ਨਰਾਤਿਆਂ ’ਚ ਵਰਤ ਰੱਖਣ ਵਾਲੇ ਯਾਤਰੀ ਬੇਝਿਜਕ ਕਰਨ ਸਫ਼ਰ, ਭਾਰਤੀ ਰੇਲਵੇ ਦੇਵੇਗਾ ਖ਼ਾਸ ਸਹੂਲਤ

09/23/2022 1:08:15 PM

ਪਠਾਨਕੋਟ - ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਜਿਸ ਦੇ ਮੱਦੇਨਜ਼ਰ ਰੇਲਵੇ ਵਲੋਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਇਸ ਦੌਰਾਨ ਨਰਾਤੇ, ਦੁਸਹਿਰਾ, ਦੀਵਾਲੀ ਅਤੇ ਛਠ ਪੂਜਾ ਦੇ ਮੌਕੇ ਰੇਲਵੇ ਨੇ ਸਪੈਸ਼ਲ ਟਰੇਨ ਚਲਾਉਣ ਦਾ ਵੀ ਐਲਾਨ ਕੀਤਾ ਹੈ। ਨਰਾਤਿਆਂ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਨੇ ਮਾਤਾ ਵੈਸ਼ਨੋ ਦੇਵੀ ਲਈ ਸਪੈਸ਼ਲ ਆਨੰਦ ਵਿਹਾਰ-ਮਾਤਾ ਵੈਸ਼ਣੋ ਦੇਵੀ ਕੱਟੜਾ ਲਈ 17 ਅਕਤੂਬਰ ਤੋਂ 11 ਨਵੰਬਰ ਤੱਕ ਚਲਾਉਣ ਦਾ ਫ਼ੈਸਲਾ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਨਰਾਤੇ ਦੇ ਦਿਨਾਂ ’ਚ ਮਾਤਾ ਦੇ ਦਰਬਾਰ ਜਾਣ ਵਾਲੀ ਰੇਲ ਗੱਡੀ ’ਚ ਵਰਤ ਰੱਖਣ ਵਾਲੇ ਯਾਤਰੀਆਂ ਨੂੰ ਵਰਤ ਵਾਲੀ ਥਾਲੀ ਦਾ ਤੋਹਫ਼ਾ ਦਿੱਤਾ ਜਾ ਰਿਹਾ ਹੈ। 

ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ਦੇ ਫ਼ੌਜੀ ਜਵਾਨ ਦੀ ਮੌਤ, ਮ੍ਰਿਤਕ ਦੇਹ ਲਿਫ਼ਾਫ਼ੇ 'ਚ ਲਪੇਟ ਪਿੰਡ ਦੇ ਬਾਹਰ ਛੱਡ ਗਏ ਫ਼ੌਜੀ (ਵੀਡੀਓ)

ਸੂਤਰਾਂ ਅਨੁਸਾਰ ਅੱਸੂ ਦੇ ਨਰਾਤੇ 26 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ। ਨਰਾਤੇ ਦਾ ਵਰਤ ਰੱਖਣ ’ਤੇ ਟਰੇਨ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਬਿਨਾਂ ਗੰਢੇ, ਲਸਣ, ਲੂਣ ਵਾਲਾ ਭੋਜਨ ਮਿਲ ਰਿਹਾ ਹੈ, ਜੋ ਬਹੁਤ ਫ਼ਾਇਦੇਮੰਦ ਹੋਵੇਗਾ। ਰੇਲਵੇ ਵਲੋਂ ਇਹ ਉਪਰਾਲਾ ਇਸ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਕਈ ਵਾਰ ਯਾਤਰੀਆਂ ਨੂੰ ਵਰਤ ਦੇ ਦੌਰਾਨ ਸਫ਼ਰ ਕਰਨਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਹਨ। 

ਪੜ੍ਹੋ ਇਹ ਵੀ ਖ਼ਬਰ : ਵੱਡੀ ਵਾਰਦਾਤ: 55 ਸਾਲਾ ਵਿਅਕਤੀ ਦਾ ਕਹੀ ਮਾਰ ਕੀਤਾ ਕਤਲ, ਖ਼ੂਨ ਨਾਲ ਲੱਥਪਥ ਮਿਲੀ ਲਾਸ਼

