਲਾ, ਗਾਇਕ ਮਲਕੀਤ ਸਿੰਘ ਮੰਗਾ, ਰੁਪਿੰਦਰ ਸਿੰਘ ਸਿੱਧੂ ਬਠਿੰਡਾ, ਮਹੰਤ ਭੰਗੂ ਸਵਾਮੀ (ਆਈ.ਪੀ.ਐੱਸ), ਅਸ਼ੋਕ ਬਾਠ ਰਿਟਾਇਰਡ ਐੱਸ.ਐੱਸ.ਪੀ. ਬਲਾਚੌਰ, ਪ੍ਰਮਜੀਤ ਸਿੰਘ ਖਾਲਸਾ, ਸ਼ਾਮ ਲਾਲ ਮਹੇਸ਼ੀ ਜਿਲ੍ਹਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਵਾਂ ਸ਼ਹਿਰ, ਸੁਭਾਸ਼ ਬਾਠ, ਅਮਰਦੀਪ ਗੁਜਰਾਲ ਸਮੇਤ ਕੈਪਟਨ ਸਵਰਨ ਸਿੰਘ ਫਿਰੋਜਪੁਰ ਦਾ ਨਾਮ ਸ਼ਾਮਲ ਹੈ। ਭਾਜਪਾ 'ਚ ਸ਼ਾਮਲ ਹੋਣ 'ਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਇਨ੍ਹਾਂ ਨੂੰ ਸਨਮਾਨਿਤ ਕੀਤਾ।

ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਭਾਜਪਾ ਕਿਸਾਨ ਅੰਦੋਲਨ ’ਚ ਸ਼ਹੀਦੀ ਪਾਉਣ ਵਾਲੇ 700 ਕਿਸਾਨਾਂ ਨੂੰ ਭੁੱਲੀ
ਮੁੱਲਾਂਪੁਰ ਵਿਖੇ ਹੋਏ ਭਾਜਪਾ ਸੰਮੇਲਨ ਵਿਚ ਤਾਮਿਲਨਾਡੂ ’ਚ ਕੰਨੂਰ ਨੇੜੇ ਭਾਰਤੀ ਹਵਾਈ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਨਾਲ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਜਨਰਲ ਬਿਪਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਅਤੇ 11 ਹੋਰ ਲੋਕਾਂ ਦੀ ਮੌਤ ਅਤੇ ਸ਼੍ਰੀਨਗਰ ਵਿਖੇ ਸ਼ਹੀਦ ਹੋਏ ਜਵਾਨਾਂ ਦੀ ਸ਼ਹੀਦੀ ’ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਪਰ ਤਿੰਨ ਕਾਲੇ ਕਾਨੂੰਨ ਵਿਰੁੱਧ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਸ਼ਹੀਦੀ ਪਾਉਣ ਵਾਲੇ 700 ਕਿਸਾਨਾਂ ਨੂੰ ਯਾਦ ਵੀ ਨਹੀਂ ਕੀਤਾ। ਆਖਿਰ ਕਿਸਾਨਾਂ ਦੇ ਗੁੱਗੇ ਗਾਉਣ ਵਾਲੀ ਬੀ. ਜੇ. ਪੀ. ਅਤੇ ਹਿਤੈਸ਼ੀ ਅਖਵਾਉਣ ਵਾਲੀ ਇਹ ਪਾਰਟੀ ਆਖਿਰ ਪੰਜਾਬ ਵਿਚ ਸੰਮੇਲਨ ਕਰ ਕੇ ਪੰਜਾਬ ਦੇ ਸ਼ਹੀਦ ਕਿਸਾਨਾਂ ਨੂੰ ਹੀ ਭੁੱਲ ਗਈ ਅਤੇ ਉਨ੍ਹਾਂ ਲਈ ਇਕ ਵੀ ਸ਼ਬਦ ਸ਼ਰਧਾ ਵਜੋਂ ਨਹੀਂ ਵਰਤੇ, ਮੌਨ ਰੱਖਣਾ ਤਾਂ ਦੂਰ ਦੀ ਗੱਲ ਹੈ।
 


Bharat Thapa

Content Editor

Related News