ਚੈਕਿੰਗ ਮੁਹਿੰਮ ਦੌਰਾਨ ਪੀ. ਸੀ. ਆਰ. ਨੇ ਸੀਲ ਕੀਤਾ ਮਾਲ ਰੋਡ ਖੇਤਰ

08/23/2017 7:30:58 AM

ਕਪੂਰਥਲਾ, (ਭੂਸ਼ਣ)-  ਮੰਗਲਵਾਰ ਦੀ ਸ਼ਾਮ ਪੀ. ਸੀ. ਆਰ. ਟੀਮ ਨੇ ਸ਼ਹਿਰ ਦੇ ਮਾਲ ਰੋਡ ਖੇਤਰ ਨੂੰ ਉਸ ਸਮੇਂ ਸੀਲ ਕਰ ਦਿੱਤਾ, ਜਦੋਂ ਆਈ. ਜੀ. ਜ਼ੋਨਲ ਦੇ ਹੁਕਮਾਂ 'ਤੇ ਪੂਰੇ ਦੋਆਬਾ ਖੇਤਰ ਵਿਚ ਕੀਤੀ ਗਈ ਚੈਕਿੰਗ ਪ੍ਰਕ੍ਰਿਆ ਦੇ ਤਹਿਤ ਸਰਚ ਮੁਹਿੰਮ ਦੇ ਦੌਰਾਨ ਵੱਡੀ ਗਿਣਤੀ ਵਿਚ ਵਾਹਨਾਂ ਦੀ ਤਲਾਸ਼ੀ ਲਈ ਗਈ ।
ਇਸ ਪੂਰੀ ਚੈਕਿੰਗ ਪ੍ਰਕ੍ਰਿਆ ਦੌਰਾਨ ਜਿਥੇ ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਵਾਹਨਾਂ ਦੀ ਤਲਾਸ਼ੀ ਲਈ ਗਈ, ਉਥੇ ਹੀ ਵੱਡੀ ਗਿਣਤੀ ਵਿਚ ਬਿਨਾਂ ਕਾਗਜ਼ਾਂ ਦੇ ਵਾਹਨ ਇੰਪਾਊਂਡ ਵੀ ਕੀਤੇ ਗਏ। ਜਾਣਕਾਰੀ ਅਨੁਸਾਰ ਮੰਗਲਵਾਰ ਦੀ ਸ਼ਾਮ ਜਲੰਧਰ ਜ਼ੋਨ ਤਹਿਤ ਆਉਂਦੇ ਸਾਰੇ 6 ਜ਼ਿਲਿਆਂ ਦੀ ਪੁਲਸ ਨੂੰ ਇਕੱਠੇ ਚੈਕਿੰਗ ਦੇ ਹੁਕਮ ਜਾਰੀ ਕਰਦੇ ਹੋਏ ਆਈ. ਜੀ. ਜਲੰਧਰ ਜਜ਼ਨ ਅਰਪਿਤ ਸ਼ੁਕਲਾ ਨੇ ਨਾਕਾਬੰਦੀ ਕਰਨ ਦੇ ਦਿਸ਼ਾ-ਨਿਰਦੇਸ਼ ਦਿੱਤੇ ਸਨ। ਜਿਸਦੇ ਤਹਿਤ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਦੇ ਹੁਕਮਾਂ 'ਤੇ ਪੀ. ਸੀ. ਆਰ. ਟੀਮ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਸੁਰਜੀਤ ਸਿੰਘ ਪੱਤੜ ਨੇ 40-50 ਪੁਲਸ ਕਰਮਚਾਰੀਆਂ ਅਤੇ ਅਫਸਰਾਂ ਨੂੰ ਲੈ ਕੇ ਸ਼ਹਿਰ ਦੇ ਡੀ. ਸੀ. ਚੌਕ ਤੋਂ ਲੈ ਕੇ ਮਾਲ ਰੋਡ ਤਕ ਦੇ ਪੂਰੇ ਖੇਤਰ ਨੂੰ ਸੀਲ ਕਰਦੇ ਹੋਏ ਵੱਡੇ ਪੱਧਰ 'ਤੇ ਸਰਚ ਮੁਹਿੰਮ ਚਲਾਈ । ਜਿਸਦੇ ਦੌਰਾਨ ਜਿਥੇ ਕਈ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਗਈ। ਉਥੇ ਹੀ ਵੱਡੇ ਪੱਧਰ 'ਤੇ ਵਾਹਨਾਂ ਦੀ ਤਲਾਸ਼ੀ ਲੈ ਕੇ ਉਨ੍ਹਾਂ ਵਿਚ ਸਵਾਰ ਲੋਕਾਂ ਦੇ ਨਾਮ ਅਤੇ ਪਤੇ ਵੀ ਨੋਟ ਕੀਤੇ ਗਏ ।
 ਇਸ ਚੈਕਿੰਗ ਮੁਹਿੰਮ ਦੇ ਦੌਰਾਨ ਪੀ. ਸੀ. ਆਰ. ਟੀਮ ਨੇ ਵੱਡੀ ਗਿਣਤੀ ਵਿਚ ਵਾਹਨਾਂ ਦੇ ਚਲਾਨ ਵੀ ਕੱਟੇ ਅਤੇ ਕਈ ਵਾਹਨਾਂ ਦੇ ਕਾਗਜ਼ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਇੰਪਾਊਂਡ ਵੀ ਕੀਤਾ ਗਿਆ।  ਪੀ. ਸੀ. ਆਰ. ਦੀ ਇਹ ਚੈਕਿੰਗ ਮੁਹਿੰਮ ਕਰੀਬ 2 ਘੰਟੇ ਤਕ ਚੱਲਦੀ ਰਹੇਗੀ । ਦੱਸਿਆ ਜਾਂਦਾ ਹੈ ਕਿ ਮੰਗਲਵਾਰ ਸ਼ਾਮ ਨੂੰ ਕਪੂਰਥਲਾ ਤੋਂ ਲੈ ਕੇ ਜਲੰਧਰ ਸ਼ਹਿਰ ਤਕ ਜਾਣ ਵਾਲੇ ਸਾਰੇ ਮਾਰਗਾਂ 'ਤੇ ਪੁਲਸ ਨੇ ਇਕੱਠੇ ਚੈਕਿੰਗ ਪ੍ਰਕ੍ਰਿਆ ਨੂੰ ਅਮਲੀਜਾਮਾ ਪਹਿਨਾਇਆ ਹੈ ਤਾਂਕਿ ਸੂਬੇ ਵਿਚ ਲਗਾਤਾਰ ਵੱਧ ਰਹੀ ਗੈਂਗਵਾਰ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਅਤੇ ਇਨ੍ਹਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਫੜਿਆ ਜਾ ਸਕੇ। 


Related News