ਪਤਾ ਲੱਗਾ ਹੈ ਕਿ IRCTC ਵੱਲੋਂ ਇਹ ਸਹੂਲਤ ਕਰੀਬ 400 ਸਟੇਸ਼ਨਾਂ 'ਤੇ ਉਪਲਬਧ ਕਰਵਾਈ ਜਾ ਰਹੀ ਹੈ। ਰੇਲ ਗੱਡੀ ’ਚ ਸਫ਼ਰ ਕਰਨ ਤੋਂ ਪਹਿਲਾਂ ਜੇਕਰ ਯਾਤਰੀ ਵਰਤ ਵਾਲੀ ਥਾਲੀ ਦੀ ਸਹੂਲਤ ਲੈਣਾ ਚਾਹੁੰਦੇ ਹਨ ਤਾਂ ਉਹ 1323 'ਤੇ ਕਾਲ ਕਰ ਸਕਦੇ ਹਨ ਅਤੇ ਆਪਣੇ ਖਾਣੀ ਵਾਲੀ ਥਾਲੀ ਨੂੰ ਬੁੱਕ ਕਰ ਸਕਦੇ ਹਨ। ਬੁਕਿੰਗ ਕਰਵਾਉਣ ਤੋਂ ਬਾਅਦ ਯਾਤਰੀ ਨੂੰ ਰੇਲ ਗੱਡੀ ’ਚ ਸਫ਼ਰ ਦੌਰਾਨ ਆਪਣੀ ਹੀ ਸੀਟ 'ਤੇ ਵਰਤ ਵਾਲੀ ਥਾਲੀ ਮਿਲ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ : ਅੰਮ੍ਰਿਤਸਰ ਮਗਰੋਂ ਭਿੱਖੀਵਿੰਡ ਦੇ ਸਕੂਲ ਨੇੜਿਓਂ ਮਿਲੀ ਨਸ਼ੇ 'ਚ ਧੁੱਤ ਕੁੜੀ, ਬਾਂਹ ’ਤੇ ਸਨ ਟੀਕੇ ਦੇ ਨਿਸ਼ਾਨ

ਦੱਸ ਦੇਈਏ ਕਿ ਇਸ ਥਾਲੀ ਨੂੰ ਚਾਰ ਭਾਗਾਂ ’ਚ ਵੰਡਿਆ ਗਿਆ ਹੈ। 99 ਰੁਪਏ ਦੀ ਪਹਿਲੀ ਥਾਲੀ ’ਚ ਫਲ, ਬਕਵੀਟ ਦੇ ਪਕੌੜੇ ਅਤੇ ਦਹੀਂ ਹੋਵੇਗਾ। ਦੂਜੀ 99 ਰੁਪਏ ਦੀ ਥਾਲੀ ’ਚ ਆਲੂ ਦੀ ਸਬਜ਼ੀ, 2 ਪਰੌਂਠੇ ਅਤੇ ਸਾਬੂਦਾਣੇ ਦੀ ਖੀਰ ਹੋਵੇਗੀ। ਇਸ ਤੋਂ ਇਲਾਵਾ ਤੁਸੀਂ 199 ਰੁਪਏ ’ਚ 4 ਪਰੌਂਠੇ, ਸਾਬੂਦਾਣੇ ਦੀ ਖਿਚੜੀ ਅਤੇ ਤਿੰਨ ਤਰ੍ਹਾਂ ਦੀਆਂ ਸਬਜ਼ੀਆਂ ਵਾਲੀ ਥਾਲੀ ਵੀ ਬੁੱਕ ਕਰ ਸਕਦੇ ਹੋ। ਦੂਜੇ ਪਾਸੇ ਤੁਸੀਂ 250 ਰੁਪਏ ’ਚ ਸਿੰਘਾੜਾ, ਆਲੂ ਦੇ ਪਰੌਂਠੇ ਦੇ ਨਾਲ-ਨਾਲ ਪਨੀਰ ਪਰੌਂਠਾ ਵੀ ਆਰਡਰ ਕਰ ਸਕਦੇ ਹੋ। ਇਸ ਥਾਲੀ ’ਚ ਤੁਹਾਨੂੰ ਵਰਤ ਦਾ ਮਸਾਲਾ ਵੀ ਮਿਲੇਗਾ।

ਨੋਟ- ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 


rajwinder kaur

Content Editor

Related News