ਛਾਪੇਮਾਰੀ ਦੌਰਾਨ 3 ਭਗੌੜੇ ਗ੍ਰਿਫਤਾਰ

01/04/2018 6:12:25 AM

ਕਪੂਰਥਲਾ, (ਭੂਸ਼ਣ)- ਪੀ. ਓ. ਸਟਾਫ ਕਪੂਰਥਲਾ ਦੀ ਪੁਲਸ ਵੱਲੋਂ 3 ਭਗੌੜਿਆਂ ਨੂੰ ਗ੍ਰਿਫਤਾਰ ਕਰਨ ਦੀ ਸੂਚਨਾ ਹੈ।ਮਿਲੀ ਜਾਣਕਾਰੀ ਅਨੁਸਾਰ ਪੀ. ਓ. ਸਟਾਫ ਕਪੂਰਥਲਾ ਦੇ ਇੰਚਾਰਜ ਸੁਖਜਿੰਦਰ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਐੱਫ. ਆਈ. ਆਰ. ਨੰ. 155, ਸਾਲ 2014 ਤਹਿਤ ਧਾਰਾ 21,22,61/85 ਅਧੀਨ ਥਾਣਾ ਸੁਲਤਾਨਪੁਰ ਲੋਧੀ (ਕਪੂਰਥਲਾ) ਅਧੀਨ ਭਗੌੜੇ ਸ਼ੀਤਲ ਕੁਮਾਰ ਪੁੱਤਰ ਰਵਿਦਾਸ ਨਿਵਾਸੀ ਸਾਵਨ ਸਿੰਘ ਕਾਲੋਨੀ, ਕਪੂਰਥਲਾ ਅਤੇ ਸ਼ਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਲਾਟੀਆਂਵਾਲ ਇਸ ਸਮੇਂ ਆਪਣੇ ਟਿਕਾਣੇ 'ਤੇ ਮੌਜੂਦ ਹਨ, ਜਿਸ 'ਤੇ ਪੀ.ਓ. ਸਟਾਫ ਦੇ ਏ.ਐੱਸ.ਆਈ. ਜਗਜੀਤ ਸਿੰਘ ਹੈੱਡ ਕਾਂਸਟੇਬਲ ਰਾਜਾ ਸਿੰਘ ਅਤੇ ਜਸਵਿੰਦਰ ਸਿੰਘ ਨੇ ਛਾਪਾਮਾਰੀ ਕਰ ਕੇ ਉਕਤ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਹਵਾਲੇ ਕਰ ਦਿੱਤਾ ਹੈ।  
ਇਕ ਹੋਰ ਮਾਮਲੇ 'ਚ ਪੀ.ਓ. ਸਟਾਫ ਕਪੂਰਥਲਾ ਦੀ ਪੁਲਸ ਨੇ ਐੱਫ.ਆਈ.ਆਰ. ਨੰ. 39 ਮਿਤੀ 5 ਫਰਵਰੀ, 2014 ਤਹਿਤ ਲੋੜੀਂਦੇ ਭਗੌੜੇ ਮੁਖਤਿਆਰ ਸਿੰਘ ਪੁੱਤਰ ਨਿਰੰਜਨ ਸਿੰਘ ਵਾਸੀ ਮਹਿਤਾਬਗੜ੍ਹ ਨੂੰ ਕਾਬੂ ਕਰ ਕੇ ਥਾਣਾ ਸਿਟੀ ਕਪੂਰਥਲਾ ਹਵਾਲੇ ਕਰ ਦਿੱਤਾ ਹੈ ।


Related News