ਚੋਰੀਆਂ ਕਾਰਨ ਦੁਕਾਨਦਾਰਾਂ ''ਚ ਮਚੀ ਹਾਹਾਕਾਰ

Monday, Apr 02, 2018 - 04:45 AM (IST)

ਬਾਘਾਪੁਰਾਣਾ, (ਰਾਕੇਸ਼)- ਕਸਬੇ ਅੰਦਰ ਚੋਰ ਗਿਰੋਹ ਵੱਲੋਂ ਪਿਛਲੇ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਲਗਾਤਾਰ ਚੋਰੀਆਂ ਕਾਰਨ ਦੁਕਾਨਦਾਰਾਂ 'ਚ ਹਾਹਾਕਾਰ ਮਚੀ ਹੋਈ ਹੈ। ਪੁਲਸ ਵੱਲੋਂ ਚੋਰਾਂ ਨੂੰ ਨਕੇਲ ਨਹੀਂ ਪਾਈ ਜਾ ਰਹੀ ਅਤੇ ਚੋਰਾਂ ਦੇ ਹੌਸਲੇ ਡਿੱਗਣ ਦੀ ਬਜਾਏ ਬੁਲੰਦ ਹੋ ਰਹੇ ਹਨ, ਜਿਸ ਤਰ੍ਹਾਂ ਪਿਛਲੇ ਦੋ ਦਿਨਾਂ 'ਚ 7 ਦੁਕਾਨਾਂ 'ਚ ਚੋਰੀਆਂ ਹੋਈਆਂ ਹਨ, ਉਸ ਤਰ੍ਹਾਂ ਬੀਤੀ ਰਾਤ ਨਿਹਾਲ ਸਿੰਘ ਵਾਲਾ ਰੋਡ 'ਤੇ ਇਕ ਕਬਾੜ ਦੀ ਦੁਕਾਨ 'ਚੋਂ ਚੋਰਾਂ ਨੇ 2 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਦੁਕਾਨ ਮਾਲਕ ਕੇਵਲ ਕ੍ਰਿਸ਼ਨ ਪੁੱਤਰ ਰਮੇਸ਼ ਕੁਮਾਰ ਨੇ ਦੱਸਿਆ ਕਿ ਚੋਰਾਂ ਨੇ ਦੁਕਾਨ ਅੰਦਰ ਵੜ ਕੇ ਗੱਲੇ 'ਚੋਂ ਉਕਤ ਨਕਦੀ ਚੋਰੀ ਕੀਤੀ। ਵਾਪਰ ਰਹੀਆਂ ਘਟਨਾਵਾਂ ਸਬੰਧੀ ਪਵਨ ਗੋਇਲ ਤੇ ਮਨਦੀਪ ਕੱਕੜ ਨੇ ਕਿਹਾ ਕਿ ਸ਼ਹਿਰ 'ਚ ਹੋ ਰਹੀਆਂ ਚੋਰੀਆਂ ਇਕ ਗੰਭੀਰ ਮੁੱਦਾ ਹੈ, ਇਸ ਲਈ ਪੁਲਸ ਨੂੰ ਰਾਤ ਨੂੰ ਗਸ਼ਤ ਵਧਾਉਣੀ ਚਾਹੀਦੀ ਹੈ।


Related News