ਸ਼ਾਰਟ ਸਰਕਟ ਕਾਰਨ ਵਾਪਰੀ ਅਗਜਨੀ ਦੀ ਘਟਨਾ ''ਚ ਲੱਖਾਂ ਦਾ ਨੁਕਸਾਨ

Tuesday, May 05, 2026 - 11:16 AM (IST)

ਸ਼ਾਰਟ ਸਰਕਟ ਕਾਰਨ ਵਾਪਰੀ ਅਗਜਨੀ ਦੀ ਘਟਨਾ ''ਚ ਲੱਖਾਂ ਦਾ ਨੁਕਸਾਨ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) : ਟਾਂਡਾ ਅਧੀਨ ਪੈਂਦੇ ਪਿੰਡ ਤਲਵੰਡੀ ਸੱਲਾਂ ਵਿਖੇ ਅੱਜ ਸਵੇਰੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਇੱਕ ਮੋਟਰਸਾਈਕਲ ਰਿਪੇਅਰ ਦੀ ਦੁਕਾਨ 'ਤੇ ਅੱਗ ਲੱਗ ਗਈ, ਜਿਸ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਰਾਹੁਲ ਆਟੋ ਰਿਪੇਅਰ ਦੇ ਐੱਮ. ਡੀ. ਸਰੂਪ ਚੰਦ ਪੁੱਤਰ ਪੂਰਨ ਚੰਦ ਵਾਸੀ ਵਾਰਡ ਨੰਬਰ ਟਾਂਡਾ ਪੰਜ ਨੇ ਦੱਸਿਆ ਕਿ ਸਵੇਰੇ ਕਰੀਬ 9.30 ਵਜੇ ਦੁਕਾਨ 'ਚ ਅਚਾਨਕ ਹੀ ਸ਼ਾਰਟ ਸਰਕਟ ਹੋਇਆ ਅਤੇ ਦੇਖਦੇ ਹੀ ਦੇਖਦੇ ਅੱਗ ਦੇ ਭਾਂਬੜ ਮੱਚ ਗਏ। ਰੂਪ ਚੰਦ ਨੇ ਹੋਰ ਦੱਸਿਆ ਕਿ ਅਗਨੀ ਦੀ ਇਸ ਘਟਨਾ 'ਚ ਰਿਪੇਅਰ ਕਰਨ ਲਈ ਆਏ ਮੋਟਰਸਾਈਕਲ ਅਤੇ ਹੋਰ ਸਪੇਅਰ ਪਾਰਟ ਦਾ ਸਮਾਨ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਉਸ ਦਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਭਿਆਨਕ ਅੱਗ 'ਤੇ ਬੜੀ ਜੱਦੋ-ਜਹਿਦ ਕਰਨ ਉਪਰੰਤ ਕਾਬੂ ਪਾਇਆ।


author

Babita

Content Editor

Related News